ਊਠ
ਮਾਰੂਥਲ ਦਾ ਜਹਾਜ਼ From Wikipedia, the free encyclopedia
Remove ads
ਊਠ ਜਾਂ ਉੱਠ (Camelus) ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ 'ਰੇਗਿਸਤਾਨ ਦਾ ਜਹਾਜ' ਵੀ ਕਹਿੰਦੇ ਹਨ। ਇਹ ਰੇਤੀਲੇ ਤਪਦੇ ਮੈਦਾਨਾਂ ਵਿੱਚ ਇੱਕੀ-ਇੱਕੀ ਦਿਨ ਤੱਕ ਬਿਨਾਂ ਪਾਣੀ ਜਿਉਂਦਾ ਰਹਿ ਸਕਦਾ ਹੈ।ਮਨੁੱਖ ਇਸ ਨੂੰ ਸਵਾਰੀ ਕਰਨ ਅਤੇ ਸਾਮਾਨ ਢੋਣ ਦੇ ਕੰਮ ਲਿਆਉਂਦਾ ਹੈ।
ਊਠ ਸ਼ਬਦ ਦੀ ਵਰਤੋਂ, ਮੋਟੇ ਤੌਰ ਉੱਤੇ ਊਠ ਪਰਿਵਾਰ ਦੇ ਛੇ ਊਠ ਵਰਗੇ ਪ੍ਰਾਣੀਆਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਇਨ੍ਹਾਂ ਵਿੱਚ ਦੋ ਅਸਲੀ ਊਠ, ਅਤੇ ਚਾਰ ਦੱਖਣ ਅਮਰੀਕੀ ਊਠ ਵਰਗੇ ਜੀਵ ਹਨ: ਲਾਮਾ, ਅਲਪਾਕਾ, ਗੁਆਨਾਕੋ, ਅਤੇ ਵਿਕੁਨਾ।[3]
ਇੱਕ ਊਠ ਦੀ ਔਸਤ ਉਮਰ ਚਾਲ੍ਹੀ ਤੋਂ ਪੰਜਾਹ ਸਾਲ ਹੁੰਦੀ ਹੈ। ਇੱਕ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਉੱਠ ਦੀ ਉੱਚਾਈ ਮੋਡੇ ਤੱਕ 1.85 ਮੀ ਅਤੇ ਢੁੱਠ ਤੱਕ 2.15 ਮੀ ਹੁੰਦੀ ਹੈ। ਢੁੱਠ ਸਰੀਰ ਤੋਂ ਲਗਭਗ ਤੀਹ ਇੰਚ ਉੱਪਰ ਤੱਕ ਵਧਦਾ ਹੈ।
ਜੀਵਾਸ਼ਮ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਆਧੁਨਿਕ ਊਠ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿੱਚ ਹੋਇਆ ਸੀ ਜੋ ਬਾਅਦ ਵਿੱਚ ਏਸ਼ੀਆ ਵਿੱਚ ਫੈਲ ਗਏ। ਲਗਭਗ 2000 ਈ ਪੂ ਵਿੱਚ ਪਹਿਲਾਂ ਪਹਿਲ ਮਨੁੱਖ ਨੇ ਊਠਾਂ ਨੂੰ ਪਾਲਤੂ ਬਣਾਇਆ ਸੀ। ਅਰਬੀ ਊਠ ਅਤੇ ਬੈਕਟਰਿਅਨ ਊਠ ਦੋਨਾਂ ਦੀ ਵਰਤੋਂ ਅਜੇ ਵੀ ਦੁੱਧ, ਮਾਸ, ਅਤੇ ਬੋਝ ਢੋਣ ਲਈ ਕੀਤੀ ਜਾਂਦੀ ਹੈ।[4]
ਰੇਗਿਸਥਾਨ ਦੇ ਕਬੀਲੇ ਉੱਠਣੀ ਦੇ ਦੁਧ ਤੇ ਇੱਕ ਮਹੀਨਾ ਤਕ ਕਟ ਲੇਂਦੇ ਹਨ।ਇਸ ਦੇ ਦੁਧ ਵਿੱਚ ਵਿਟਾਮੀਨ, ਮਿਨਰਲ ਅਤੇ ਪ੍ਰੋਟੀਨ ਹੁੰਦੇ ਹਨ। ਉੱਠਣੀ ਦੇ ਦੁਧ ਵਿੱਚ ਵਿਟਾਮੀਨ ਸੀ ਹੁੰਦਾ ਹੇ।
ਊਠ ਸਮੇਂ ਅਨੁਸਾਰ ਆਪਣੇ ਸਰੀਰ ਨੂ ਢਾਲ ਲੈਦਾ ਹੈ।ਊਠ ਆਪਣੀ ਠੁਡ (ਜਿਸ ਨੂ ਆਮ ਪੇਡੂ ਮਲਵੀ ਪੰਜਾਬੀ ਭਾਸ਼ਾ ਵਿੱਚ ਥੂ ) ਕਹਿੰਦੇ ਹਨ ਉਸ ਵਿੱਚ ਕਈ ਦਿਨਾ ਦਾ ਖਾਣਾ ਚਰਬੀ ਦੇ ਰੂਪ ਚ ਉਰਜਾ ਲਈ ਸਟੋਰ ਕਰ ਲੈਦਾ ਹੈ

Remove ads
ਹਵਾਲੇ
Wikiwand - on
Seamless Wikipedia browsing. On steroids.
Remove ads