ਏਸਥਰ ਡੇਵਿਡ

From Wikipedia, the free encyclopedia

Remove ads

ਏਸਥਰ ਡੇਵਿਡ (ਜਨਮ 17 ਮਾਰਚ 1945) ਇੱਕ ਭਾਰਤੀ ਯਹੂਦੀ ਲੇਖਕ, ਇੱਕ ਕਲਾਕਾਰ ਅਤੇ ਇੱਕ ਮੂਰਤੀਕਾਰ ਹੈ।[1] ਉਹ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ।

ਮੁਢਲਾ ਜੀਵਨ

ਉਸ ਦਾ ਜਨਮ ਇੱਕ ਬੇਨੇ ਇਜ਼ਰਾਇਲ ਯਹੂਦੀ ਪਰਿਵਾਰ[2] ਵਿੱਚ ਅਹਿਮਦਾਬਾਦ, ਗੁਜਰਾਤ ਦੇ ਵਿੱਚ ਹੋਇਆ ਸੀ।[3] ਉਸਨੇ 2010 ਵਿੱਚ ਦ ਬੁੱਕ ਆਫ਼ ਰਚੇਲ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ।[4]

ਉਸ ਦਾ ਪਿਤਾ, ਰੁਬੇਨ ਡੇਵਿਡ, ਇੱਕ ਸ਼ਿਕਾਰੀ ਤੋਂ ਬਣਿਆ ਪਸ਼ੂ ਡਾਕਟਰ ਸੀ, ਜਿਸ ਨੇ ਅਹਿਮਦਾਬਾਦ ਵਿੱਚ ਕਨਕਰੀਆ ਝੀਲ ਦੇ ਨੇੜੇ ਕਮਲਾ ਨਹਿਰੂ ਜ਼ੂਲੋਜੀਕਲ ਗਾਰਡਨ ਅਤੇ ਬਾਲਵਤੀਕਾ ਦੀ ਸਥਾਪਨਾ ਕੀਤੀ।[5] ਉਸਦੀ ਮਾਂ, ਸਾਰਾ ਸਕੂਲ ਅਧਿਆਪਕਾ ਸੀ।[6]

ਅਹਿਮਦਾਬਾਦ ਵਿੱਚ ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਹ ਬੜੌਦਾ ਦੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਵਿੱਚ, ਕਲਾ ਅਤੇ ਕਲਾ ਦੇ ਇਤਿਹਾਸ ਦੀ ਇੱਕ ਵਿਦਿਆਰਥਣ ਸੀ। ਉਥੇ ਉਸਦੀ ਮੁਲਾਕਾਤ ਸਾਂਖੋ ਚੌਧਰੀ ਨਾਲ ਹੋਈ, ਜੋ ਇੱਕ ਮੂਰਤੀਕਾਰ ਸੀ, ਜਿਸ ਨੇ ਉਸ ਨੂੰ ਮੂਰਤੀ ਅਤੇ ਕਲਾ ਦਾ ਇਤਿਹਾਸ ਸਿਖਾਇਆ।[4] ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਅਹਿਮਦਾਬਾਦ ਵਾਪਸ ਆ ਗਈ ਅਤੇ ਉਸਨੇ ਕਲਾ ਦੇ ਇਤਿਹਾਸ ਅਤੇ ਕਲਾ ਦੀ ਸਮਝ ਦੀ ਇੱਕ ਪ੍ਰੋਫੈਸਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਸ਼ੇਠ ਚਿਮਨਲਾਲ ਨਗੀਨਦਾਸ ਫਾਈਨ ਆਰਟਸ ਕਾਲਜ, ਸੀਈਪੀਟੀ ਯੂਨੀਵਰਸਿਟੀ ਅਤੇ ਐਨਆਈਐਫਟੀ ਵਿੱਚ ਪੜ੍ਹਾਇਆ।

ਉਸਨੇ ਕਲਾ ਬਾਰੇ ਲਿਖਣਾ ਸ਼ੁਰੂ ਕੀਤਾ ਅਤੇ ਇੱਕ ਰਾਸ਼ਟਰੀ ਅੰਗਰੇਜ਼ੀ ਅਖਬਾਰ, ਟਾਈਮਜ਼ ਆਫ ਇੰਡੀਆ ਦੀ ਕਲਾ ਆਲੋਚਕ ਬਣ ਗਈ। ਬਾਅਦ ਵਿੱਚ ਉਹ ਇੱਕ ਨਾਰੀ ਰਸਾਲੇ, ਫੈਮਿਨਾ, “ਟਾਈਮਜ਼ ਆਫ਼ ਇੰਡੀਆ” ਅਤੇ ਹੋਰ ਪ੍ਰਮੁੱਖ ਰਾਸ਼ਟਰੀ ਰੋਜ਼ਾਨਾ ਅਖਬਾਰ ਦੀ ਕਾਲਮ ਲੇਖਕ ਬਣ ਗਈ। ਉਹ ਈਵ ਟਾਈਮਜ਼, ਅਹਿਮਦਾਬਾਦ ਦੀ ਸਲਾਹਕਾਰ ਸੰਪਾਦਕ ਹੈ।[7] ਉਸਨੇ ਕਈ ਕਿਤਾਬਾਂ ਲਿਖੀਆਂ ਹਨ. ਉਸਨੇ ਕੁਝ ਕਿਤਾਬਾਂ ਨੂੰ ਸੰਪਾਦਿਤ ਵੀ ਕੀਤਾ ਅਤੇ ਯੋਗਦਾਨ ਪਾਇਆ ਸੀ।[8] ਉਸ ਦੀਆਂ ਕਿਤਾਬਾਂ ਅਹਿਮਦਾਬਾਦ ਵਿੱਚ ਬੇਨੇ ਇਜ਼ਰਾਈਲ ਦੇ ਯਹੂਦੀਆਂ ਨਾਲ ਸਬੰਧਤ ਹਨ।[4]

ਹਦਾਸਾਹ-ਬ੍ਰਾਂਡੇਇਸ ਇੰਸਟੀਚਿਊਟ (ਐਚ.ਬੀ.ਆਈ.) ਨੇ ਸ਼ਾਲੋਮ ਇੰਡੀਆ ਹਾਊਸਿੰਗ ਸੁਸਾਇਟੀ ਨੂੰ ਹਦਾਸਾਹ-ਬ੍ਰਾਂਡੇਇਸ 2010–2011 ਕੈਲੰਡਰ ਵਿੱਚ ਪ੍ਰਦਰਸ਼ਿਤ ਕੀਤਾ, ਜਿਸ ਵਿੱਚ ਵਿਸ਼ਵ ਭਰ ਵਿੱਚੋਂ ਉਨ੍ਹਾਂ 12 ਯਹੂਦੀ ਨਾਰੀ ਲੇਖਕਾਂ ਨੂੰ ਉਭਾਰਿਆ ਗਿਆ ਜਿਨ੍ਹਾਂ ਦੀਆਂ "ਲਿਖਤ ਇੱਕ ਖਾਸ ਸ਼ਹਿਰ ਨੂੰ ਪ੍ਰਕਾਸ਼ਮਾਨ ਕਰਦੀਆਂ ਹਨ"। ਕੈਲੰਡਰ ਦਾ ਸਿਰਲੇਖ ਸੀ ਯਹੂਦੀ ਨਾਰੀ ਲੇਖਕ ਅਤੇ ਉਹ ਸ਼ਹਿਰ ਜੋ ਉਨ੍ਹਾਂ ਨੂੰ ਪ੍ਰਭਾਵਤ ਕਰਦੇ ਹਨ[9]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads