ਕਲਾ ਕਲਾ ਲਈ

From Wikipedia, the free encyclopedia

Remove ads

ਕਲਾ ਕਲਾ ਲਈ 19ਵੀਂ ਸਦੀ ਦੇ ਫਰਾਂਸੀਸੀ ਨਾਹਰੇ, ''l'art pour l'art'' ਦਾ ਪੰਜਾਬੀ ਤਰਜੁਮਾ ਹੈ। ਇਹ ਕਲਾ ਦੇ ਪ੍ਰਤੀ ਇੱਕ ਵਿਸ਼ੇਸ਼ ਦ੍ਰਿਸ਼ਟੀਕੋਣ ਹੈ ਜਿਸ ਦੇ ਸੰਬੰਧ ਵਿੱਚ 19ਵੀਂ ਸਦੀ ਦੇ ਦੌਰਾਨ ਯੂਰਪ ਵਿੱਚ ਵਿਆਪਕ ਵਾਦ ਵਿਵਾਦ ਛਿੜ ਗਿਆ ਸੀ। ਇਸ ਨੂੰ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਉਪਯੋਗਤਾਵਾਦ ਦੇ ਵਿਲੋਮ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸਦੇ ਅਨੁਸਾਰ ਕਲਾ ਦਾ ਉਦੇਸ਼ ਕਿਸੇ ਨੈਤਿਕ ਜਾਂ ਧਾਰਮਿਕ ਉਦੇਸ਼ ਦੀ ਪ੍ਰਾਪਤੀ ਨਹੀਂ ਸਗੋਂ ਖੁਦ ਆਪਣੀ ਪੂਰਨਤਾ ਦੀ ਤਲਾਸ਼ ਹੈ। ਕਲਾ ਸੁਹਜ ਅਨੁਭੂਤੀ ਦਾ ਵਾਹਕ ਹੈ ਇਸ ਲਈ ਇਸਨੂੰ ਉਪਯੋਗਿਤਾ ਦੀ ਕਸੌਟੀ ਉੱਤੇ ਨਹੀਂ ਪਰਖਿਆ ਜਾਣਾ ਚਾਹੀਦਾ। ਸਮਾਜ, ਨੀਤੀ, ਧਰਮ, ਦਰਸ਼ਨ ਆਦਿ ਦੇ ਨਿਯਮਾਂ ਦਾ ਪਾਲਣ ਕਲਾ ਦੀ ਖੁਦ-ਮੁਖਤਾਰ ਅਤੇ ਆਪਮੁਹਾਰੇ ਪ੍ਰਕਾਸ਼ਨ ਵਿੱਚ ਬਾਧਕ ਹੁੰਦਾ ਹੈ।

Remove ads

ਇਤਹਾਸ

"L'art pour l'art" ( ਦੇ "art for art's sake" ਵਜੋਂ ਅੰਗਰੇਜ਼ੀ ਅਨੁਵਾਦ) ਦਾ ਸਿਹਰਾ ਥੀਓਫ਼ਿਲ ਗੌਟੀਆਰ (18111872), ਨੂੰ ਜਾਂਦਾ ਹੈ ਜਿਸਨੇ ਪਹਿਲੀ ਵਾਰ ਇਸ ਵਾਕੰਸ਼ ਨੂੰ ਇੱਕ ਨਾਹਰੇ ਵਜੋਂ ਵਰਤਿਆ। ਵੈਸੇ ਇਸ ਵਾਕੰਸ਼ ਨੂੰ ਪਹਿਲੀ ਵਾਰ ਲਿਖਤ ਵਿੱਚ ਵਰਤਣ ਵਾਲਾ ਉਹ ਨਹੀਂ ਸੀ। ਇਹ ਸ਼ਬਦ ਪਹਿਲਾਂ ਵਿਕਟਰ ਕੂਜਿਨ,[1] ਬੈਂਜਾਮਿਨ ਕਾਂਸਟੈਂਟ, ਅਤੇ ਐਡਗਰ ਐਲਨ ਪੋ ਦੀਆਂ ਰਚਨਾਵਾਂ ਵਿੱਚ ਮਿਲਦਾ ਹੈ। ਮਿਸਾਲ ਦੇ ਤੌਰ ਤੇ, ਆਪਣੇ ਨਿਬੰਧ "ਦ ਪੋਇਟਸ ਪਰਿੰਸੀਪਲ" (1850) ਵਿੱਚ ਐਡਗਰ ਐਲਨ ਪੋ ਲਿਖਦਾ ਹੈ ਕਿ

ਅਸੀਂ ਆਪਣੇ ਦਿਮਾਗਾਂ ਵਿੱਚ ਇਹ ਗੱਲ ਬਿਠਾ ਲਈ ਹੈ ਕਿ ਮਹਿਜ਼ 'ਕਵਿਤਾ ਦੇ ਲਈ ਕਵਿਤਾ ਦੀ ਰਚਨਾ ਕਰਨਾ [...] ਅਤੇ ਇਹ ਮੰਨਣਾ ਕਿ ਇਉਂ ਕਰਨਾ ਸਾਡਾ ਮਕਸਦ ਹੈ, ਇਹ ਕਬੂਲ ਕਰਨਾ ਹੋਵੇਗਾ ਕਿ ਕਾਵਿਕ ਸ਼ਾਨੋਸ਼ੌਕਤ ਅਤੇ ਸ਼ਕਤੀ ਦੀ ਸਾਡੇ ਕੋਲ ਤਕੜੀ ਕਮੀ ਹੈ : — ਪਰ ਇਹ ਸਰਲ ਤਥ ਹੈ ਕਿ ਅਗਰ ਅਸੀਂ ਆਪਣੇ ਆਪ ਨੂੰ ਆਪਣੀਆਂ ਰੂਹਾਂ ਵਿੱਚ ਝਾਤੀ ਮਾਰਨ ਦੀ ਆਗਿਆ ਦੇਈਏ ਅਸੀਂ ਉਥੇ ਤੁਰਤ ਇਹ ਲਭ ਲਵਾਂਗੇ ਕਿ ਦੁਨੀਆ ਵਿੱਚ ਕੋਈ ਹੋਰ ਰਚਨਾ ਐਨੀ ਸ਼ਾਨਾਮੱਤੀ ਅਤੇ ਹੋਰ ਵੀ ਸਚੀ ਸੁੱਚੀ ਨਾ ਹੈ ਨਾ ਹੋ ਸਕਦੀ ਹੈ ਜਿਨੀ ਉਹ ਕਵਿਤਾ ਹੁੰਦੀ ਹੈ ਜਿਹੜੀ ਬੱਸ ਕਵਿਤਾ ਹੈ, ਇਸ ਤੋਂ ਵਧ ਕੁਝ ਨਹੀਂ ਉਹ ਕਵਿਤਾ ਜੋ ਸਿਰਫ ਕਵਿਤਾ ਲਈ ਲਿਖੀ ਗਈ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads