ਕਹਾਣੀ ਪੰਜਾਬ (ਤਿਮਾਹੀ ਪਰਚਾ)
From Wikipedia, the free encyclopedia
Remove ads
ਕਹਾਣੀ ਪੰਜਾਬ ਇੱਕ ਸਲਾਨਾ ਪੰਜਾਬੀ ਸਾਹਿਤਕ ਰਸਾਲਾ ਹੈ ਜਿਸ ਨੂੰ ਪੰਜਾਬੀ ਲੇਖਕ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਨੋਰਥ ਪੰਜਾਬੀ ਕਹਾਣੀ ਲਈ ਨਵੇਂ ਰਾਹ ਖੋਲ੍ਹਣਾ ਅਤੇ ਨਵੇਂ ਕਹਾਣੀਕਾਰਾਂ ਨੂੰ ਲਿਖਣ ਲਈ ਉਤਸ਼ਾਹਿਤ ਕਰਨਾ ਸੀ।
Remove ads
ਪ੍ਰਕਾਸ਼ਨ
ਇਹ ਮੈਗਜ਼ੀਨ ਰਾਮ ਸਰੂਪ ਅਣਖੀ ਦੀ ਸੰਪਾਦਨਾ ਹੇਠ ਸ਼ੁਰੂ ਹੋਇਆ ਸੀ ਤੇ ਉਸ ਦਾ ਸੁਪਨਾ ਸੀ ਕਿ ਇਸਦੇ ਸੌ ਅੰਕ ਪੂਰੇ ਕੀਤੇ ਜਾਣ ਪਰ ਸ੍ਰੀ ਅਣਖੀ ਦੀ 68ਵੇਂ ਅੰਕ ਦੌਰਾਨ ਮੌਤ ਹੋ ਗਈ ਸੀ।[1] ਰਾਮ ਸਰੂਪ ਅਣਖੀ ਨੇ ਕਹਾਣੀ ਪੰਜਾਬ ਰਸਾਲੇ ਦੀ ਸੰਪਾਦਨਾ ਕਰਨ ਦੇ ਨਾਲ-ਨਾਲ ਇਸ ਵੱਲੋਂ ਸਲਾਨਾ ਪੰਜਾਬੀ ਕਹਾਣੀ ਗੋਸ਼ਟੀ ਦੀ ਵੀ ਸ਼ੁਰੂਆਤ ਕੀਤੀ ਗਈ।[2]ਰਸਾਲੇ ਵਿਚ ਨਵੇਂ ਲੇਖਕਾਂ ਨੂੰ ਵਿਸ਼ੇਸ਼ ਥਾਂ ਮਿਲੀ। ਸਾਲ ਦੀ ਸਭ ਤੋਂ ਸ੍ਰੇਸ਼ਟ ਕਹਾਣੀ ਨੂੰ ਇੱਕ ਪੁਰਸਕਾਰ ਨਾਲ ਨਿਵਾਜਿਆ ਜਾਂਦਾ। ਨਵੇਂ ਕਥਾਕਾਰਾਂ ਦੀਆਂ ਕਹਾਣੀਆਂ ਦਾ ਸੰਕਲਨ ਸਥਾਪਿਤ ਕੀਤਾ ਜਾਂਦਾ। 68ਵੇਂ ਅੰਕ ਤੋਂ ਹੁਣ ਤੱਕ ਸੰਪਾਦਨ ਅਣਖੀ ਦੇ ਸਪੁਤਰ ਡਾ. ਕਰਾਂਤੀ ਪਾਲ ਕਰ ਰਿਹਾ ਹੈ ਅਤੇ ਸਹਿਯੋਗੀ ਸੰਪਾਦਕ ਵਜੋਂ ਡਾ. ਜਸਵਿੰਦਰ ਕੌਰ ਵੀਨੂੰ ਹਨ।[3][4] ਸੌਵੇਂ ਅੰਕ ਵਿੱਚ ਪਿਛਲੇ 99 ਪਰਚਿਆਂ ਚੋਂ ਚੋਣਵੀਂ ਸਮੱਗਰੀ ਲੈ ਕੇ ਛਾਪਿਆ ਜਾ ਰਿਹਾ ਹੈ। ਇਸ ਦੇ ਸੌਵੇਂ ਵਿਸ਼ੇਸ਼ ਅੰਕ ਦੇ ਤਿੰਨ ਭਾਗ ਛਪੇ ਹਨ।[5] ਹੁਣ ਤਕ ਇਸ ਦੇ 101 ਅੰਕ ਛਪ ਚੁੱਕੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads