ਕਿਸ਼ੋਰੀ ਆਮੋਣਕਰ

From Wikipedia, the free encyclopedia

Remove ads

ਕਿਸ਼ੋਰੀ ਆਮੋਣਕਰ[lower-alpha 1] ( किशोरी आमोणकर ; 10 ਅਪ੍ਰੈਲ 1932 – 3 ਅਪ੍ਰੈਲ 2017) ਇੱਕ ਭਾਰਤੀ ਸ਼ਾਸਤਰੀ ਵੋਕਲ ਸੰਗੀਤਕਾਰ ਸੀ। ਉਸ ਨੂੰ ਹਿੰਦੁਸਤਾਨੀ ਪਰੰਪਰਾ ਦੇ ਪ੍ਰਮੁੱਖ ਗਾਇਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ, ਅਤੇ ਜੈਪੁਰ ਘਰਾਣੇ ਜਾਂ ਵਿਲੱਖਣ ਸੰਗੀਤ ਸ਼ੈਲੀ ਦੇ ਇੱਕ ਸੰਗੀਤਕਾਰ ਭਾਈਚਾਰੇ ਦੀ ਇੱਕ ਕਾਢਕਾਰ ਹੈ।[2]

ਵਿਸ਼ੇਸ਼ ਤੱਥ ਕਿਸ਼ੋਰੀ ਅਮਿਣਕਰकिशोरी आमोणकर, ਜਨਮ ...

ਉਹ ਸ਼ਾਸਤਰੀ ਸ਼ੈਲੀ ਦੇ ਕਲਾਸੀਕਲ ਗਾਇਕੀ ਖਯਾਲ ਅਤੇ ਹਲਕੀਆਂ ਕਲਾਸੀਕਲ ਵਿਧਾਵਾਂ  ਠੁਮਰੀ ਅਤੇ ਭਜਨ ਦੀ ਇੱਕ ਕਲਾਕਾਰ ਸੀ। ਆਮੋਣਕਰ ਨੇ ਆਪਣੀ ਮਾਂ, ਜੈਪੁਰ ਘਰਾਣਾ (ਜੈਪੁਰ ਦੀ ਸੰਗੀਤ ਪਰੰਪਰਾ) ਦੀ ਸ਼ਾਸਤਰੀ ਗਾਇਕ ਮੋਗੁਬਾਈ ਕੁਰਦਿਕਾਰ ਦੇ ਤਹਿਤ ਸਿਖਲਾਈ ਲਈ, ਲੇਕਿਨ ਆਪਣੇ ਕੈਰੀਅਰ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਬੋਲ ਸ਼ੈਲੀਆਂ ਦੇ ਨਾਲ ਪ੍ਰਯੋਗ ਕੀਤੇ। ਉਹਨਾਂ ਨੂੰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਪ੍ਰਤੀਨਿਧੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3]

Remove ads

ਕੈਰੀਅਰ

ਸਿਖਲਾਈ

ਆਮੋਣਕਰ ਨੇ ਆਪਣੀ ਸ਼ੁਰੂਆਤੀ ਸਿਖਲਾਈ ਆਪਣੀ ਮਾਂ, ਜੈਪੁਰ ਘਰਾਣਾ ਦੀ ਸ਼ਾਸਤਰੀ ਗਾਇਕਾ ਮੋਗੁਬਾਈ ਕੁਰਦਿਕਾਰ ਕੋਲੋਂ ਲਈ।[4] ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸ ਦੀ ਮਾਤਾ ਇੱਕ ਸਖਤ ਤਬੀਅਤ ਦੀ ਅਧਿਆਪਕ ਸੀ, ਜੋ ਸ਼ੁਰੂ ਵਿੱਚ ਉਸ ਨੂੰ ਗਾਉਣ ਲਈ ਟੋਟੇ ਗਾ ਕੇ ਸੁਣਾਉਂਦੀ ਨੂੰ ਆਮੋਣਕਰ ਨੂੰ ਦੁਹਰਾਉਣ ਲਈ ਕਹਿੰਦੀ।ਕੈਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਉਹ ਆਪਣੀ ਮਾਤਾ ਦੇ ਨਾਲ ਪ੍ਰਦਰਸ਼ਨ ਲਈ ਜਾਂਦੀ,  ਅਤੇ ਜਦ  ਕੁਰਦਿਕਾਰ ਗਾਉਂਦੀ ਉਹ ਤਾਨਪੁਰਾ ਤੇ ਉਸਦਾ ਸਾਥ ਦਿੰਦੀ ਹੈ।

1940ਵਿਆਂ ਦੇ ਦਹਾਕੇ ਦੇ ਸ਼ੁਰੂਆਤੀ ਦਿਨਾਂ ਵਿੱਚ, ਜਵਾਨ ਕਿਸ਼ੋਰੀ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਅੰਜਨੀਬਾਈ ਮਾਲਪੇਕਰ (ਭੇਂਡੀ ਬਾਜ਼ਾਰ ਘਰਾਣੇ) ਕੋਲੋਂ ਵੋਕਲ ਪਾਠ ਲੈਣੇ ਸ਼ੁਰੂ ਕੀਤੇ ਅਤੇ ਬਾਅਦ ਵਿੱਚ ਕਈ ਘਰਾਣਿਆਂ ਦੇ ਟਿਊਟਰਾਂ ਕੋਲੋਂ ਸਿਖਲਾਈ ਪ੍ਰਾਪਤ ਕੀਤੀ। [5] ਉਸ ਦੇ ਟਿਊਟਰਾਂ ਵਿੱਚ ਅਨਵਰ ਹੁਸੈਨ ਖਾਨ (ਆਗਰਾ ਘਰਾਣਾ), ਅੰਜਨੀਬਾਈ ਮਾਲਪੇਕਰ (ਭੇਂਡੀ ਬਾਜ਼ਾਰ ਘਰਾਣਾ), ਸ਼ਰਦਚੰਦਰ ਅਰੋਲਕਰ (ਗਵਾਲੀਅਰ ਘਰਾਣਾ) ਅਤੇ ਬਾਲਕ੍ਰਿਸ਼ਣਬਾਉਵਾ ਪਰਾਵਤਕਰ ਸ਼ਾਮਿਲ ਸਨ।  ਆਮੋਣਕਰ ਨੇ ਅੰਜਨੀਬਾਈ ਮਾਲਪੇਕਰ ਨੂੰ ਵਿਸ਼ੇਸ਼ ਤੌਰ 'ਤੇ ਸਿਹਰਾ ਦਿੱਤਾ ਜਿਸ ਕੋਲੋਂ ਉਸਨੇ ਮੇਂਡ ਦੀ ਤਕਨੀਕ, ਜਾਂ ਸੁਰਾਂ ਦੇ ਵਿੱਚ ਗਲਾਇਡਿੰਗ ਦੀ ਸਿਖਲਾਈ ਦਿੱਤੀ।[5]

ਤਕਨੀਕ ਅਤੇ ਸ਼ੈਲੀ

ਹਲਕੇ ਸੰਗੀਤ ਵਿੱਚ ਆਮੋਣਕਰ ਦੇ ਕੰਮ ਨੇ ਉਸ ਨੂੰ ਸ਼ਾਸਤਰੀ ਗਾਇਨ ਦੀ ਜਾਣਕਾਰੀ ਦਿੱਤੀ ਅਤੇ ਉਸ ਨੇ ਹੋਰ ਘਰਾਣਿਆਂ ਦੀਆਂ ਸਿਫ਼ਤਾਂ ਨੂੰ ਵਰਤ ਕੇ ਆਪਣੀ ਜੈਪੁਰ ਘਰਾਣਾ ਗਾਉਣ ਸ਼ੈਲੀ ਨੂੰ ਨਿਖਾਰ ਲਿਆ।[5] ਉਸ ਦੀ ਜੈਪੁਰ ਪਰੰਪਰਾ ਨੂੰ ਮੋਕਲਾ ਕਰਨ ਦੀ ਸ਼ਲਾਘਾ ਵੀ ਹੋਈ ਹੈ ਅਤੇ ਆਲੋਚਨਾ ਵੀ।ਉਸ ਦੇ ਦ੍ਰਿਸ਼ਟੀਕੋਣ ਨੇ ਪਰੰਪਰਾ ਨਾਲੋਂ ਭਾਵੁਕ ਪਰਗਟਾਓ ਨੂੰ ਅਗੇਤ ਦਿੱਤੀ, ਇਸ ਲਈ ਉਹ ਅਕਸਰ ਘਰਾਣੇ ਦੀ ਲੈਅਬੱਧ, ਮਧੁਰ, ਅਤੇ ਸੰਰਚਨਾਤਮਕ ਪਰੰਪਰਾਵਾਂ ਤੋਂ ਲਾਂਭ ਚਲੀ ਜਾਂਦੀ ਹੈ।  ਆਮੋਣਕਰ ਨੇ ਆਪ ਇਸ ਵਿਚਾਰ ਦੀ ਆਲੋਚਨਾ ਕੀਤੀ ਕਿ ਸੰਗੀਤ ਦੇ ਸਕੂਲਾਂ, ਜਾਂ ਘਰਾਣਿਆਂ ਨੂੰ ਗਾਇਕ ਦੀ ਤਕਨੀਕ ਨਿਰਧਾਰਤ ਜਾਂ ਬੰਧਿਤ ਕਰਨੀ ਚਾਹਦੀ ਹੈ; ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਹੈ:

"ਘਰਾਣਾ ਕੁੱਝ ਵੀ ਨਹੀਂ ਹੁੰਦਾ। ਕੇਵਲ ਸੰਗੀਤ ਹੁੰਦਾ ਹੈ। ਇਹ ਇਨ੍ਹਾਂ ਘਰਾਂ ਵਿੱਚ ਬੱਧਿਆ ਹੋਇਆ ਹੈ ਅਤੇ ਇਹ ਸੰਗੀਤ ਨੂੰ ਵਿਸ਼ੇਸ਼ ਜਾਤੀਆਂ ਵਿੱਚ ਵੰਡਣ ਦੀ ਤਰ੍ਹਾਂ ਹੈ। ਵਿਦਿਆਰਥੀਆਂ ਨੂੰ ਇਸ ਕਲਾ ਦੀਆਂ ਸੀਮਾਵਾਂ ਨਹੀਂ ਸਿਖਾਣੀਆਂ ਚਾਹੀਦੀਆਂ। ਕੋਈ ਹੁੰਦੀਆਂ ਹੀ ਨਹੀਂ। ਲੇਕਿਨ ਵਿਆਕਰਣ ਨੂੰ ਸਮਝਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਅਲੰਕਾਰ, ਰਾਗ ਸਿਖਾਏ ਜਾਂਦੇ  ਹਨ।"

ਆਮੋਣਕਰ ਨੇ ਇਸੇ ਲਈ ਕਿਹਾ ਹੈ ਕਿ ਜੈਪੁਰ ਘਰਾਣਾ ਦੀ ਤਕਨੀਕ ਅਤੇ ਢੰਗ ਉਸ ਦੀ ਸ਼ੈਲੀ ਦਾ ਅਧਾਰ ਹਨ, ਪਰ   ਉਸ ਨੇ ਇਸ ਦੀਆਂ ਕਈ ਵੰਨਗੀਆਂ ਤਿਆਰ ਕਰ ਲਈਆਂ ਹਨ, ਜਿਹਨਾਂ ਵਿੱਚ ਇੱਕ ਅਲਾਪਆਚਾਰੀ ਜਾਂ ਲੈਅ ਅਤੇ ਸੁਰ ਦੇ ਵਿਚਕਾਰ ਲਿੰਕ ਦੀ ਢਿੱਲ ਵੀ ਸ਼ਾਮਿਲ ਹੈ।[6]

ਆਮੋਣਕਰ ਨੇ ਵਿਚਾਰ ਪ੍ਰਗਟ ਕੀਤੇ  ਹਨ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਮੁਹਾਰਨੀ ਦੇ ਪਾਰ ਜਾਣ ਦੀ ਅਤੇ ਉਹ ਜੁਗਤਾਂ ਸਿਖਣ ਦੀ ਅਹਿਮੀਅਤ ਤੇ ਬਲ ਦੇਕੇ ਸੰਗੀਤ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ, ਕਿ ਉਹ ਆਪਣੇ ਆਪ ਨਵੇਂ ਨਵੇਂ ਪ੍ਰਯੋਗ ਕਰਨ ਦੇ ਯੋਗ ਹੋ ਸਕਣ।ਉਹ ਉਸ ਨੂੰ ਸੁਰ ਸਿਖਾਉਣ ਲਈ ਆਪਣੀ ਮਾਤਾ ਨੂੰ ਇਸ ਪਹੁੰਚ ਦਾ ਇਸਤੇਮਾਲ ਕਰਨ ਦਾ ਸਿਹਰਾ ਦਿੰਦੀ ਹੈ, "ਤੁਸੀਂ ਆਪ ਤੁਰਨਾ ਅਤੇ ਦੌੜਨਾ ਹੁੰਦਾ ਹੈ। ਗੁਰੂ ਤੁਹਾਨੂੰ ਇਓਂ ਕਰਨ ਦੇ ਸਮਰਥ ਬਣਨ ਦੀ ਤਾਕਤ ਦਿੰਦਾ ਹੈ। ਜੇ ਤੁਸੀਂ ਇਹ ਨਹੀਂ ਕਰਦੇ, ਤੁਸੀਂ ਆਮ ਬਣ ਕੇ ਰਹਿ ਜਾਂਦੇ ਹੋ। ਮੇਰੀ ਮਾਂ ਨੇ ਇਹ ਯਕੀਨੀ ਬਣਾਇਆ ਕਿ ਮੈਂ ਆਮ ਨਾ ਰਹਾਂ।" ਉਸ ਨੇ ਨੋਟ ਕੀਤਾ ਹੈ, ਕਿ ਸਿਖਲਾਈ ਇੱਕ ਚੱਲਦਾ ਰਹਿਣ ਵਾਲਾ ਕਾਰਜ ਹੈ, ਅਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਆਪਣੀ ਤਕਨੀਕ ਨੂੰ ਸਮਝਣ ਅਤੇ ਨਿਖਾਰਨ ਲਈ ਅਕਸਰ ਆਪਣੇ ਹੀ ਰਿਕਾਰਡ ਪ੍ਰਦਰਸ਼ਨ ਸੁਣਿਆ ਕਰਦੀ ਸੀ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads