ਕੁਚਾਲਕ (ਬਿਜਲੀ)
From Wikipedia, the free encyclopedia
Remove ads
ਇੱਕ ਬਿਜਲਈ ਕੁਚਾਲਕ ਜਾਂ ਇੰਸੂਲੇਟਰ ਉਹ ਪਦਾਰਥ ਹੁੰਦਾ ਹੈ ਜਿਸਦਾ ਅੰਦਰੂਨੀ ਬਿਜਲਈ ਚਾਰਜ ਆਸਾਨੀ ਨਾਲ ਨਹੀਂ ਵਹਿਣ ਲੱਗਦਾ। ਕੋਈ ਇਲੈੱਕਟ੍ਰਿਕ ਫ਼ੀਲਡ ਲਾਉਣ ਤੇ ਇਸ ਵਿੱਚੋਂ ਬਹੁਤ ਘੱਟ ਬਿਜਲਈ ਕਰੰਟ ਲੰਘਦਾ ਹੈ। ਇਸਦਾ ਇਹ ਗੁਣ ਇਸਨੂੰ ਦੂਜੇ ਪਦਾਰਥਾਂ ਤੋਂ ਅਲੱਗ ਕਰਦਾ ਹੈ ਜਿਸ ਵਿੱਚ ਸੈਮੀਕੰਡਕਟਰ ਅਤੇ ਕੰਡਕਟਰ ਆਉਂਦੇ ਹਨ, ਅਤੇ ਜਿਹਨਾਂ ਵਿੱਚੋਂ ਕਰੰਟ ਅਸਾਨੀ ਨਾਲ ਲੰਘ ਸਕਦਾ ਹੈ। ਕੁਚਾਲਕ ਇਸਦੀ ਰਜ਼ਿਸਟੀਵਿਟੀ ਦੇੇ ਕਾਰਨ ਕਰੰਟ ਨੂੰ ਆਪਣੇ ਵਿੱਚੋਂ ਲੰਘਣ ਨਹੀਂ ਦਿੰਦਾ, ਕਿਉਂਕਿ ਇਹਨਾਂ ਦੀ ਰਜ਼ਿਸਟੀਵਿਟੀ ਸੈਮੀਕੰਡਕਟਰਾਂ ਜਾਂ ਕੰਡਕਟਰਾਂ ਤੋਂ ਵੱਧ ਹੁੰਦੀ ਹੈ।


ਇੱਕ ਪੂਰਨ ਕੁਚਾਲਕ ਦੀ ਹੋਂਦ ਨਹੀਂ ਹੈ, ਕਿਉਂਕਿ ਕੁਚਾਲਕਾਂ ਵਿੱਚ ਵੀ ਬਹੁਤ ਘੱਟ ਗਿਣਤੀ ਵਿੱਚ ਚਾਰਜ ਕੈਰੀਅਰ ਹੁੰਦੇ ਹਨ ਜਿਹੜੇ ਕਿ ਕਰੰਟ ਵਹਾ ਸਕਦੇ ਹਨ। ਇੱਥੋਂ ਤੱਕ ਕੁਚਾਲਕ ਵੀ ਚਾਲਕ ਬਣ ਜਾਂਦੇ ਹਨ ਜਦੋਂ ਉਹਨਾਂ ਉੱਪਰ ਬਹੁਤ ਜ਼ਿਆਦਾ ਵੋਲਟੇਜ ਲਗਾ ਦਿੱਤੀ ਹੈ ਜਿਹੜੇ ਕਿ ਇਸਦੇ ਐਟਮਾਂ ਵਿੱਚੋਂ ਇਲੈੱਕਟ੍ਰਾਨਾਂ ਨੂੰ ਅਲੱਗ ਕਰ ਦਿੰਦੀ ਹੈ। ਇਸਨੂੰ ਕੁਚਾਲਕ ਦੀ ਬ੍ਰੇਕਡਾਊਨ ਵੋਲਟੇਜ ਕਿਹਾ ਜਾਂਦਾ ਹੈ। ਕੁਝ ਪਦਾਰਥ ਜਿਵੇਂ ਕਿ ਸ਼ੀਸ਼ਾ, ਕਾਗ਼ਜ਼ ਅਤੇ ਟੈਫ਼ਲੌਨ, ਜਿਹਨਾਂ ਦੀ ਰਜ਼ਿਸਟੀਵਿਟੀ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਵਧੀਆ ਕੁਚਾਲਕ ਹੁੰਦੇ ਹਨ। ਇਸ ਤੋਂ ਇਲਾਵਾ ਆਮ ਕੁਚਾਲਕ ਪਦਾਰਥ ਜਿਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਘੱਟ ਅਤੇ ਆਮ ਵਰਤੋਂ ਵਿੱਚ ਲਿਆਈਆਂ ਜਾਣ ਵਾਲੀਆਂ ਵੋਲਟੇਜਾਂ ਲਈ ਵਰਤੇ ਜਾਂਦੇ ਹਨ, ਜਿਹਨਾਂ ਵਿੱਚ ਬਿਜਲਈ ਵਾਇਰਿੰਗ ਅਤੇ ਕੇਬਲਾਂ ਦੀ ਇੰਸੂਲੇਸ਼ਨ ਸ਼ਾਮਿਲ ਹੈ। ਇਸ ਤਰ੍ਹਾਂ ਦੇ ਪਦਾਰਥਾਂ ਵਿੱਚ ਰਬੜ ਵਰਗੇ ਪਾਲੀਮਰ ਅਤੇ ਜ਼ਿਆਦਾਤਰ ਪਲਾਸਟਿਕ ਪਦਾਰਥ ਸ਼ਾਮਿਲ ਹਨ ਜਿਹੜੇ ਕਿ ਕੁਦਰਤੀ ਤੌਰ 'ਤੇ ਥਰਮੋਪਲਾਸਟਿਕ ਹੁੰਦੇ ਹਨ।
ਕੁਚਾਲਕਾਂ ਦੀ ਵਰਤੋਂ ਬਿਜਲਈ ਪਦਾਰਥਾਂ ਵਿੱਚ ਚਾਲਕਾਂ ਨੂੰ ਫੜ ਕੇ ਰੱਖਣ ਅਤੇ ਇਹਨਾਂ ਵਿੱਚੋਂ ਕਰੰਟ ਦੇ ਵਹਾਅ ਨੂੰ ਬਾਹਰ ਜਾਣ ਤੋਂ ਰੋਕਣ ਲਈ ਕੀਤੀ ਜਾਂਦੀ ਹੈ। ਇੱਕ ਕੁਚਾਲਕ ਪਦਾਰਥ ਦੀ ਵਰਤੋਂ ਬਿਜਲਈ ਕੇਬਲਾਂ ਦੇ ਆਲੇ-ਦੁਆਲੇ ਲਪੇਟਣ ਲਈ ਕੀਤੀ ਜਾਂਦੀ ਹੈ, ਜਿਸਨੂੰ ਇੰਸੂਲੇਸ਼ਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਬਿਜਲਈ ਪਾਵਰ ਡਿਸਟ੍ਰੀਬਿਊਸ਼ਨ ਜਾਂ ਟਰਾਂਸਮਿਸ਼ਨ ਲਾਇਨ੍ਹਾਂ ਵਿੱਚ ਇਹਨਾਂ ਦੀ ਵਰਤੋਂ ਖੰਬਿਆਂ ਅਤੇ ਟਰਾਂਸਮਿਸ਼ਨ ਟਾਵਰਾਂ ਵਿੱਚ ਕੀਤੀ ਜਾਂਦੀ ਹੈ। ਇਹ ਪਾਵਰ ਲਾਇਨ੍ਹਾਂ ਨੂੰ ਫੜ ਕੇ ਰੱਖਣ ਦੇ ਨਾਲ-ਨਾਲ ਖ਼ੁਦ ਵਿੱਚੋਂ ਕਰੰਟ ਨੂੰ ਵੀ ਲੰਘਣ ਨਹੀਂ ਦਿੰਦੇ ਜਿਸ ਨਾਲ ਕਰੰਟ ਧਰਤੀ ਵਿੱਚ ਨਹੀਂ ਜਾਂਦਾ ਹੈ ਅਤੇ ਟਾਵਰ ਅਤੇ ਖੰਬੇ ਵੀ ਕਰੰਟ ਰਹਿਤ ਰਹਿੰਦੇ ਹਨ।[1][2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads