ਕੌਰ ਚੰਦ ਰਾਹੀ

From Wikipedia, the free encyclopedia

Remove ads

ਕੌਰ ਚੰਦ ਰਾਹੀ ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਹੋਇਆ ਹੈ। ਉਸ ਦਾ ਜਨਮ 4 ਅਗਸਤ 1920 ਨੂੰ ਉਸਦੇ ਨਾਨਕਾ ਪਿੰਡ ਚੰਦ ਭਾਨ ਵਿਖੇ ਹੋਇਆ। ਲੇਖਕ ਦਾ ਆਪਣਾ ਪਿੰਡ ਧੌਲਾ ਹੈ। ਧੌਲਾ ਪਿੰਡ ਨਾਭਾ ਰਿਆਸਤ , ਜਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ। ਕੌਰ ਚੰਦ ਰਾਹੀ ਨੂੰ ਮਾਲਵੇ ਵਿੱਚ 'ਕਬਿੱਤਾਂ ਵਾਲੇ ਕਵੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਵਿੱਚ ਬਹੁਤ ਸਾਰੇ ਛੰਦਾਂ ਦੋਹਿਰਾ, ਬੈਂਤ, ਕਬਿੱਤ, ਕੋਰੜਾ, ਕੁੰਡਲੀਆ ਆਦਿ ਦੀ ਵਰਤੋਂ ਕੀਤੀ ਹੈ। ਕੌਰ ਚੰਦ ਰਾਹੀ ਦੀ ਰਚਨਾ 'ਮਾਲਕੋਂਸ ' ਨੂੰ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਰਵੋਤਮ ਰਚਨਾ ਦਾ ਐਵਾਰਡ 1985 ਵਿੱਚ ਮਿਲਿਆ । ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਨੇ 1991 ਵਿੱਚ ਕੌਰ ਚੰਦ ਰਾਹੀ ਨੂੰ ਸਨਮਾਨਿਆ।

Remove ads

ਰਚਨਾਵਾਂ

  1. ਮੋਤੀਆਂ ਦਾ ਮੀਂਹ (ਕਾਵਿ ਸੰਗ੍ਰਹਿ)
  2. ਬਿਰਹਨ
  3. ਸੁਨੇਹਾ

ਕਿੱਸਾ ਕਾਵਿ

4. ਕਿੱਸਾ ਪੂਰਨ ਭਗਤ

5. ਕਿੱਸਾ ਸੋਹਣੀ ਮਹੀਂਵਾਲ

6. ਕਿੱਸਾ ਹੀਰ ਰਾਂਝਾ

ਗਲਪ ਰਚਨਾਵਾਂ

7.ਕਾਲੇ ਘੋੜੇ ਦੇ ਸਵਾਰ (ਨਾਵਲ)

8.ਕਾਲੇ ਕਾਵਾਂ ਦੀ ਦਾਸਤਾਨ (ਨਾਵਲ)

9. ਕੋਲਿਆਂ ਦੇ ਦਲਾਲ (ਨਾਵਲ)

10. ਸੱਤ ਇਕਵੰਜਾ (ਕਹਾਣੀ ਸੰਗ੍ਰਹਿ)[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads