ਖਾਨਪੁਰ (ਲੁਧਿਆਣਾ ਪੱਛਮ)

ਲੁਧਿਆਣਾ ਪੱਛਮੀ ਤਹਿਸੀਲ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਪਿੰਡ From Wikipedia, the free encyclopedia

ਖਾਨਪੁਰ (ਲੁਧਿਆਣਾ ਪੱਛਮ)map
Remove ads

ਖਾਨਪੁਰ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੀ ਪੱਛਮੀ ਤਹਿਸੀਲ ਅਤੇ ਬਲਾਕ ਡੇਹਲੋਂ ਵਿਚ ਸਥਿਤ ਇੱਕ ਪਿੰਡ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਗਿੱਲ ਹੈ। ਅਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਅੰਦਰ ਆਉਂਦਾ ਹੈ। ਏਥੋਂ ਦੀ ਮੁੱਖ ਬੋਲੀ ਪੰਜਾਬੀ ਭਾਸ਼ਾ ਹੈ। ਇਥੋਂ ਦੇ ਲੋਕ ਆਪਣੇ ਸੱਭਿਆਚਾਰ ਦਾ ਪਾਲਣ ਕਰਦੇ ਸਨ, ਮਰਦ ਕੁੜਤਾ ਪਜਾਮਾ ਪਹਿਨਦੇ ਸਨ ਅਤੇ ਔਰਤਾਂ ਸਲਵਾਰ ਕੁੜਤੀ ਪਹਿਨਦੀਆਂ ਸਨ,

ਵਿਸ਼ੇਸ਼ ਤੱਥ ਖਾਨਪੁਰ, ਦੇਸ਼ ...
Remove ads

ਜੋਗੀ ਪੀਰ ਦਾ ਮੇਲਾ

ਪਿੰਡ ਵਿਚ ਇੱਕ ਧਾਰਮਿਕ ਸਥਾਨ ਹੈ ਜੋ ਬਾਬਾ ਜੋਗੀ ਪੀਰ ਜੀ ਚਾਹਲ ਦਾ ਹੈ, ਜਿਥੇ ਹਰੇਕ ਸਾਲ ਸਤੰਬਰ ਮਹੀਨੇ ਵਿਚ ਤਿੰਨ ਦਿਨ ਭਾਰੀ ਮੇਲਾ ਭਰਦਾ ਹੈ। ਪੂਰੇ ਇਲਾਕੇ ਤੋਂ ਸੰਗਤਾਂ ਸ਼ਰਧਾ ਨਾਲ ਮੱਥਾ ਟੇਕਦੀਆਂ ਹਨ।ਅਤੇ ਮਿੱਟੀ ਵੀ ਕੱਢਦੇ ਹਨ। ਬਲਦਾਂ ਨੂੰ ਨਾਲ ਲਿਜਾ ਕੇ ਸਥਾਨ ਉੱਪਰ ਮੱਥਾ ਟੇਕਿਆ ਜਾਂਦਾ ਹੈ। ਪੂਰੇ ਮੇਲੇ ਦੌਰਾਨ ਸਾਰੇ ਪਿੰਡ ਵਿੱਚ ਪੂਰੀ ਰੌਣਕ ਰਹਿੰਦੀ ਹੈ। ਪਿੰਡ ਵੱਲ੍ਹੋ ਆਉਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਵਿੱਚ ਰੋਟੀ, ਖੀਰ,ਮਿੱਠਾ ਦੁੱਧ, ਅਤੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ। ਤਿੰਨੇ ਦਿਨ ਕਵੀਸ਼ਰ ,ਢਾਡੀ ਜਥੇ ਪਰਮਾਤਮਾ ਦਾ ਗੁਣਗਾਨ ਕਰਦੇ ਹਨ। ਪਿੰਡ ਵਿੱਚ ਜ਼ਿਆਦਾ ਚਾਹਲ ਗੋਤ ਵਾਲੇ ਪਰਿਵਾਰ ਰਹਿੰਦੇ ਹਨ। ਇਸ ਪਿੰਡ ਵਿੱਚ ਇੱਕ ਛੋਟੀ ਜਿਹੀ ਨਹਿਰ (ਸੂਆ) ਵੀ ਹੈ।[1]

Remove ads

ਗੈਲਰੀ

Thumb
ਬਾਬਾ ਜੋਗੀ ਪੀਰ ਚਾਹਲ
Thumb
ਜੋਗੀ ਪੀਰ
Thumb
ਜੋਗੀ ਪੀਰ ਚਾਹਲ
Thumb
ਪਿੰਡ ਖਾਨਪੁਰ
Thumb
ਮਿੱਟੀ ਕੱਢਣੀ
Thumb
ਸਰਕਾਰੀ ਸਕੂਲ ਪਿੰਡ ਖਾਨਪੁਰ
Thumb
ਬਲ਼ਦ

ਪ੍ਰਸ਼ਾਸਨ

ਪਿੰਡ ਦਾ ਪ੍ਰਤੀਨਿਧਿਤਾ ਸਰਪੰਚ ਕਰਦਾ ਹੈ, ਜੋ ਭਾਰਤ ਅਤੇ ਪੰਚਾਇਤੀ ਰਾਜ (ਭਾਰਤ) ਦੇ ਸੰਵਿਧਾਨ ਦੇ ਰੂਪ ਅਨੁਸਾਰ ਪਿੰਡ ਦੇ ਇੱਕ ਚੁਣੇ ਪ੍ਰਤੀਨਿਧ ਵਜੋਂ ਕੰਮ ਕਰਦਾ ਹੈ।

ਹੋਰ ਜਾਣਕਾਰੀ ਵੇਰਵਾ, ਕੁੱਲ ...

ਖਾਨਪੁਰ ਦੇ ਨਾਲ ਲਗਦੇ ਪਿੰਡ

ਡੰਗੋਰਾ (2 ਕਿਲੋਮੀਟਰ), ਹਰਨਾਮਪੁਰਾ (2 ਕਿਲੋਮੀਟਰ), ਰਣੀਆ (2 ਕਿਲੋਮੀਟਰ), ਜੱਸੜ (3 ਕਿਲੋਮੀਟਰ), ਜਰਖੜ (3 ਕਿਲੋਮੀਟਰ) ਘਵੱਦੀ (2 ਕਿਲੋਮੀਟਰ) ਖਾਨਪੁਰ ਦੇ ਨੇੜਲੇ ਪਿੰਡ ਹਨ। ਖਾਨਪੁਰ ਦੱਖਣ ਵੱਲ ਡੇਹਲੋਂ ਤਹਿਸੀਲ, ਪੂਰਬ ਵੱਲ ਪਾਇਲ ਤਹਿਸੀਲ, ਉੱਤਰ ਵੱਲ ਲੁਧਿਆਣਾ-2 ਤਹਿਸੀਲ, ਪੱਛਮ ਵੱਲ ਪੱਖੋਵਾਲ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਨੇੜੇ ਦੇ ਸ਼ਹਿਰ

ਲੁਧਿਆਣਾ,ਸਾਹਨੇਵਾਲ, ਅਹਿਮਦਗੜ੍ਹ, ਡੇਹਲੋਂ,ਦੋਰਾਹਾ,ਮਲੇਰਕੋਟਲਾ ਖਾਨਪੁਰ ਦੇ ਨੇੜੇ ਦੇ ਸ਼ਹਿਰ ਹਨ।

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads