ਗਾਂ

From Wikipedia, the free encyclopedia

ਗਾਂ
Remove ads

ਗਊ ਜਾਂ ਗਾਂ ਇੱਕ ਆਮ ਪਾਲਤੂ ਪਸ਼ੂ ਹੈ। ਇਸ ਤੋਂ ਉੱਤਮ ਕਿੱਸਮ ਦਾ ਦੁੱਧ ਪ੍ਰਾਪਤ ਹੁੰਦਾ ਹੈ।ਨਰ ਗਾਂ ਨੂੰ ਢੱਠਾ ਕਹਿੰਦੇ ਹਨ।ਖੱਸੀ ਕੀਤੇ ਬੱਛਿਆਂ ਨੂੰ ਬਲਦ ਕਿਹਾ ਜਾਂਦਾ ਹੈ ਜਿਹਨਾਂ ਨੂੰ ਖੇਤੀ ਦੇ ਕੰਮ ਵਿੱਚ ਲਾਇਆ ਜਾਂਦਾ ਹੈ। ਰੇਡ ਸਿੰਧੀ, ਸਾਹਿਵਾਲ, ਡਿੱਗ, ਦੇਵਨੀ, ਥਾਰਪਾਰਕਰ ਆਦੀ ਨਸਲਾਂ ਭਾਰਤ ਵਿੱਚ ਦੁਧਾਰੂ ਗਊਆਂ ਦੀ ਪ੍ਰਮੁੱਖ ਨਸਲਾਂ ਹਨ। ਮੂਲ, ਓਂਗੋਲ, ਹੱਲਿਕਰ, ਪੁਂਗਾਨੁਰ, ਸੀਰੀ, ਮਾਲਨਾਦ ਗਿੱਧਾ। ਨਸਲਾਂ, ਰੇਡ ਸਿੰਧੀ, ਸਾਹਿਵਾਲ, ਡਿੱਗ, ਦੇਵਨੀ, ਥਾਰਪਾਰਕਰ ਆਦੀ ਨਸਲਾਂ ਭਾਰਤ ਵਿੱਚ ਦੁਧਾਰੂ ਗਊਆਂ ਦੀ ਪ੍ਰਮੁੱਖ ਨਸਲਾਂ ਹਨ, ਭਾਰਤ ਵਿੱਚ ਗਊ ਦੀ 28 ਨਸਲਾਂ ਪਾਈ ਜਾਂਦੀਆਂ ਹਨ। ਹਿੰਦੂ, ਗਊ ਨੂੰ ਮਾਤਾ (ਗੌਮਾਤਾ) ਕਹਿੰਦੇ ਹਨ।[1] ਗਾਂ ਦਾ ਦੁੱਧ ਸੇਹਤ ਲਈ ਵਧੀਆ ਮੰਨਿਆ ਗਿਆ ਹੈ ਆਮ ਕਰ ਕੇ ਛੋਟੇ ਬੱਚਿਆ ਨੂੰ ਗਾਂ ਦਾ ਦੁੱਧ ਪੀਣ ਲਈ ਕਿਹਾ ਜਾਂਦਾ ਹੈ। ਇਹ ਸਾਰੇ ਸੰਸਾਰ ਅੰਦਰ ਖਾਧਾ ਜਾਂਦਾ ਹੈ।ਭਾਰਤ ਅੰਦਰ ਵੀ ਕਈ ਕਬੀਲੇ ਗਾਂ ਮਾਸ ਖਾਂਦੇ ਹਨ।ਇਹ ਉਹਨਾਂ ਦੀ ਖੁਰਾਕ ਦਾ ਕੁਦਰਤੀ ਹਿੱਸਾ ਹੈ।[2]

Thumb
ਗਊ
Remove ads

ਨਸਲਾਂ

ਇਸ ਦੁਨੀਆ ਵਿੱਚ ਨਵੀਆਂ ਨਸਲਾਂ ਦੀਆਂ ਨਿੱਕੀਆਂ ਨਿੱਕੀਆਂ ਗਊਆਂ ਤੇ ਬਲਦ ਕਈ ਨਸਲਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਆਸਟਰੇਲੀਆ ਵਿੱਚ ਪੁਰਾਣੀਆਂ ਚੰਗੀਆਂ ਨਸਲਾਂ ਜਿਵੇਂ ਐਂਗਸ, ਡੈਕਸਟਰ, ਹੇਅਰਫੋਰਡ ਅਤੇ ਹੋਰ ਨਸਲਾਂ ਨੂੰ ਮਿਲਾ ਕੇ ਵੱਖ ਵੱਖ ਰੰਗਾਂ ਅਤੇ ਗੁਣਵੱਤਾ ਦੀਆਂ ਨਿੱਕੀਆਂ ਗਊਆਂ ਤਿਆਰ ਕੀਤੀਆਂ ਗਈਆਂ ਹਨ। ਇੰਟਰਨੈਸ਼ਨਲ ਮਿਨੀਏਚਰ ਕੈਟਲ ਬਰੀਡਰ ਸੁਸਾਇਟੀ ਐਂਡ ਰਜਿਸਟਰੀਜ਼ ਮੁਤਾਬਿਕ ਇਨ੍ਹਾਂ ਦੀਆਂ ਕੁੱਲ 26 ਨਸਲਾਂ ਹਨ ਜਿਵੇਂ ਛੋਟੀ ਜਰਸੀ, ਬਾਰਬੀ, ਛੋਟੀ ਜ਼ੇਬੂ, ਪਾਂਡਾ, ਲੋਲਾਈਨ ਆਦਿ। ਛੋਟੀਆਂ ਗਊਆਂ ਦਾ ਕੱਦ 36 ਤੋਂ 46 ਇੰਚ ਤਕ ਹੁੰਦਾ ਹੈ। ਇਹ 7 ਤੋਂ 11 ਕਿਲੋ ਤਕ ਦੁੱਧ ਦਿੰਦੀਆਂ ਹਨ। ਇਨ੍ਹਾਂ ਦਾ ਭਾਰ ਨਸਲਾਂ ਦੇ ਹਿਸਾਬ ਨਾਲ ਵੱਖ ਵੱਖ ਹੁੰਦਾ ਹੈ। ਕਿਸੇ ਨੇ ਕਿਹੜੀ ਨਸਲ ਦੀ ਗਾਂ ਪਾਲਣੀ ਹੈ ਇਹ ਉਸ ਦੀ ਲੋੜ ਅਤੇ ਇਲਾਕੇ ਦੇ ਮੌਸਮ ਉੱਤੇ ਨਿਰਭਰ ਕਰਦਾ ਹੈ। ਭਾਰਤ 'ਚ ਇਨ੍ਹਾਂ ਨੂੰ ਦੁੱਧ ਪਦਾਰਥਾਂ ਅਤੇ ਵਿਦੇਸ਼ਾਂ 'ਚ ਮੀਟ ਦੀ ਪ੍ਰਾਪਤੀ ਲਈ ਪਾਲਿਆ ਜਾਂਦਾ ਹੈ। ਨਿੱਕੀਆਂ ਗਊਆਂ ਇਨ੍ਹਾਂ ਖ਼ੂਬੀਆਂ ਕਰਕੇ ਆਸਟਰੇਲੀਆ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿੱਚ ਹਰਮਨ ਪਿਆਰੀਆਂ ਹੋ ਰਹੀਆਂ ਹਨ।

Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads