ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ ਚਕਲਾ

ਗੁਰੂ ਨਾਨਕ ਪੰਜਾਬੀ ਸਭਾ ਵੱਲੋਂ 1956 ਵਿੱਚ ਗੁਰਦੁਆਰਾ ਸਥਾਪਿਤ ਕੀਤਾ ਗਿਆ From Wikipedia, the free encyclopedia

ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ ਚਕਲਾmap
Remove ads

ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ ਚਕਲਾ[2] ਮੁੰਬਈ ਦੇ ਚਕਲਾ ਵਿੱਚ ਇੱਕ ਸਿੱਖ ਗੁਰਦੁਆਰਾ ਹੈ। ਗੁਰੂ ਨਾਨਕ ਪੰਜਾਬੀ ਸਭਾ[3] ਦੀ ਸਥਾਪਨਾ ਸ਼ਮਸ਼ੇਰ ਸਿੰਘ ਜੌਲੀ[4] (1922–1992)[5] ਨੇ ਗੁਰਦੁਆਰਾ, ਚੈਰੀਟੇਬਲ ਡਿਸਪੈਂਸਰੀ ਅਤੇ ਗੁਰੂ ਨਾਨਕ ਮਿਸ਼ਨ ਹਾਈ ਸਕੂਲ ਦੀ ਸਥਾਪਨਾ ਲਈ ਕੀਤੀ ਸੀ।[6] ਗੁਰਦੁਆਰਾ ਅਤੇ ਚੈਰੀਟੇਬਲ ਡਿਸਪੈਂਸਰੀ ਅੰਧੇਰੀ ਕੁਰਲਾ ਰੋਡ, ਅੰਮ੍ਰਿਤ ਨਗਰ, ਅੰਧੇਰੀ ਈਸਟ, ਮੁੰਬਈ - 400093, ਹੋਲੀ ਫੈਮਲੀ ਚਰਚ ਦੇ ਸਾਹਮਣੇ, ਚਕਾਲਾ 'ਤੇ ਸਥਿਤ ਹੈ। ਗੁਰੂ ਨਾਨਕ ਮਿਸ਼ਨ ਹਾਈ ਸਕੂਲ 5/ਬੀ, ਮਹਾਕਾਲੀ ਗੁਫਾਵਾਂ ਰੋਡ, ਚਕਲਾ, ਗੁੰਡਾਵਾਲੀ, ਸਾਈ ਪੈਲੇਸ ਹੋਟਲ ਨੇੜੇ, ਅੰਧੇਰੀ ਈਸਟ, ਮੁੰਬਈ - 400093[7] ਵਿਖੇ ਸਥਿਤ ਹੈ।

ਵਿਸ਼ੇਸ਼ ਤੱਥ ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ ਚਕਲਾ, ਆਮ ਜਾਣਕਾਰੀ ...
Remove ads

ਇਤਿਹਾਸ

Thumb
ਦਰਬਾਰ ਹਾਲ, ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ ਚਕਲਾ
Thumb
ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ ਚਕਲਾ, ਪ੍ਰਵੇਸ਼ ਦੁਆਰ
Thumb
ਗੁਰਦੁਆਰਾ ਗੁਰੂ ਨਾਨਕ ਪੰਜਾਬੀ ਸਭਾ, ਚਕਲਾ ਵਿਖੇ ਚੈਰੀਟੇਬਲ ਡਿਸਪੈਂਸਰੀ

ਗੁਰਦੁਆਰੇ ਲਈ ਜ਼ਮੀਨ ਮੁੱਢ ਵਿੱਚ 1955 ਵਿੱਚ ਖਰੀਦੀ ਗਈ ਸੀ ਅਤੇ 1956 ਵਿੱਚ ਉਸਾਰੀ ਸ਼ੁਰੂ ਹੋਈ ਸੀ [8] ਗੁਰਦੁਆਰਾ, ਚੈਰੀਟੇਬਲ ਡਿਸਪੈਂਸਰੀ ਅਤੇ ਮਿਸ਼ਨ ਹਾਈ ਸਕੂਲ 1967 ਤੱਕ ਚੱਲ ਰਹੇ ਸਨ[9] ਸਕੂਲ, ਜਿਸ ਨੇ ਪਹਿਲੀ ਮੰਜ਼ਿਲ ਮੱਲੀ ਹੋਈ ਸੀ, ਪਰ ਇਹ ਜਗ੍ਹਾ ਵੱਡੇ ਹੋ ਗਏ ਸਕੂਲ ਲਈ ਕਾਫੀ ਨਾ ਰਹੀ , ਅਤੇ ਇਸਨੂੰ ਬਦਲਣਾ ਪਿਆ। ਇੱਕ ਨਵੀਂ ਜਗ੍ਹਾ 1985 ਵਿੱਚ ਖਰੀਦੀ ਗਈ ਸੀ ਅਤੇ ਸਕੂਲ ਨੂੰ ਸਾਲ 2000 ਵਿੱਚ ਮਹਾਕਾਲੀ ਗੁਫਾਵਾਂ ਰੋਡ ਵਾਲ਼ੇ ਵਰਤਮਾਨ ਸਥਾਨ ਉੱਤੇ ਤਬਦੀਲ ਕਰ ਦਿੱਤਾ ਗਿਆ ਸੀ[10]

1955 ਵਿੱਚ, ਸ਼ਮਸ਼ੇਰ ਸਿੰਘ ਜੌਲੀ[11] ਨੂੰ ਮੁੱਖ ਮੈਡੀਕਲ ਅਫਸਰ ਵਜੋਂ ਅੰਧੇਰੀ ਵਿੱਚ SV ਰੋਡ 'ਤੇ NJ ਵਾਡੀਆ ਡਿਸਪੈਂਸਰੀ ਵਿੱਚ ਭੇਜ ਦਿੱਤਾ ਗਿਆ। ਉਸਨੂੰ ਜਿਹੜੀ ਰਿਹਾਇਸ਼ ਦਿੱਤੀ ਗਈ ਸੀ, ਉਸ ਵਿੱਚ ਇੱਕ ਬੰਗਲਾ ਅਤੇ ਇੱਕ ਆਊਟਹਾਊਸ ਸੀ। ਜੌਲੀ ਨੇ ਕੀਰਤਨ ਲਈ ਆਊਟਹਾਊਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਇਲਾਕੇ ਵਿੱਚ ਸਿੱਖਾਂ ਦਾ ਇੱਕ ਵੱਡੀ ਭਾਈਚਾਰਾ ਸੀ, ਅਤੇ ਅਗਲਾ ਨਜ਼ਦੀਕੀ ਗੁਰਦੁਆਰਾ ਖਾਰ ਵਿੱਚ ਕੁਝ ਦੂਰੀ 'ਤੇ ਸੀ। 1955 ਵਿੱਚ ਕੁਝ ਜ਼ਮੀਨ ਖਰੀਦਣ ਲਈ ਉਗਰਾਹੀ ਕੀਤੀ ਗਈ। ਉਸਾਰੀ ਦਾ ਕੰਮ 1956 ਵਿੱਚ ਪਹਿਲਾਂ ਨੀਂਹ ਰੱਖ ਕੇ ਅਤੇ ਗੁਰਦੁਆਰਾ, ਚੈਰੀਟੇਬਲ ਡਿਸਪੈਂਸਰੀ ਅਤੇ ਅੰਤ ਵਿੱਚ ਸਕੂਲ ਬਣਾਉਣ ਲਈ ਸ਼ੁਰੂ ਹੋਇਆ ਸੀ।[12] ਇਹ ਯਕੀਨੀ ਬਣਾਉਣ ਲਈ ਕਿ ਗੁਰਦੁਆਰਾ ਵਿੱਤੀ ਤੌਰ 'ਤੇ ਸਵੈ-ਨਿਰਭਰ ਰਹੇ, ਜ਼ਮੀਨੀ ਮੰਜ਼ਿਲ ਤੇ ਕਿਰਾਏ 'ਤੇ ਦੇਣ ਲਈ ਦੁਕਾਨਾਂ ਬਣਾ ਦਿੱਤੀਆਂ ਗਈਆਂ ਸਨ, ਜੋ ਕਿ ਅੱਜ ਵੀ ਹੈ।[13]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads