ਗੁਰੂਤਾ ਛੱਲ

From Wikipedia, the free encyclopedia

ਗੁਰੂਤਾ ਛੱਲ
Remove ads

ਗੁਰੂਤਾ ਛੱਲਾਂ ਸਮਾਂ-ਵਿਸਥਾਰ ਦੇ ਘੁਮਾਅ 'ਚੋਂ ਵਿਚਰਦੀਆਂ ਲਹਿਰਾਂ ਹੁੰਦੀਆਂ ਹਨ ਜੋ ਖ਼ਾਸ ਤਰਾਂ ਦੇ ਗੁਰੂਤਾ ਮੇਲਜੋਲਾਂ ਸਦਕਾ ਪੈਦਾ ਹੁੰਦੀਆਂ ਹਨ ਅਤੇ ਆਪਣੇ ਸਰੋਤ ਤੋਂ ਬਾਹਰ ਵੱਲ ਨੂੰ ਸਫ਼ਰ ਕਰਦੀਆਂ ਹਨ।

Thumb
ਕਣਾਂ ਦੇ ਛੱਲੇ ਉੱਤੇ ਗੁਰੂਤਾ ਛੱਲ ਦਾ ਅਸਰ

ਕਮਜ਼ੋਰ-ਫੀਲਡ ਗਰੈਵਿਟੀ ਅਤੇ ਇਲੈਕਟ੍ਰੋਮੈਗਨਟਿਜ਼ਮ ਦਰਮਿਆਨ ਕਈ ਸਮਾਨਤਾਵਾਂ ਵਿੱਚੋਂ ਇੱਕ ਸਮਾਨਤਾ ਇਹ ਹੈ ਕਿ, ਇਲੈਕਟ੍ਰੋਮੈਗਨੈਟਿਕ ਤਰੰਗਾਂ (ਵੇਵਜ਼) ਦੇ ਸਮਾਨ, ਗਰੈਵੀਟੇਸ਼ਨਲ ਵੇਵਜ਼[1] ਵੀ ਹੁੰਦੀਆਂ ਹਨ: ਪ੍ਰਕਾਸ਼ ਦੀ ਸਪੀਡ ਉੱਤੇ ਸੰਚਾਰਿਤ ਹੋਣ ਵਾਲੇ ਸਪੇਸਟਾਈਮ ਦੇ ਮੀਟ੍ਰਿਕ ਵਿੱਚ ਉਤਾਰ-ਚੜਾਓ। ਅਜਿਹੇ ਕਿਸੇ ਵੇਵ ਦੀ ਸਰਲਤਮ ਕਿਸਮ ਨੂੰ, ਸੁਤੰਤਰਤਾ ਨਾਲ ਤੈਰ ਰਹੇ ਪਾਰਟੀਕਲਾਂ ਦੇ ਕਿਸੇ ਛੱਲੇ (ਰਿੰਗ) ਉੱਤੇ ਇਸ ਦੇ ਐਕਸ਼ਨ (ਕ੍ਰਿਆ ਕਾਰਜ) ਦੁਆਰਾ ਦੇਖਿਆ ਜਾ ਸਕਦਾ ਹੈ। ਪਾਠਕ ਦੀ ਦਿਸ਼ਾ ਵਿੱਚ ਸੰਚਾਰਿਤ ਹੋ ਰਹੀ, ਅਜਿਹੇ ਕਿਸੇ ਰਿੰਗ ਵਿੱਚ ਦੀ ਇੱਕ ਸਾਈਨ ਵੇਵ, ਇੱਕ ਵਿਸ਼ੇਸ਼, ਸੰਗੀਤਮਈ ਅੰਦਾਜ ਵਿੱਚ ਛੱਲੇ ਦਾ ਰੂਪ ਵਿਗਾੜਦੀ ਹੈ। ਕਿਉਂਕਿ ਆਈਨਸਟਾਈਨ ਦੀਆਂ ਇਕੁਏਸ਼ਨਾਂ ਨੌਨ-ਲੀਨੀਅਰ (ਗੈਰ-ਰੇਖਿਕ) ਹਨ, ਮਨਮਰਜੀ ਦੀਆਂ ਸ਼ਕਤੀਸ਼ਾਲੀ ਗਰੈਵੀਟੇਸ਼ਨਲ ਵੇਵਜ਼ ਲੀਨੀਅਰ ਸੁਪਰਪੁਜੀਸ਼ਨ ਦੀ ਪਾਲਣਾ ਨਹੀਂ ਕਰਦੀਆਂ, ਜਿਸ ਕਾਰਨ ਉਹਨਾਂ ਦਾ ਵਿਵਰਣ ਮੁਸ਼ਕਲ ਹੋ ਜਾਂਦਾ ਹੈ। ਫੇਰ ਵੀ, ਕਮਜੋਰ ਫੀਲਡਾਂ ਲਈ, ਇੱਕ ਲੀਨੀਅਰ ਸੰਖੇਪਤਾ ਬਣਾਈ ਜਾ ਸਕਦੀ ਹੈ। ਅਜਿਹੀਆਂ ਲੀਨੀਅਰ ਬਣਾਈਆ ਗਈਆਂ ਤਰੰਗਾਂ ਉਹਨਾਂ ਬਹੁਤਾਤ ਵਾਲੀਆਂ ਕਮਜੋਰ ਤਰੰਗਾਂ ਦਾ ਵਿਵਰਣ ਦੇਣ ਲਈ ਕਾਫੀ ਮਾਤਰਾ ਵਿੱਚ ਸ਼ੁੱਧਤਾ ਨਾਲ ਵਿਵਰਣ ਦਿੰਦੀਆਂ ਹਨ ਜਿਹਨਾਂ ਤਰੰਗਾਂ ਦੀ ਧਰਤੀ ਤੋਂ ਦੂਰਸਥਿਤ ਬ੍ਰਹਿਮੰਡੀ ਘਟਨਾਵਾਂ ਤੋਂ ਧਰਤੀ ਉੱਤੇ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ, ਜੋ ਆਮ ਤੌਰ 'ਤੇ ਸਾਪੇਖਿਕ ਦੂਰੀਆਂ ਨੂੰ 10−21 ਜਾਂ ਇਸਤੋਂ ਘੱਟ ਦੀ ਸੂਖਮ ਮਾਤਰਾ ਵਿੱਚ ਵਧਾਉਣ ਅਤੇ ਘਟਾਉਣ ਲਈ ਜਿਮੇਵਾਰ ਹਨ। ਆਂਕੜਿਆਂ ਦੇ ਵਿਸ਼ਲੇਸ਼ਣ ਵਾਲੇ ਤਰੀਕੇ ਰੋਜ਼ਾਨਾ ਇਸ ਤੱਥ ਦੀ ਵਰਤੋ ਕਰਦੇ ਹਨ ਕਿ ਇਹ ਰੇਖਾਕ੍ਰਿਤ (ਲੀਨੀਅਰਾਈਜ਼ਡ) ਤਰੰਗਾਂ ਫੋਰੀਅਰ ਡਿਕੰਪੋਜ਼ਡ ਕੀਤੀਆਂ ਜਾ ਸਕਦੀਆਂ ਹਨ।

ਕੁੱਝ ਇੰਨਬਿੰਨ ਸਲਿਉਸ਼ਨ ਬਗੈਰ ਕਿਸੇ ਸੰਖੇਪਤਾ ਦੇ ਗਰੈਵੀਟੇਸ਼ਨਲ ਵੇਵਜ਼ ਦਾ ਵਿਵਰਣ ਦਿੰਦੇ ਹਨ, ਜਿਵੇਂ, ਖਾਲੀ ਸਪੇਸ ਵਿੱਚ ਨੂੰ ਯਾਤਰਾ ਕਰ ਰਹੀ ਇੱਕ ਵੇਵ ਟਰੇਨ (ਤਰੰਗ ਰੇਲਗੱਡੀ) ਜਾਂ ਗੋਉਡੀ ਯੂਨੀਵਰਸਿਜ਼, ਗਰੈਵੀਟੇਸ਼ਨਲ ਤਰੰਗਾਂ ਨਾਲ ਭਰੇ ਇੱਕ ਫੈਲ ਰਹੇ ਵਿਸ਼ਵ ਦੀ ਕਿਸਮ ਹੈ। ਪਰ ਖਗੋਲਭੌਤਿਕੀ (ਅਸਟ੍ਰੋਫਿਜ਼ੀਕਲੀ) ਤਰੀਕੇ ਨਾਲ ਮਿਲਦੀਆਂ ਪ੍ਰਸਥਿਤੀਆਂ ਵਿੱਚ ਪੈਦਾ ਕੀਤੀਆਂ ਗਰੈਵੀਟੇਸ਼ਨਲ ਵੇਵਜ਼ ਲਈ, ਜਿਵੇਂ ਦੋ ਬਲੈਕ ਹੋਲਾਂ ਦਾ ਇੱਕ ਹੋ ਜਾਣਾ, ਨਿਉਮੈਰੀਕਲ ਮੈਥੋਡਜ਼ (ਸੰਖਿਅਕ ਤਰੀਕੇ) ਫਿਲਹਾਲ ਢੁਕਵੇਂ ਮਾਡਲ ਰਚਣ ਦਾ ਇਕਲੌਤਾ ਤਰੀਕਾ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads