ਘਾਸੀਰਾਮ ਕੋਤਵਾਲ

From Wikipedia, the free encyclopedia

ਘਾਸੀਰਾਮ ਕੋਤਵਾਲ
Remove ads

ਘਾਸੀਰਾਮ ਕੋਤਵਾਲ ਮਰਾਠੀ ਵਿੱਚ 1972 ਵਿੱਚ ਲਿਖਿਆ ਨਾਟਕਕਾਰ ਵਿਜੈ ਤੇਂਦੂਲਕਰ ਦਾ ਮਰਾਠੀ ਨਾਟਕ ਹੈ। ਇਹ ਮਹਾਰਾਸ਼ਟਰ ਵਿੱਚ ਇੱਕ ਲੋਕਲ ਸਿਆਸੀ ਪਾਰਟੀ, ਸ਼ਿਵ ਸੈਨਾ ਦੇ ਉਭਾਰ ਦੇ ਪ੍ਰਤੀਕਰਮ ਵਜੋਂ ਲਿਖਿਆ ਗਿਆ ਸੀ।[2][3] ਇਹ ਬ੍ਰਾਹਮਣਾਂ ਦੇ ਗੜ ਪੂਨਾ ਵਿੱਚ ਰੋਜਗਾਰ ਦੀ ਤਲਾਸ਼ ਵਿੱਚ ਗਏ ਇੱਕ ਹਿੰਦੀ ਭਾਸ਼ੀ ਬਾਹਮਣ ਘਾਸੀਰਾਮ ਦੀ ਤਰਾਸਦੀ ਦੀ ਕਹਾਣੀ ਹੈ। ਬ੍ਰਾਹਮਣਾਂ ਵਲੋਂ ਅਪਮਾਨਿਤ ਘਾਸੀਰਾਮ ਮਰਾਠਾ ਪੇਸ਼ਵਾ ਨਾਨਾ ਫੜਨਬੀਸ ਨਾਲ ਆਪਣੀ ਧੀ ਦੇ ਵਿਆਹ ਦਾ ਸੌਦਾ ਕਰਦਾ ਹੈ ਅਤੇ ਪੂਨਾ ਦੀ ਕੋਤਵਾਲੀ ਹਾਸਲ ਕਰ ਉਹਨਾਂ ਬ੍ਰਾਹਮਣਾਂ ਤੋਂ ਬਦਲਾ ਲੈਂਦਾ ਹੈ। ਪਰ ਨਾਨਾ ਉਸ ਦੀ ਧੀ ਦੀ ਹੱਤਿਆ ਕਰ ਦਿੰਦਾ ਹੈ। ਘਾਸੀਰਾਮ ਲੋਚਕੇ ਵੀ ਇਸ ਦਾ ਬਦਲਾ ਨਹੀਂ ਲੈ ਪਾਉਂਦਾ। ਉਲਟੇ ਨਾਨਾ ਉਸ ਦੀ ਹੱਤਿਆ ਕਰਵਾ ਦਿੰਦਾ ਹੈ। ਇਸ ਡਰਾਮੇ ਦੇ ਮੂਲ ਮਰਾਠੀ ਸਰੂਪ ਦਾ ਪਹਿਲੀ ਵਾਰ ਸ਼ੋ 16 ਦਸੰਬਰ 1972 ਨੂੰ ਪੂਨਾ ਵਿੱਚ ‘ਪ੍ਰੋਗਰੈਸਿਵ ਡਰਾਮਾਟਿਕ ਐਸੋਸੀਏਸ਼ਨ’ ਦੁਆਰਾ ਭਰਤ ਨਾਟ ਮੰਦਰ ਵਿੱਚ ਹੋਇਆ। ਇਸ ਦੇ ਨਿਰਦੇਸ਼ਕ ਅਤੇ ਨਿਰਮਾਤਾ ਡਾ. ਜੱਬਾਰ ਪਟੇਲ ਸਨ। 1973 ਵਿੱਚ ਇਸ ਦੀ ਜੱਬਾਰ ਪਟੇਲ ਵਲੋਂ ਪ੍ਰੋਡਕਸ਼ਨ ਨੂੰ ਆਧੁਨਿਕ ਭਾਰਤੀ ਥੀਏਟਰ ਵਿੱਚ ਕਲਾਸਕੀ ਮੰਨਿਆ ਗਿਆ ਹੈ।[4]

Thumb
ਘਸੀਰਾਮ ਕੋਤਵਾਲ ਨਾਟਕ ਦਾ ਇੱਕ ਦ੍ਰਿਸ਼
ਵਿਸ਼ੇਸ਼ ਤੱਥ ਘਾਸੀਰਾਮ ਕੋਤਵਾਲ, ਲੇਖਕ ...
Remove ads

ਇਤਿਹਾਸ

ਇਸ ਨਾਟਕ ਦੇ 16 ਦਸੰਬਰ 1972 ਨੂੰ ਪੂਨਾ ਵਿੱਚ ਹੋਏ ਪਹਿਲੇ ਕਾਮਯਾਬ ਸ਼ੋਅ ਤੋਂ ਬਾਅਦ ਦੇ ਸਾਲਾਂ ਦੌਰਾਨ ਇੱਕ ਵੱਡਾ ਵਿਵਾਦ ਅਤੇ ਸਫਲਤਾ ਦੇਖਣ ਵਿੱਚ ਆਈ ਸੀ। ਇਸ ਨਾਟਕ ਮੰਡਲੀ ਨੇ ਸਾਲ 1980 ਵਿੱਚ ਯੂਰਪ ਦਾ ਦੌਰਾ ਕੀਤਾ ਸੀ। ਬਾਅਦ ਨੂੰ 1986 ਵਿੱਚ ਇਹ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਖੇਡਿਆ ਗਿਆ। ਇਸ ਮੰਡਲੀ ਨੇ ਰੂਸ, ਪੂਰਬੀ ਜਰਮਨੀ ਅਤੇ ਹੰਗਰੀ ਆਦਿ ਵਿੱਚ ਵੀ ਇਹ ਨਾਟਕ ਖੇਡਿਆ।[5]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads