ਚਮਿੰਡਾ ਵਾਸ
From Wikipedia, the free encyclopedia
Remove ads
ਵਾਰਨਾਕੁਲਾਸੂਰੀਆ ਪਾਤਾਬੈਂਦਿਜ ਉਸ਼ਾਂਥਾ ਜੋਸਫ਼ ਚਮਿੰਡਾ ਵਾਸ[1] (ਜਨਮ 27 ਜਨਵਰੀ 1974) ਜਿਸਨੂੰ ਕਿ ਚਮਿੰਡਾ ਵਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਇੱਕ ਸਾਬਕਾ ਸ੍ਰੀ ਲੰਕਾਈ ਕ੍ਰਿਕਟ ਖਿਡਾਰੀ ਹੈ। ਉਹ ਬਤੌਰ ਗੇਂਦਬਾਜ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਹਿੱਸਾ ਰਿਹਾ ਹੈ ਅਤੇ ਕ੍ਰਿਕਟ ਦੇ ਤਿੰਨੋਂ ਭਾਗਾਂ ਇੱਕ ਦਿਨਾ ਅੰਤਰਰਾਸ਼ਟਰੀ, ਟੈਸਟ ਕ੍ਰਿਕਟ ਵਿੱਚ ਰਾਸ਼ਟਰੀ ਟੀਮ ਵੱਲੋਂ ਖੇਡਦਾ ਰਿਹਾ ਹੈ। ਚਮਿੰਡਾ ਵਾਸ ਨੂੰ ਖਾਸ ਤੌਰ 'ਤੇ ਨਵੀਂ ਗੇਂਦ ਨਾਲ ਗੇਂਦਬਾਜੀ ਕਰਨ ਕਰਕੇ ਜਾਣਿਆ ਜਾਂਦਾ ਹੈ। ਉਹ ਨਵੀਂ ਗੇਂਦ ਨਾਲ ਬਹੁਤ ਸਫ਼ਲਤਾ ਨਾਲ ਗੇਂਦਬਾਜੀ ਕਰਦਾ ਹੁੰਦਾ ਸੀ।[2] ਇਸ ਤੋਂ ਇਲਾਵਾ ਆਪਣੀ ਟੀਮ ਦੇ ਦਿੱਗਜ ਸਪਿੱਨ ਖਿਡਾਰੀ ਮੁਤਯਈਆ ਮੁਰਲੀਧਰਨ ਦਾ ਵੀ ਉਸਨੇ ਪੂਰਾ ਸਾਥ ਦਿੱਤਾ। ਮੁਰਲੀਧਰਨ ਸਭ ਤੋਂ ਜਿਆਦਾ ਵਿਕਟਾਂ ਹਾਸਿਲ ਕਰਨ ਵਾਲਾ ਵਿਸ਼ਵ ਦਾ ਗੇਂਦਬਾਜ ਹੈ। ਅਰਵਿੰਦ ਦਿ ਸਿਲਵਾ ਨੇ ਉਸ ਸੰਬੰਧੀ ਕਿਹਾ ਸੀ ਕਿ ਜਿਸ ਤਰ੍ਹਾਂ ਗਲੇਨ ਮੈਕਗ੍ਰਾਥ ਨੇ ਸ਼ੇਨ ਵਾਰਨ ਦੀ ਸਹਾਇਤਾ ਕੀਤੀ ਹੈ, ਉਸੇ ਤਰ੍ਹਾਂ ਹੀ ਚਮਿੰਡਾ ਵਾਸ ਵੀ ਮੁਰਲੀਧਰਨ ਨਾਲ ਮਿਲ ਕੇ ਖੇਡਦਾ ਰਿਹਾ ਹੈ।[3][4][5]|group=note|name="ara"}}

Remove ads
ਖੇਡ ਜੀਵਨ
ਪਹਿਲਾ ਦਰਜਾ ਕ੍ਰਿਕਟ ਦਾ ਪਹਿਲਾ ਮੈਚ ਖੇਡਣ ਤੋਂ ਚਾਰ ਸਾਲ ਬਾਅਦ ਚਮਿੰਡਾ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ ਸੀ ਅਤੇ ਇਹ ਮੈਚ ਉਸ ਨੇ ਪਾਕਿਸਤਾਨ ਕ੍ਰਿਕਟ ਟੀਮ ਖਿਲਾਫ ਖੇਡਿਆ ਸੀ।
ਹੈਟ੍ਰਿਕ ਲਗਾਉਣਾ
2003 ਵਿੱਚ ਹੋਏ ਅੱਠਵੇਂ ਵਿਸ਼ਵ ਕੱਪ ਵਿੱਚ ਚਮਿੰਡਾ ਵਾਸ ਨੇ ਹੈਟ੍ਰਿਕ ਲਗਾਈ ਸੀ। ਉਸਨੇ ਇਹ ਕਾਰਨਾਮਾ ਬੰਗਲਾਦੇਸ਼ ਕ੍ਰਿਕਟ ਟੀਮ ਖਿਲਾਫ ਕੀਤਾ ਸੀ। ਚਮਿੰਡਾ ਵਾਸ ਨੇ ਆਪਣੀ ਤੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਬੰਗਲਾਦੇਸ਼ ਦੇ ਓਪਨਰ ਹਨਨ ਸਰਕਾਰ ਨੂੰ ਬੋਲਡ ਕਰ ਦਿੱਤਾ। ਦੂਜੀ ਗੇਂਦ 'ਤੇ ਮੁਹੰਮਦ ਅਸ਼ਰਫ਼ਉਲ ਨੂੰ ਵੀ ਕੈਚ ਐਂਡ ਬੋਲਡ ਕਰ ਦਿੱਤਾ, ਹੁਣ ਚਮਿੰਡਾ ਵਾਸ ਹੈਟ੍ਰਿਕ 'ਤੇ ਸੀ ਅਤੇ ਉਸ ਦੀ ਅਗਲੀ ਹੀ ਗੇਂਦ 'ਤੇ ਅਹਿਸਾਨ ਉੱਲ ਹੱਕ ਨੂੰ ਜੈਵਰਧਨੇ ਨੇ ਸਲਿੱਪ 'ਤੇ ਲਪਕ ਲਿਆ। ਇਸ ਤਰ੍ਹਾਂ ਚਮਿੰਡਾ ਵਾਸ ਵਿਸ਼ਵ ਕੱਪ 'ਚ ਮੈਚ ਦੀਆਂ ਪਹਿਲੀਆਂ ਹੀ ਤਿੰਨ ਗੇਂਦਾਂ 'ਤੇ ਹੈਟ੍ਰਿਕ ਲਾਉਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਉਸ ਨੇ ਇਸੇ ਓਵਰ ਦੀ ਹੀ ਪੰਜਵੀਂ ਗੇਂਦ 'ਤੇ ਸਨਵਰ ਹੁਸੈਨ ਨੂੰ ਵੀ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads