ਜ਼ੁਬੈਦਾ ਖ਼ਾਨੁਮ

From Wikipedia, the free encyclopedia

Remove ads

ਜ਼ੁਬੈਦਾ ਖ਼ਾਨੁਮ ਪਾਕਿਸਤਾਨੀ (ਪੰਜਾਬੀ) ਫ਼ਿਲਮੀ ਪਿੱਠਵਰਤੀ ਗਾਇਕਾ ਸੀ। ਜਿਸਨੂੰ ਪੰਜਾਬੀ ਗਾਇਕੀ ਦੀ ਸ਼ਹਿਜ਼ਾਦੀ ਵਜੋਂ ਜਾਣਿਆ ਜਾਂਦਾ ਹੈ। ਉਸਦੀ ਪਛਾਣ ਪੰਜਾਬੀ ਫ਼ਿਲਮੀ ਗੀਤਾਂ ਦੇ ਮੁੱਢਲੇ ਵਰ੍ਹਿਆਂ ਦੌਰਾਨ ਭਾਵ ਪਾਕਿਸਤਾਨ ਬਣਨ ਤੋਂ ਲੈ ਕੇ 1960 ਤਕ ਸਭ ਤੋਂ ਵਧੇਰੇ ਪੰਜਾਬੀ ਫ਼ਿਲਮੀ ਗੀਤ ਗਾਉਣ ਵਾਲੀ ਗਾਇਕਾ ਦੇ ਤੌਰ 'ਤੇ ਕੀਤੀ ਜਾਂਦੀ ਹੈ। ਉਸਨੇ ਬਾਬੂ ਫ਼ਿਰੋਜ਼ਦੀਨ ਸ਼ਰਫ਼ ਅਤੇ ਪੰਜਾਬੀ ਹੋਰ ਮਹਾਨ ਗੀਤਕਾਰਾਂ ਦੇ ਲਿਖੇ ਗੀਤ ਗਾਏ।

ਵਿਸ਼ੇਸ਼ ਤੱਥ ਜ਼ੁਬੈਦਾ ਖਾਨਮ, ਜਨਮ ...
Remove ads

ਗਾਇਕੀ ਦਾ ਸਫ਼ਰ

ਜ਼ੁਬੈਦਾ ਖ਼ਾਨੁਮ ਦਾ ਜਨਮ 1935 ਵਿੱਚ ਮੁਸਲਿਮ ਪਰਿਵਾਰ ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ, ਪਰ ਪਾਕਿਸਤਾਨ ਬਣਨ ਉਪਰੰਤ ਉਹਨਾਂ ਦਾ ਪਰਿਵਾਰ ਪਾਕਿਸਤਾਨ ਜਾ ਵੱਸਿਆ ਸੀ। ਉਸਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਂਕ ਸੀ। ਉਹ ਨੌਂ-ਦਸ ਸਾਲ ਦੀ ਸੀ ਜਦੋਂ ਰਿਆਜ਼ ਕਰਦੇ ਭਰਾ ਕੋਲ ਬੈਠ ਜਾਂਦੀ ਸੀ। ਸਕੂਲੀ ਪੜ੍ਹਾਈ ਦੌਰਾਨ ਉਸ ਦੀ ਅਧਿਆਪਕਾ ਨੇ ਉਸ ਕਲਾਕਾਰੀ ਵੇਖ ਕੇ ਪਛਾਣਿਆ ਤੇ ਰੇਡੀਓ ਪਾਕਿਸਤਾਨ ਦੇ ਸੰਪਰਕ ਵਿੱਚ ਲਿਆਂਦਾ। ਵੀਹਵੀਂ ਸਦੀ ਦੇ ਪੰਜਵੇਂ-ਛੇਵੇਂ ਦਹਾਕੇ ਦੇ ਲੌਲੀਵੁੱਡ ਦੇ ਸੁਨਹਿਰੀ ਯੁੱਗ ਦੇ ਵਧੀਆ ਗਾਇਕ-ਗਾਇਕਾਵਾਂ ਵਿੱਚੋਂ ਉਸ ਦਾ ਨਾਂ ਇੱਕ ਹੈ। ਇਸ ਵਕਫ਼ੇ ਦੌਰਾਨ ਉਸ ਦੀ ਆਵਾਜ਼ ਵਿੱਚ ਮੁੱਖ ਤੌਰ ’ਤੇ ਸੋਲੋ, ਪਰ ਦੋਗਾਣਿਆਂ ਸਮੇਤ ਤਕਰੀਬਨ 250 ਫ਼ਿਲਮੀ ਗੀਤ ਰਿਕਾਰਡ ਹੋਏ। ਆਰਥਿਕ ਮਜਬੂਰੀ ਕਾਰਨ ਉਸ ਨੇ ਫ਼ਿਲਮ ‘ਪਾਟੇ ਖਾਂ’ (1955), ‘ਮੋਰਨੀ’ ਤੇ ‘ਦੁੱਲਾ ਭੱਟੀ’ (1956) ਸਮੇਤ ਕਈ ਫ਼ਿਲਮਾਂ ਵਿੱਚ ਸਹਾਇਕ ਅਦਾਕਾਰਾ ਵਜੋਂ ਕੰਮ ਵੀ ਕੀਤਾ। ਮੋਰਨੀ ਤੇ ਪਾਟੇ ਖਾਂ ਵਿੱਚ ਉਸ ਨੇ ਨੂਰ ਜਹਾਂ ਨਾਲ ਸੰਖੇਪ ਰੋਲ ਨਿਭਾਏ। ਇਸ ਤੋਂ ਮਗਰੋਂ ਉਸਨੇ ਪੰਜਾਬੀ ਫ਼ਿਲਮਾਂ ‘ਹੀਰ’ (1955), ‘ਪੱਤਣ’,, ‘ਮਾਹੀ ਮੁੰਡਾ’, ‘ਗੁੱਡਾ ਗੁੱਡੀ’, ‘ਚੰਨ ਮਾਹੀ’, ‘ਯੱਕੇ ਵਾਲੀ’, ‘ਛੂ ਮੰਤਰ’, ‘ਕਰਤਾਰ ਸਿੰਘ’, ‘ਜੱਟੀ’, ‘ਬੋਦੀ ਸ਼ਾਹ’ ਤੇ ‘ਬਹਿਰੂਪੀਆ’ ਆਦਿ ਵਿੱਚ ਗੀਤ ਗਾਏ। ਇਸਦੇ ਇਲਾਵਾ ਜ਼ੁਬੈਦਾ ਨੇ ਪਾਕਿਸਤਾਨ ਵਿੱਚ 1955 ਤੋਂ 1967 ਦੌਰਾਨ ਬਣੀਆਂ ਲਗਪਗ 45 ਕੁ ਫ਼ਿਲਮਾਂ ਵਿੱਚ ਉਰਦੂ ਗੀਤ ਵੀ ਗਾਏ ਅਤੇ ਬਹੁਤ ਨਾਮ ਕਮਾਇਆ।[1]

ਜ਼ੁਬੈਦਾ ਨੇ ਪਿੱਠਵਰਤੀ ਗਾਇਕਾ ਵਜੋਂ ਫ਼ਿਲਮਾਂ ਵਿੱਚ ਗੀਤ ਗਾਉਣ ਤੋਂ ਇਸ ਗਾਇਕੀ ਦਾ ਆਰੰਭ ਕੀਤਾ। 1951 ਵਿੱਚ ਬਣੀ ਪੰਜਾਬੀ ਫ਼ਿਲਮ ‘ਬਿੱਲੋ’ ਰਾਹੀਂ ਉਸ ਦੀ ਆਵਾਜ਼ ਦੀ ਪਹਿਲੀ ਪੇਸ਼ਕਾਰੀ ਹੋਈ ਅਤੇ 1953 ਵਿੱਚ ਬਣੀ ਫ਼ਿਲਮ ‘ਸ਼ਹਿਰੀ ਬਾਬੂ’ ਵਿੱਚ ਗਾਏ ਗੀਤ ‘‘ਰਾਤਾਂ ਨ੍ਹੇਰੀਆਂ ਬਣਾ ਕੇ ਰੱਬਾ ਮੇਰੀਆਂ, ਨਸੀਬਾਂ ਵਾਲੇ ਤਾਰੇ ਡੁੱਬ ਗਏ, ਮੈਨੂੰ ਰੋੜ੍ਹ ਕੇ, ਬੇੜੀ ਦਾ ਰੱਸਾ ਤੋੜ ਕੇ, ਤੂਫ਼ਾਨਾਂ ’ਚ ਕਿਨਾਰੇ ਡੁੱਬ ਗਏ” ਰਾਹੀਂ ਉਸਦਾ ਨਾਮ ਮਕਬੂਲ ਹੋ ਗਿਆ।

ਆਖ਼ੀਰ ਦਿਲ ਦਾ ਦੌਰਾ ਪੈਣ ਨਾਲ ਜ਼ੁਬੈਦਾ ਲਾਹੌਰ ਵਿਖੇ 19 ਅਕਤੂਬਰ 2013 ਨੂੰ 78 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਤੋਂ ਰੁਖ਼ਸਤ ਹੋ ਗਈ।[2]

Remove ads

ਮਕਬੂਲ ਗੀਤ

  • ਬੇੜੀ ਦਿੱਤੀ ਠੇਲ੍ਹ ਵੇ, ਮੁਹੱਬਤਾਂ ਦਾ ਖੇਲ ਵੇ

ਰੱਬ ਨੇ ਕਰਾਇਆ ਸਾਡਾ, ਪੱਤਣਾਂ ’ਤੇ ਮੇਲ ਵੇ

  • ਬਾਬਲ ਦਾ ਵਿਹੜਾ ਛੱਡ ਕੇ ਹੋ ਕੇ ਮਜਬੂਰ ਚੱਲੀ,

ਗੁੱਡੀਆਂ ਪਟੋਲੇ ਛੱਡ ਕੇ, ਵੀਰਾਂ ਤੋਂ ਦੂਰ ਚੱਲੀ (ਗੁੱਡੀ ਗੁੱਡਾ)

  • ਮੇਰਾ ਦਿਲ ਚੰਨਾ ਕੱਚ ਦਾ ਖਿਡੌਣਾ’ (ਮੁਖੜਾ)
  • ਬੁੰਦੇ ਚਾਂਦੀ ਦੇ
  • ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ, ਵੇ ਮੈਂ ਘੁੱਟ ਘੁੱਟ ਦੇਨੀ ਆਂ ਗੰਢਾਂ ਕਿ ਚੰਨਾ ਤੇਰੀ ਯਾਦ ਨਾ ਭੁੱਲੇ। (ਚੱਟੀ)
  • ਤੇਰੇ ਦਰ ’ਤੇ ਆ ਕੇ ਸੱਜਣਾ ਵੇ,

ਅਸੀਂ ਝੋਲੀ ਖ਼ਾਲੀ ਲੈ ਚੱਲੇ (ਯੱਕੇ ਵਾਲੀ)

  • ਹੁਣ ਮੁੱਕ ਗਿਆ ਲੁਕ ਲੁਕ ਤੱਕਣਾ

ਤੇ ਅੱਖੀਆਂ ਦੀ ਭੁੱਖ ਲੱਥ ਗਈ’ (ਮਾਹੀ ਮੁੰਡਾ)

Remove ads

ਦੋਗਾਣੇ

  • ਨਾ ਨਾ ਨਾ ਛੱਡ ਮੇਰੀ ਬਾਂਹ
  • ਰੱਬ ਹੋਵੇ ਤੇ ਮੇਲ ਕਰਾਵੇ, ਨੀਂ ਤੇਰਾ ਮੇਰਾ ਰੱਬ ਕੋਈ ਨਾ’
  • ਦੁਖੀ ਨੈਣਾਂ ਕੋਲੋਂ ਮੁੱਖ ਨਾ ਲੁਕਾ ਸੱਜਣਾ
  • ਦਿਲ ਨਹੀਓਂ ਦੇਣਾ ਤੇਰੇ ਬਾਝੋਂ ਕਿਸੇ ਹੋਰ ਨੂੰ
  • ਅੱਜ ਆਖਾਂ ਵਾਰਿਸ ਸ਼ਾਹ ਨੂੰ
  • ਰੰਗ ਰੰਗੀਲੀ ਡੋਲੀ ਮੇਰੀ, ਬਾਬਲ ਅੱਜ ਨਾ ਟੋਰ ਵੇ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads