ਜਾਡਾ ਪਿੰਕੈਟ ਸਮਿੱਥ

From Wikipedia, the free encyclopedia

ਜਾਡਾ ਪਿੰਕੈਟ ਸਮਿੱਥ
Remove ads

ਜਾਡਾ ਕੋਰੈਨ ਪਿੰਕੈਟ ਸਮਿੱਥ (/ˈdə ˈpɪŋkɪt/; ਜਨਮ 18 ਸਤੰਬਰ, 1971)[1] ਇੱਕ ਅਮਰੀਕੀ ਅਦਾਕਾਰਾ, ਡਾਂਸਰ, ਗਾਇਕ-ਗੀਤਕਾਰ, ਬਿਜ਼ਨੈਸਵੂਮਨ ਹੈ। ਉਸਨੇ ਪੇਸ਼ੇਵਰ ਤੌਰ 'ਤੇ ਆਪਣੀ ਸ਼ੁਰੂਆਤ ਸਿਟਕੌਮ ਦੇ ਟਰੂ ਕਲਰਜ਼ ਲੜੀਵਾਰ ਵਿੱਚ ਇੱਕ ਮਹਿਮਾਨ ਭੂਮਿਕਾ ਦੇ ਤੌਰ 'ਤੇ ਕੀਤੀ ਸੀ। ਉਸਨੇ ਬਿਲ ਕੌਸਬੀ ਦੁਆਰਾ ਬਣਾਏ ਟੀਵੀ ਲੜੀਵਾਰ ਏ ਡਿਫ਼ਰੈਂਟ ਵਰਲਡ ਵਿੱਚ ਛੇ ਸੀਜ਼ਨਾਂ ਵਿੱਚ ਅਦਾਕਾਰੀ ਕੀਤੀ ਹੈ। ਉਸਨੇ 1996 ਦੀ ਫ਼ਿਲਮ ਦ ਨੱਟੀ ਪ੍ਰੋਫ਼ੈਸਰ ਵਿੱਚ ਐਡੀ ਮਰਫੀ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਡਰਾਮਾ ਫ਼ਿਲਮਾਂ ਜਿਵੇਂ ਕਿ ਮੀਨੇਸ 2 ਸੋਸਾਇਟੀ (1993) ਅਤੇ ਸੈਟ ਇਟ ਔਫ਼ (1996) ਵਿੱਚ ਵੀ ਅਦਾਕਾਰੀ ਕੀਤੀ ਹੈ। ਮੁੱਖ ਤੌਰ 'ਤੇ ਉਹ 20 ਤੋਂ ਜ਼ਿਆਦਾ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਨਜ਼ਰ ਆਈ ਹੈ ਜਿਸ ਵਿੱਚ ਸਕਰੀਮ 2, ਅਲੀ, ਦ ਮੈਟਰਿਕਸ ਰਿਲੋਡਿਡ, ਦ ਮੈਟਰਿਕਸ ਰੈਵੂਲਿਊਸ਼ਨਸ, ਮੈਡਾਗਾਸਕਰ, ਮੈਡਾਗਾਸਕਰ: ਇਸਕੇਪ ਟੂ ਐਫ਼ਰੀਕਾ ਅਤੇ ਮੈਡਾਗਾਸਕਰ: ਯੂਰਪਸ ਮੋਸਟ ਵਾਂਟਿਡ ਜਿਹੀਆਂ ਮਸ਼ਹੂਰ ਫ਼ਿਲਮਾਂ ਸ਼ਾਮਿਲ ਹਨ।

ਵਿਸ਼ੇਸ਼ ਤੱਥ ਜਾਡਾ ਪਿੰਕੈਟ ਸਮਿੱਥ, ਜਨਮ ...

ਪਿੰਕੈਟ ਸਮਿੱਥ ਨੇ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ 2002 ਵਿੱਚ ਕੀਤੀ ਸੀ, ਜਦੋਂ ਉਸਨੇ ਇੱਕ ਮੈਟਲ ਸੰਗੀਤ ਬੈਂਡ ਵਿਕਡ ਵਿਜ਼ਡਮ ਬਣਾਉਣ ਵਿੱਚ ਸਹਾਇਤਾ ਕੀਤੀ ਸੀ ਅਤੇ ਉਸਨੇ ਉਸ ਵਿੱਚ ਗਾਇਕ ਅਤੇ ਗੀਤਕਾਰ ਦੀ ਭੂਮਿਕਾ ਨਿਭਾਈ ਸੀ। ਸਮਿੱਥ ਨੇ ਪ੍ਰੋਡਕਸ਼ਨ ਕੰਪਨੀ ਦਾ ਨਿਰਮਾਣ ਵੀ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਸਨੇ ਇੱਕ ਕਿਤਾਬ ਵੀ ਲਿਖੀ ਹੈ ਜਿਹੜੀ ਕਿ 2004 ਵਿੱਚ ਪ੍ਰਕਾਸ਼ਿਤ ਹੋਈ ਸੀ।

1997 ਵਿੱਚ ਉਸਦਾ ਵਿਆਹ ਗਾਇਕ ਅਤੇ ਸੰਗੀਤਕਾਰ ਵਿਲ ਸਮਿੱਥ ਨਾਲ ਹੋਇਆ ਸੀ। ਉਹਨਾਂ ਦੇ ਦੋ ਬੱਚੇ ਹਨ, ਪੁੱਤਰ ਦਾ ਨਾਮ ਜਾਡੇਨ ਸਮਿੱਥ ਹੈ ਅਤੇ ਧੀ ਦਾ ਨਾਮ ਵਿਲੋ ਸਮਿੱਥ ਹੈ।

Remove ads

ਪਰਿਵਾਰ ਅਤੇ ਮੁੱਢਲਾ ਜੀਵਨ

ਜਾਡਾ ਕੌਰੈਨ ਪਿੰਕੈਟ ਦਾ ਜਨਮ ਬਾਲਟੀਮੋਰ, ਮੇਰੀਲੈਂਡ ਵਿੱਚ ਹੋਇਆ ਸੀ। ਉਸਦਾ ਨਾਮ ਉਸਦੀ ਮਾਂ ਦੀ ਪਸੰਦੀਦਾ ਓਪੇਰਾ ਅਦਾਕਾਰਾ ਜਾਡਾ ਰੋਵਲੈਂਡ ਦੇ ਨਾਮ ਉੱਪਰ ਰੱਖਿਆ ਗਿਆ ਸੀ।[1] ਪਿੰਕੈਟ ਸਮਿੱਥ ਅਫ਼ਰੀਕੀ-ਅਮਰੀਕੀ ਅਤੇ ਜਮੈਕੀਅਨ ਮੂਲ ਦੀ ਹੈ।[2][3][4] ਉਸਦੀ ਮਾਂ ਦਾ ਨਾਂ ਐਡਰੀਅਨ ਬੈਨਫ਼ੀਲਡ-ਜੋਨਸ ਹੈ, ਜੋ ਕਿ ਬਾਲਟੀਮੋਰ ਸ਼ਹਿਰ ਦੇ ਕਲੀਨਿਕ ਵਿੱਚ ਹੈੱਡ-ਨਰਸ ਹੈ ਅਤੇ ਉਸਦੇ ਪਿਤਾ ਦਾ ਨਾਮ ਰੌਬਸੌਲ ਪਿੰਕੈਟ ਜੂਨੀਅਰ ਹੈ, ਜਿਹੜਾ ਕਿ ਇੱਕ ਨਿਰਮਾਣ ਕੰਪਨੀ ਨੂੰ ਚਲਾਉਂਦਾ ਹੈ।[5][6]

ਪਿੰਕੈਟ ਨੇ ਬਾਲਟੀਮੋਰ ਸਕੂਲ ਔਫ਼ ਦ ਆਰਟਸ ਵਿੱਚ ਪੜ੍ਹਾਈ ਕੀਤੀ ਜਿੱਥੇ ਉਹ ਆਪਣੇ ਜਮਾਤੀ ਰੈਪਰ ਟੂਪੈਕ ਸ਼ਾਕੁਰ ਨਾਲ ਮਿਲੀ ਅਤੇ ਉਸਦੀ ਦੋਸਤ ਬਣ ਗਈ। ਜਦੋਂ ਉਹ ਸ਼ਾਕੁਰ ਨਾਲ ਮਿਲੀ ਤਾਂ ਉਹ ਇੱਕ ਡਰੱਗ-ਡੀਲਰ ਸੀ।[7] ਉਸਨੇ ਨਾਚ ਅਤੇ ਥੀਏਟਰ ਵਿੱਚ ਮੁਹਾਰਤ ਹਾਸਿਲ ਕੀਤੀ ਅਤੇ ਆਪਣੀ ਗਰੈਜੂਏਸ਼ਨ 1989 ਵਿੱਚ ਪੂਰੀ ਕੀਤੀ।[8] ਉਸਨੇ ਆਪਣੀ ਪੜ੍ਹਾਈ ਨੌਰਥ ਕੈਰੋਲੀਨਾ ਸਕੂਲ ਔਫ਼ ਦ ਆਰਟਸ ਵਿੱਚ ਜਾਰੀ ਰੱਖੀ ਅਤੇ ਉਸਨੇ ਐਕਟਿੰਗ ਨੂੰ ਪੇਸ਼ੇ ਵੱਜੋਂ ਚੁਣ ਲਿਆ।

Remove ads

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads