ਜੇਮਜ਼ ਜਾਰਜ ਫਰੇਜ਼ਰ

From Wikipedia, the free encyclopedia

ਜੇਮਜ਼ ਜਾਰਜ ਫਰੇਜ਼ਰ
Remove ads

ਸਰ ਜੇਮਜ਼ ਜਾਰਜ ਫਰੇਜ਼ਰ (1 ਜਨਵਰੀ 1854 - 7 ਮਈ 1941) ਇੱਕ ਸਕੌਟਿਸ਼ ਸਮਾਜਿਕ ਮਾਨਵ ਸ਼ਾਸਤਰ ਵਿਗਿਆਨੀ ਸੀ ਜਿਸਨੂੰ ਮਿਥਿਹਾਸ ਅਤੇ ਤੁਲਨਾਤਮਕ ਧਰਮ ਦੇ ਅਜੋਕੇ ਅਧਿਐਨਾਂ ਦੇ ਸ਼ੁਰੂਆਤੀ ਪੜਾਆਂ ਵਿੱਚ ਪ੍ਰਭਾਵਸ਼ਾਲੀ ਚਿੰਤਕ ਮੰਨਿਆ ਜਾਂਦਾ ਹੈ।  ਉਸਨੂੰ ਆਧੁਨਿਕ ਮਾਨਵ ਸ਼ਾਸਤਰ ਦੇ ਸਥਾਪਿਤ ਪਿਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਸਰ ਜੇਮਜ਼ ਜਾਰਜ ਫਰੇਜ਼ਰ, ਜਨਮ ...

ਉਸ ਦਾ ਸਭ ਤੋਂ ਮਸ਼ਹੂਰ ਕੰਮ 'ਦ ਗੋਲਡਨ ਬੋਫ' (1890) ਦੁਨੀਆ ਭਰ ਵਿੱਚ ਜਾਦੂ ਅਤੇ ਧਾਰਮਿਕ ਵਿਸ਼ਵਾਸਾਂ ਵਿੱਚ ਸਮਾਨਤਾਵਾਂ ਦਾ ਵੇਰਵਾ ਦਿੰਦਾ ਹੈ। ਫਰੇਜ਼ਰ ਨੇ ਇਹ ਮੰਨਿਆ ਹੈ ਕਿ ਮਨੁੱਖੀ ਵਿਸ਼ਵਾਸ ਤਿੰਨ ਪੜਾਵਾਂ ਤੋਂ ਵਿੱਚੋਂ ਗੁਜ਼ਰਿਆ ਹੈ ਪੁਰਾਣਾ ਜਾਦੂ, ਧਰਮ  ਅਤੇ ਵਿਗਿਆਨ। 

Remove ads

ਨਿੱਜੀ ਜ਼ਿੰਦਗੀ

ਉਸ ਦਾ ਜਨਮ ਸਕੌਟਲੈਂਡ ਦੇ ਗਲਾਸਗੋ ਵਿੱਚ, ਇੱਕ ਕੈਮਿਸਟ ਡੈਨੀਏਲ ਫਰੈਂਕਜ਼ ਫਰੇਜ਼ਰ ਦੇ ਘਰ ਹੋਇਆ ਸੀ ਅਤੇ ਉਸ ਦੀ ਪਤਨੀ ਕੈਥਰੀਨ ਬਰਾਊਨ ਸੀ।[2]

 ਫਰੇਜ਼ਰ ਨੇ ਸਪੋਰਟਿੰਗ ਅਕੈਡਮੀ ਅਤੇ ਹੇਲਨਸਬਰਗ ਵਿੱਚ ਲਾਰਚਫ੍ਰਿਡ ਅਕੈਡਮੀ ਵਿਖੇ ਸਕੂਲੀ ਪੜ੍ਹਾਈ ਕੀਤੀ। ਉਸ ਨੇ ਗਲਾਸਗੋ ਯੂਨੀਵਰਸਿਟੀ ਅਤੇ ਕੈਲੀਬ੍ਰਿਜ ਦੇ ਟਰਿਨਿਟੀ ਕਾਲਜ ਵਿੱਚ ਵੀ ਪੜ੍ਹਾਈ ਕੀਤੀ। 

ਚਾਰ ਵਾਰ ਟਿਰਨਿਟੀ ਦੇ ਸਿਰਲੇਖ ਐਲਫਾ ਫੈਲੋਸ਼ਿਪ ਲਈ ਚੁਣੇ ਗਏ। ਉਸ ਦੇ ਬਹੁਤ ਸਾਰੇ ਕੰਮ ਆਪਣੇ ਕਾਲਜ ਨਾਲ ਜੁੜੇ ਰਹੇ।1930 ਤੋਂ ਬੁਰੀ ਤਰ੍ਹਾਂ ਨੇਤਰਹੀਣ ਹੋ ਗਿਆ ਅਤੇ ਉਸਦੀ ਪਤਨੀ ਦੀ ਮੌਤ ਵੀ ਹੋ ਗਈ।ਉਹਨਾਂ ਨੂੰ ਕੈਂਬਰਿਜ ਵਿੱਚ ਦਫਨਾਇਆ ਗਿਆ। ਫਰੇਜਰ ਦੀ ਆਮ ਤੌਰ ਤੇ ਉਸਦੀ ਈਸਾਈਅਤ ਅਤੇ ਖਾਸ ਕਰਕੇ ਰੋਮਨ ਕੈਥੋਲਿਕ ਧਰਮ ਦੀ ਗੋਲਡਨ ਬੋ ਵਿੱਚ ਕੀਤੀ ਗਈ ਅਲੋਚਨਾ ਦੀ ਰੌਸ਼ਨੀ ਵਿੱਚ ਨਾਸਤਿਕ ਵਜੋਂ ਵਿਆਖਿਆ ਕੀਤੀ ਜਾਂਦੀ ਹੈ।

Remove ads

ਅਧਿਐਨ ਕਾਰਜ

 ਮਿੱਥ ਅਤੇ ਧਰਮ ਦਾ ਅਧਿਐਨ ਉਸ ਦੇ ਮਹਾਰਤ ਦੇ ਖੇਤਰ ਬਣ ਸਨ।  ਉਸ ਦੀ ਸਮਾਜਿਕ ਮਾਨਵ ਵਿਗਿਆਨ ਵਿੱਚ ਦਿਲਚਸਪੀ ਈ.ਬੀ. ਟਾਇਲਰ ਦੀ ਪਰਿਮਿਟਿਵ ਕਲਚਰ (1871) ਪੜ੍ਹ ਕੇ ਬਣੀ। ਉਸਦੇ ਮਿੱਤਰ ਵਿਲੀਅਮ ਰੌਬਰਟਸਨ ਸਮਿਥ ਨੇ ਵੀ ਉਤਸ਼ਾਹਿਤ ਕੀਤਾ ਸੀ, ਜੋ ਓਲਡ ਟੇਸਟਾਮੈਂਟ ਦੇ ਤੱਤ ਦੀ ਸ਼ੁਰੂਆਤੀ ਇਬਰਾਨੀ ਲੋਕਧਾਰਾ ਨਾਲ ਤੁਲਨਾ ਕਰ ਰਿਹਾ ਸੀ।

ਫਰੇਜ਼ਰ ਪਹਿਲਾ ਵਿਦਵਾਨ ਸੀ ਜਿਸ ਨੇ ਮਿਥਿਹਾਸ ਅਤੇ ਰੀਤੀ ਰਿਵਾਜ ਦਰਮਿਆਨ ਸੰਬੰਧਾਂ ਅਧਿਐਨ ਕੀਤਾ ਸੀ।[3]

ਇਟਲੀ ਅਤੇ ਗ੍ਰੀਸ ਨੂੰ ਛੱਡ ਕੇ ਫਰੇਜਰ ਦੀ ਕੋਈ ਵੀ ਵਿਆਪਕ ਯਾਤਰਾ ਨਹੀਂ ਸੀ। ਉਸ ਦੇ ਅੰਕੜਿਆਂ ਦੇ ਮੁੱਖ ਸਰੋਤ ਪੁਰਾਣੇ ਇਤਿਹਾਸ ਅਤੇ ਪ੍ਸਨ ਪੱਤਰ ਦੁਨੀਆ ਭਰ ਦੇ ਮਿਸਨਰੀਆ ਅਤੇ ਸਾਮਰਾਜੀ ਅਧਿਕਾਰੀਆਂ ਨੂੰ ਭੇਜੇ ਗਏ ਸਨ। ਫਰੇਜ਼ਰ ਪਹਿਲਾ ਵਿਦਵਾਨ ਸੀ ਜਿਸਨੇ ਮਿਥਿਹਾਸ ਅਤੇ ਰਸਮਾਂ ਦਰਮਿਆਨ ਸਬੰਧਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਸੀ।

Remove ads

ਮੁੱਖ ਕੰਮ

ਗੋਲਡਨ ਬੋ ਜੋ ਕਿ ਪ੍ਰਾਚੀਨ ਧਰਮਾਂ, ਰੀਤਾਂ ਰਿਵਾਜਾਂ ਅਤੇ ਮਿਥਿਹਾਸਕ  ਕਥਨਾਂ ਦਾ ਅਧਿਐਨ ਹੈ।ਜਿਸ ਵਿੱਚ ਵਿਸਤ੍ਰਿਤ ਜਾਣਕਾਰੀ ਲਈ ਆਧੁਨਿਕ ਮਿਥਿਹਾਸਕ ਦੁਆਰਾ ਅਧਿਐਨ ਕੀਤਾ ਜਾਂਦਾ ਰਿਹਾ।ਗੋਲਡਨ ਬੋ ਪੁਸਤਕ ਦੇ ਤਿੰਨ ਖੰਡ ਹਨ। ਜਿਸ ਦਾ ਪਹਿਲਾ ਭਾਗ (ਦੋ ਖੰਡ),1890 ਵਿੱਚ ਪ੍ਕਾਸਿਤ ਹੇਇਆ।ਦੂਜਾ ਭਾਗ (ਤਿੰਨ ਖੰਡ)1900 ਵਿੱਚ ਅਤੇ ਤੀਸਰਾ ਭਾਗ 1915 ਵਿੱਚ ਪੂਰਾ ਹੋਇਆ।

ਫਰੇਜ਼ਰ ਦੁਆਰਾ ਇੱਕ ਹੋਰ ਮਹੱਤਵਪੂਰਨ ਰਚਨਾ ਯੂਨਾਨੀ ਯਾਤਰੀ ਪੋਸਾਨੀਆਸ ਦੁਆਰਾ ਯੂਨਾਨ ਦੇ ਦੂਸਰੀ ਸਦੀ ਈਸਵੀ ਦੇ ਵਰਣਨ ਬਾਰੇ ਉਸਦੀ ਛੇ ਖੰਡਾਂ ਦੀ ਟਿੱਪਣੀ ਹੈ।ਉਸ ਦੇ ਸਮੇਂ ਤੋਂ, ਪੁਰਾਤਤਵ ਖੁਦਾਈਆਂ ਨੇ ਪੁਰਾਣੇ ਯੂਨਾਨ ਦੇ ਗਿਆਨ ਵਿੱਚ ਭਾਰੀ ਵਾਧਾ ਕੀਤਾ

ਧਰਮ ਅਤੇ ਸੱਭਿਆਚਾਰਕ ਈਵੇਲੂਸ਼ਨ ਤੇ ਮਨਮਤ

ਗੋਲਡਨ ਬੋ ਦੇ ਤੀਜੇ ਸੰਸਕਰਣ ਦੇ ਸਭ ਤੋ ਪ੍ਭਾਵਸ਼ਾਲੀ ਤੱਤਾਂ ਵਿੱਚੋਂ ਇੱਕ ਹੈ। ਫਰੇਜ਼ਰ ਦਾ ਸੱਭਿਆਚਾਰਕ ਵਿਕਾਸ ਦਾ ਸਿਧਾਂਤ ਅਤੇ ਉਹ ਜਗ੍ਹਾ ਜੋ ਫਰੇਜ਼ਰ ਉਸ ਸਿਧਾਂਤ ਵਿੱਚ ਧਰਮ ਅਤੇ ਜਾਦੂ ਨੂੰ ਨਿਰਧਾਰਿਤ ਕਰਦਾ ਹੈ।

ਫਰੇਜ਼ਰ ਦਾ ਮੰਨਣਾ ਸੀ ਕਿ ਸਮੇਂ ਦੇ ਨਾਲ ਸੱਭਿਆਚਾਰ ਜਾਦੂ ਤੋਂ, ਧਰਮ ਅਤੇ ਵਿਗਿਆਨ ਵੱਲ ਵਧਦੇ ਹੋਏ ਤਿੰਨ ਪੜਾਵਾਂ ਵਿਚੋਂ ਲੰਘਿਆਂ।ਫਰੇਜ਼ਰ ਦੀ ਧਾਰਨਾ ਸੀ ਕਿ ਜਾਦੂ ਅਤੇ ਵਿਗਿਆਨ ਇੱਕੋ ਜਿਹੇ ਹਨ।ਕਿਉਂਕਿ ਦੋਹਾਂ ਨੇ ਪ੍ਰਯੋਗ ਅਤੇ ਵਿਵਹਾਰਿਕਤਾ ਤੇ ਜ਼ੋਰ ਦਿੱਤਾ। ਇਸ ਰਿਸਤੇ ਤੇ ਉਸਦਾ ਜ਼ੋਰ ਇੰਨਾਂ ਵਿਸਾਲ ਹੈ ਕਿ ਤਕਰੀਬਨ ਕੋਈ ਅਸਹਿਤ ਵਿਗਿਆਨਕ ਧਾਰਣਾ ਉਸਦੀ ਪ੍ਣਾਲੀ ਦੇ ਅਧੀਨ ਤਕਨੀਕੀ ਤੌਰ ਤੇ ਜਾਦੂ ਦਾ ਗਠਨ ਕਰਦੀ ਹੈ।

ਜਾਦੂ ਅਤੇ ਵਿਗਿਆਨ ਦੋਵਾਂ ਦੇ ਉਲਟ ਫਰੇਜ਼ਰ ਨੇ ਨਿੱਜੀ, ਅਲੌਕਿਕ ਸ਼ਕਤੀਆਂ ਅਤੇ ਉਹਨਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾ ਵਿੱਚ ਵਿਸਵਾਸ ਦੇ ਰੂਪ ਵਿੱਚ ਧਰਮ ਦੀ ਪਰਿਭਾਸ਼ਾ ਦਿੱਤੀ।

ਫਰੇਜ਼ਰ ਜਾਣਦਾ ਸੀ ਕਿ ਜਾਦੂ ਅਤੇ ਧਰਮ ਦੋਵੇਂ ਕਾਇਮ ਰਹਿ ਸਕਦੇ ਹਨ ਤੇ ਵਾਪਸ ਆ ਸਕਦੇ ਹਨ।ਉਸਨੇ ਨੋਟ ਕੀਤਾ ਕਿ ਜਾਦੂ ਕੲਈ ਵਾਰ ਵਿਗਿਆਨ ਬਣਨ ਲਈ ਵਾਪਸ ਆ ਜਾਂਦਾ ਹੈ। ਫਰੇਜ਼ਰ ਨੇ ਜਾਦੂ ਵਿੱਚ ਲੋਕਾਂ ਦੇ ਸ਼ਕਤੀਕਰਨ ਲਈ ਵਿਆਪਕ ਵਿਸ਼ਵਾਸ ਦੀ ਸੰਭਾਵਨਾ ਬਾਰੇ ਡੂੰਘੀ ਚਿੰਤਾ ਦਾ ਪ੍ਗਟਾਵਾ ਕੀਤਾ, ਜਿਸ ਨਾਲ ਉਸ ਦੀ ਸੋਚ ਵਿੱਚ ਹੇਠਲੇ ਵਰਗ ਦੇ ਲੋਕਾਂ ਪ੍ਰਤੀ ਡਰ ਅਤੇ ਪੱਖਪਾਤ ਦਾ ਸੰਕੇਤ ਮਿਲਿਆ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads