ਜੈਕ ਮਾ
From Wikipedia, the free encyclopedia
Remove ads
ਜੈਕ ਮਾ (ਚੀਨੀ: 马云, [mɑ̀ y̌n]; ਜਨਮ 10 ਸਤੰਬਰ 1964),[1] ਇੱਕ ਚੀਨੀ ਉਦਯੋਗਪਤੀ ਹੈ ਜੋ ਕਿ ਅੰਤਰਰਾਸ਼ਟਰੀ ਸਮੂਹ ਅਲੀਬਾਬਾ ਦਾ ਮਾਲਕ ਹੈ। ਜੈਕ ਮਾ ਚੀਨ ਦਾ ਸਭ ਤੋਂ ਅਮੀਰ ਉਦਯੋਗਪਤੀ ਹੈ। ਫੋਰਬਸ ਦੇ ਕਵਰ ਤੇ ਦਿਖਣ ਵਾਲਾ ਇਹ ਚੀਨ ਦਾ ਪਹਿਲਾ ਉੱਦਮੀ ਹੈ। ਉਸ ਦੀ ਜ਼ਿੰਦਗੀ ਦੌਰਾਨ, ਜੈਕ ਮਾ (ਮਾ ਯੁੰਨ) ਕਾਰੋਬਾਰ ਅਤੇ ਉੱਦਮੀਪੁਣੇ ਵਿੱਚ ਇੱਕ ਗਲੋਬਲ ਆਈਕਾਨ ਬਣ ਗਿਆ ਹੈ, ਅਤੇ ਸੰਸਾਰ ਦੇ ਸਭ ਪ੍ਰਭਾਵਸ਼ਾਲੀ ਕਾਰੋਬਾਰੀਆਂ ਵਿੱਚੋਂ ਇੱਕ ਹੈ। ਉਹ ਇੱਕ ਬਹੁਤ ਵਧੀਆ ਮਾਨਵ ਹਿਤੈਸ਼ੀ ਅਤੇ ਦਾਨ ਕਰਨ ਵਾਲਾ ਹੈ ਅਤੇ ਕਾਰੋਬਾਰ ਦੇ ਆਪਣੇ ਫ਼ਲਸਫ਼ੇ ਦੀ ਵਿਆਖਿਆ ਲਈ ਜਾਣਿਆ ਜਾਂਦਾ ਹੈ।[2][3][4][5][6]
38.6 ਬਿਲੀਅਨ ਅਮਰੀਕੀ ਡਾਲਰ (ਅਗਸਤ 2018)[7] ਦੀ ਜਾਇਦਾਦ ਨਾਲ ਏਸ਼ੀਆ ਵਿੱਚ ਸਭ ਤੋਂ ਅਮੀਰ ਵਿਅਕਤੀ ਅਤੇ ਦੁਨੀਆ ਦਾ 14ਵਾਂ ਸਭ ਤੋਂ ਅਮੀਰ ਵਿਅਕਤੀ ਹੈ।[8] ਫਾਰਚੂਨ ਦੀ 2017 ਦੀ "ਵਿਸ਼ਵ ਦੇ 50 ਮਹਾਨ ਆਗੂਆਂ" ਦੀ ਸੂਚੀ ਵਿੱਚ ਜੈਕ ਮਾ ਨੂੰ ਦੂਜਾ ਸਥਾਨ ਦਿੱਤਾ ਗਿਆ ਸੀ।[9]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads