ਜੋਨਾਥਨ ਪ੍ਰਾਈਸ

ਵੈਲਸ਼ ਅਦਾਕਾਰ (ਜਨਮ 1947) From Wikipedia, the free encyclopedia

ਜੋਨਾਥਨ ਪ੍ਰਾਈਸ
Remove ads

ਜੋਨਾਥਨ ਪ੍ਰਾਈਸ, ਸੀਬੀਈ (ਜਨਮ ਜੌਨ ਪ੍ਰਾਈਸ; 1 ਜੂਨ 1947) ਇੱਕ ਵੈਲਸ਼ ਅਦਾਕਾਰ ਅਤੇ ਗਾਇਕ ਹੈ। ਰੌਇਲ ਅਕੈਡਮੀ ਔਫ਼ ਡ੍ਰਾਮੈਟਿਕ ਆਰਟ ਵਿਖੇ ਪੜ੍ਹ ਕੇ ਅਤੇ ਆਪਣੀ ਲੰਮੇ ਸਮੇਂ ਦੀ ਗਰਲਫ਼ਰੈਂਡ ਅੰਗਰੇਜ਼ੀ ਅਦਾਕਾਰਾ ਕੇਟ ਫ਼ਾਹੀ ਨੂੰ ਮਿਲਣ ਤੋਂ ਬਾਅਦ, ਉਸਨੇ 1974 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 1970 ਦੇ ਦਹਾਕੇ ਵਿੱਚ ਕੀਤੀ ਸੀ। ਉਸਦਾ ਥੀਏਟਰ ਦੇ ਕੰਮ ਕਰਕੇ ਉਸਨੂੰ ਫ਼ਿਲਮ ਅਤੇ ਟੈਲੀਵਿਜ਼ਨ ਲਈ ਕਈ ਸਹਾਇਕ ਭੂਮਿਕਾਵਾਂ ਕਰਨ ਨੂੰ ਮਿਲੀਆਂ, ਜਿਸ ਵਿੱਚ ਹੈਮਲੈਟ ਨਾਟਕ ਵਿੱਚ ਉਸਦੀ ਮੁੱਖ ਕਿਰਦਾਰ ਦੀ ਭੂਮਿਕਾ ਸ਼ਾਮਿਲ ਸੀ। ਉਸਦੀ ਪਹਿਲੀ ਫ਼ਿਲਮ ਟੈਰੀ ਗਿਲੀਅਮ ਦੀ ਕਲਟ ਫ਼ਿਲਮ ਬ੍ਰਾਜ਼ੀਲ ਸੀ।

ਵਿਸ਼ੇਸ਼ ਤੱਥ ਜੋਨਾਥਨ ਪ੍ਰਾਈਸਸੀਬੀਈ, ਜਨਮ ...

ਆਪਣੀ ਖ਼ਾਸ ਬਹੁਮੁਖੀ ਪ੍ਰਤਿਭਾ ਕਰਕੇ ਉਸਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ।[1][2] ਪ੍ਰਾਈਸ ਨੇ ਵੱਡੇ ਬਜਟ ਦੀਆਂ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਏਵੀਟਾ, ਟੂਮੌਰੌ ਨੈਵਰ ਡਾਈਜ਼, ਪਾਈਰੇਟਸ ਔਫ਼ ਦ ਕੈਰੇਬੀਅਨ, ਦ ਨਿਊ ਵਰਲਡ, ਜੀ.ਆਈ. ਜੋਅ: ਦ ਰਾਈਜ਼ ਔਫ਼ ਕੌਬਰਾ, ਜੀ.ਆਈ. ਜੋਅ: ਰੀਟਾਲੀਏਸ਼ਨ ਫ਼ਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸਨੇ ਕਈ ਸੁਤੰਤਰ ਫ਼ਿਲਮਾਂ ਵੀ ਕੀਤੀਆਂ ਹਨ, ਜਿਹਨਾਂ ਵਿੱਚ ਗਲੈਨਗਰੀ ਗਲੈਨ ਰੌਸ ਅਤੇ ਕੈਰਿੰਗਟਨ ਫ਼ਿਲਮਾਂ ਸ਼ਾਮਿਲ ਹਨ। ਉਸਦਾ ਥੀਏਟਰ ਦਾ ਕੈਰੀਅਰ ਵੀ ਸ਼ਾਨਦਾਰ ਰਿਹਾ ਹੈ ਜਿਸ ਵਿੱਚ ਉਸਨੇ ਦੋ ਵਾਰ ਟੋਨੀ ਅਵਾਰਡ ਜਿੱਤਿਆ ਹੈ— ਪਹਿਲੀ ਵਾਰ 1977 ਵਿੱਚ ਕੌਮੇਡੀਅਨਜ਼ ਨਾਟਕ ਅਤੇ ਦੂਜੀ ਵਾਰ 1991 ਵਿੱਚ ਮਿਸ ਸਾਇਗੌਨ ਨਾਟਕ ਲਈ।

2015 ਵਿੱਚ ਪ੍ਰਾਈਸ ਨੇ ਐਚ.ਬੀ.ਓ. ਦੇ ਲੜੀਵਾਰ ਗੇਮ ਔਫ਼ ਥਰੋਨਸ ਵਿੱਚ ਹਾਈ ਸਪੈਰੋ ਦਾ ਇੱਕ ਮਹਿਮਾਨ ਕਿਰਦਾਰ ਨਿਭਾਇਆ ਸੀ ਅਤੇ 2016 ਵਿੱਚ ਉਹ ਇਸ ਲੜੀਵਾਰ ਵਿੱਚ ਮੁੱਖ ਕਿਰਦਾਰਾਂ ਵਿੱਚੋਂ ਇੱਕ ਸੀ।

2017 ਦੀ ਸ਼ੁਰੂਆਤ ਤੋਂ ਪ੍ਰਾਈਸ ਇੱਕ ਅੰਗਰੇਜ਼ੀ ਲੜੀਵਾਰ ਟੈਬੂ ਵਿੱਚ ਸਰ ਸਟੂਅਰਟ ਸਟ੍ਰੇਂਜ ਦਾ ਕਿਰਦਾਰ ਨਿਭਾ ਰਿਹਾ ਹੈ।

Remove ads

ਮੁੱਢਲਾ ਜੀਵਨ

ਜੋਨਾਥਨ ਪ੍ਰਾਈਸ ਦਾ ਜਨਮ ਕਾਰਮੈਲ, ਫ਼ਲਿੰਟਸ਼ਾਇਰ ਵਿੱਚ ਹੋਇਆ ਸੀ। ਉਸਦੀ ਮਾਂ ਦਾ ਨਾਮ ਮਾਰਗਰੇਟ ਐਲਨ ਅਤੇ ਪਿਤਾ ਦਾ ਨਾਂ ਇਸਾਕ ਪ੍ਰਾਈਸ ਸੀ, ਜਿਹੜਾ ਕਿ ਪਹਿਲਾਂ ਇੱਕ ਕੋਲ ਮਾਈਨਰ ਸੀ ਅਤੇ ਮਗਰੋਂ ਆਪਣੀ ਪਤਨੀ ਨਾਲ ਮਿਲ ਕੇ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਪ੍ਰਾਈਸ ਦੀਆਂ ਦੋ ਵੱਡੀਆਂ ਭੈਣਾਂ ਹਨ। ਉਹ ਹੋਲੀਵੈਲ ਗ੍ਰਾਮਰ ਸਕੂਲ ਵਿੱਚ ਪੜ੍ਹਿਆ ਸੀ ਅਤੇ 16 ਸਾਲਾਂ ਦੀ ਉਮਰ ਵਿੱਚ ਉਹ ਇੱਕ ਆਰਟ ਕਾਲਜ ਵਿੱਚ ਗਿਆ ਅਤੇ ਉਸ ਪਿੱਛੋਂ ਐਜ ਹਿਲ ਕਾਲਜ, ਓਰਮਸਕਿਰਕ ਵਿਖੇ ਅਧਿਆਪਕ ਬਣਨ ਲਈ ਟ੍ਰੇਨਿੰਗ ਲੈਣ ਲੱਗਿਆ। ਪੜ੍ਹਦੇ ਵੇਲੇ ਉਸਨੇ ਕਾਲਜ ਦੀ ਥੀਏਟਰ ਪ੍ਰੋਡਕਸ਼ਨ ਵਿੱਚ ਹਿੱਸਾ ਲਿਆ ਸੀ।

ਉਸਦਾ ਇੱਕ ਅਧਿਆਪਕ ਉਸ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੂੰ ਕਿਹਾ ਕਿ ਉਸਨੂੰ ਇੱਕ ਅਦਾਕਾਰ ਬਣਨਾ ਚਾਹੀਦਾ ਹੈ। ਪ੍ਰਾਈਸ ਦੇ ਵੱਲੋਂ ਉਸਨੇ ਰੌਇਲ ਅਕੈਡਮੀ ਔਫ਼ ਡ੍ਰਾਮੈਟਿਕ ਆਰਟ ਵਿੱਚ ਅਰਜ਼ੀ ਫ਼ਾਰਮ ਭਰਿਆ, ਜਿਸ ਪਿੱਛੋਂ ਉਸਨੂੰ ਅਕੈਡਮੀ ਵੱਲੋਂ ਸਕਾਲਰਸ਼ਿਪ ਦਿੱਤੀ ਗਈ। ਜਦੋਂ ਉਸਨੇ ਇਕੂਇਟੀ ਟ੍ਰੇਡ ਯੂਨੀਅਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਆਪਣਾ ਸਟੇਜੀ ਨਾਂ ਜੋਨਾਥਨ ਪ੍ਰਾਈਸ ਰੱਖਿਆ। ਰੌਇਲ ਅਕੈਡਮੀ ਵਿੱਚ ਪ੍ਰਾਈਸ ਨੇ ਵੈਲਵਟ ਪੇਂਟਿੰਗਜ਼ ਦੇ ਇੱਕ ਸੇਲਜ਼ਮੈਨ ਵੱਜੋਂ ਵੀ ਕੰਮ ਕੀਤਾ।[3][4][5] ਪ੍ਰਾਈਸ ਅਕੈਡਮੀ ਵਿੱਚੋਂ ਪੈਦਾ ਹੋਏ ਨਵੀਂ ਲਹਿਰਵਾਲੇ ਅਦਾਕਾਰਾਂ ਵਿੱਚੋਂ ਇੱਕ ਸੀ, ਜਿਹਨਾਂ ਵਿੱਚ ਬਰੂਸ ਪੇਨ, ਜੂਲੀਅਟ ਸਟੀਵਨਸਨ, ਐਲਨ ਰਿਕਮੈਨ, ਐਂਤਨ ਲੈਸਰ, ਕੈਨੇਥ ਬ੍ਰਾਨਾਗ ਅਤੇ ਫ਼ਿਓਨਾ ਸ਼ਾਅ ਜਿਹੇ ਅਦਾਕਾਰ ਸ਼ਾਮਿਲ ਸਨ।

Remove ads

ਮੁੱਖ ਫ਼ਿਲਮਾਂ

ਪ੍ਰਾਈਸ ਮੁੱਖ ਤੌਰ 'ਤੇ ਟੂਮੌਰੌ ਨੈਵਰ ਡਾਈਜ਼ ਫ਼ਿਲਮ ਵਿੱਚ ਆਪਣੇ ਕਿਰਦਾਰ ਈਲੀਅਟ ਕਾਰਵਰ, ਬ੍ਰਾਜ਼ੀਲ ਫ਼ਿਲਮ ਵਿੱਚ ਸੈਮ ਲੌਰੀ, ਦ ਨਿਊ ਵਰਲਡ ਵਿੱਚ ਇੰਗਲੈਂਡ ਦੇ ਰਾਜੇ ਜੇਮਸ, ਏਵੀਟਾ ਫ਼ਿਲਮ ਵਿੱਚ ਜੂਆਨ ਪੈਰਨ, ਪਾਈਰੇਟਸ ਔਫ਼ ਦ ਕੈਰੇਬੀਅਨ ਫ਼ਿਲਮਾਂ ਵਿੱਚ ਗਵਰਨਰ ਵੈਦਰਬਾਏ ਸਵਾਨ ਅਤੇ ਦੋਵੇਂ ਜੀ.ਆਈ. ਜੋਅ: ਦ ਰਾਈਜ਼ ਔਫ਼ ਕੌਬਰਾ ਅਤੇ ਜੀ.ਆਈ. ਜੋਅ: ਰੀਟਾਲੀਏਸ਼ਨ ਫ਼ਿਲਮਾਂ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ।

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads