ਜੋਨਾਸ ਸਾਲਕ
From Wikipedia, the free encyclopedia
Remove ads
ਜੋਨਾਸ ਐਡਵਰਡ ਸਾਲਕ (/sɔːlk/; ਅਕਤੂਬਰ 28, 1914 – ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ-ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ ਪੋਲੀਓ ਦੇ ਖ਼ਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ। 1957 ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ 'ਜਨ- ਸਿਹਤ' ਸਮੱਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ, ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ।[1] 'ਐਟਮ ਬੰਬ' ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖ਼ਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ ਪੇਟੈਂਟ (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰ ਕੇ ਆਮ ਜਨਤਾ ਲਈ ਖੁੱਲ੍ਹਾ ਰਖਿਆ, ਜਿਸ ਕਰ ਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads