ਡੋਕਲਾਮ

From Wikipedia, the free encyclopedia

ਡੋਕਲਾਮ
Remove ads

ਡੋਕਲਾਮ ਪਠਾਰ ਚੁੰਬੀ ਘਾਟੀ ਦਾ ਹੀ ਹਿੱਸਾ ਹੈ। ਡੋਕਾਲਾ ਪਠਾਰ ਨਾਥੂਲਾ ਤੋਂ ਸਿਰਫ਼ ਪੰਦਰਾਂ ਕਿਲੋਮੀਟਰ ਦੂਰ ਹੈ। ਭਾਰਤ ਤੇ ਚੀਨ ਵਿੱਚਕਾਰ ਭੂਟਾਨ ਤੇ ਚੀਨ ਦਾ ਸਰਹੱਦੀ ਵਿਵਾਦ[1] ਹੈ। ਦਰਅਸਲ ਵਿਵਾਦਤ ਖਿੱਤੇ ‘ਤੇ ਭੂਟਾਨ ਤੇ ਚੀਨ ਆਪਣਾ-ਆਪਣਾ ਹੱਕ ਜਤਾਉਂਦੇ ਹਨ। ਡੋਕਾਲਾ ਪਠਾਰ ਤੋਂ ਸਿਰਫ਼ 10-12 ਕਿਲੋਮੀਟਰ ਦੂਰ ਚੀਨ ਦਾ ਸ਼ਹਿਰ ਯਾਡੋਂਗ ਹੈ, ਜੋ ਹਰ ਮੌਸਮ ਵਿੱਚ ਚਾਲੂ ਰਹਿਣ ਵਾਲੀ ਸੜਕ ਨਾਲ ਜੁੜਿਆ ਹੈ। ਭਾਰਤ ਵਿੱਚ ਵੀ ਇਹ ਰਾਏ ਹੈ ਕਿ ਇਹ ਖਿੱਤਾ ਭੂਟਾਨ ਦੇ ਅਧੀਨ ਆਉਂਦਾ ਹੈ। ਇਸ ਨੂੰ ਥਿੰਫੂ ਵੱਲੋਂ ਸ਼ਾਸਿਤ ਕੀਤਾ ਜਾਣਾ ਚਾਹੀਦਾ ਹੈ, ਪਰ ਅਸਲ ਵਿੱਚ ਇਸ ਨੂੰ ਗੁਪਤ ਰੂਪ ਵਿੱਚ ਬੀਜਿੰਗ ਵੱਲੋਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।

ਵਿਸ਼ੇਸ਼ ਤੱਥ ਡੋਕਲਾਮ, ਰਿਵਾਇਤੀ ਚੀਨੀ ...
Remove ads

ਡੋਕਲਾਮ ਪਠਾਰ ਦਾ ਵਿਵਾਦ

ਬੀਜਿੰਗ ਦਾ ਥਿੰਫੂ ਨਾਲ ਸਿੱਕਮ ਤੇ ਭੁਟਾਨ ਵਿਚਾਲੇ ਸਥਿਤ ਚੁੰਭੀ ਵਾਦੀ ਵਿੱਚ 89 ਕਿਲੋਮੀਟਰ ਦੇ ਵਰਗਾਕਾਰ ਟੁਕੜਾ ਹੀ ਅਣਸੁਲਝਿਆ ਝਗੜਾ ਹੈ। ਇਸ ਇਲਾਕੇ ਨੂੰ ਭਾਰਤ ਡੋਕਾਲਾ, ਭੂਟਾਨ ਡੋਕਲਮ ਪਠਾਰ ਦੇ ਨਾਂ ਨਾਲ ਜਾਣਦਾ ਹੈ। ਜਦਕਿ ਚੀਨ ਨੇ ਇਸ ਨੂੰ ਡੋਂਗਲਾਂਗ ਦਾ ਨਾਂ ਦਿੱਤਾ ਹੋਇਆ ਹੈ। ਇਹ ਪਠਾਰ ਭਾਰਤ, ਭੂਟਾਨ ਤੇ ਚੀਨ ਦੇ ਨਾਲੋ ਨਾਲ ਹੁੰਦਾ ਹੋਇਆ ਚੁੰਭੀ ਘਾਟੀ ਤੱਕ ਜਾਂਦਾ ਹੈ। ਭਾਰਤ ਵੱਲੋਂ ਚੀਨ ਨਾਲ ਸਿੱਕਿਮ ਰਾਹੀਂ ਲੱਗਦੀ ਸਰਹੱਦ ਨੂੰ ਮਾਨਤਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads