ਢਪਾਲੀ
From Wikipedia, the free encyclopedia
Remove ads
ਢਪਾਲੀ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ।[1][2] ਢਪਾਲੀ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ।[1][2] ਇਹ ਪਿੰਡ ਰਾਮਪੁਰਾ ਫੂਲ ਤੋਂ ਲਗਪਗ ਬਾਰਾਂ ਕਿਲੋਮੀਟਰ ਦੀ ਦੂਰੀ ਤੇ ਉਤਰ-ਪੂਰਬ ਵਿੱਚ ਨਹਿਰ ਦੇ ਕਿਨਾਰੇ ਵਸਿਆ ਹੋਇਆ ਹੈ। ਚਲੀਆਂ ਆ ਰਹੀਆਂ ਦੰਦ ਕਥਾਵਾਂ ਮੁਤਾਬਕ ਪਿੰਡ ਦੀ ਬਾਬਾ ਮੂੰਗਾ ਜੋ ਲਾਲਾ ਕੋੜੇ ਦਾ ਭਰਾ ਤੇ ਬਾਬਾ ਵਰਿਆਮ ਸਿੰਘ ਦਾ ਲੜਕਾ ਸੀ ਉਸਨੇ ਸੋਲਾਂ ਸੋ ਵੀ ਨੂੰ ਮੋੜੀ ਗੱਡੀ ਸੀ। ਪਿੰਡ ਦੀ ਆਬਾਦੀ ਸਤ ਹਜ਼ਾਰ ਦੇ ਕਰੀਬ ਹੈ। ਇਹ ਲੋਕ ਭੁੱਲਰ ਗੋਤ ਦੇ ਸਨ। ਇਹਨਾਂ ਦੇ ਚਾਰ ਬੇਟੇ ਤੇ ਇੱਕ ਧੀ ਸੀ। ਇਹਨਾਂ ਦੇ ਚਾਰਾਂ ਪੁਤਰਾਂ ਦੇ ਨਾ ਜੰਮੂੰ, ਕੌੜਾ, ਭੂਮਾਂ, ਅਤੇ ਬਠਾ ਦੇ ਨਾਂ ਤੇ ਹੀ ਚਾਰੇ ਪੱਤੀਆਂ ਦੇ ਨਾਂ ਰੱਖੇ ਗਏ ਹਨ। ਪੰਜਵੀਂ ਪੱਤੀ ਸਰਾਵਾਂ ਦੀ ਹੈ ਜੋ ਲੜਕੀ ਦੀ ਮੇਰ ਕਰਕੇ ਦੋਹਤਿਆਂ ਦੀ ਵੱਜਦੀ ਹੈ ਇੱਕ ਹੋਰ ਦੰਦ ਕਥਾ ਮੁਤਾਬਕ ਪਿੰਡ ਵਿੱਚ ਪੰਜ ਟੋਬੇ ਸਨ। ਇਹਨਾਂ ਟੋਬਿਆ ਤੋਂ ਬਦਲ ਕੇ ਟੋਬੇ ਵਾਲੀ ਤੇ ਫਿਰ ਢਪਾਲੀ ਨਾਂ ਪਿਆ। ਅੰਗਰੇਜਾਂ ਦੇ ਸਮੇਂ ਤੋਂ ਲੈ ਕੇ ਉਨੀ ਸੋਂ ਪਚਵੰਜਾ ਤੱਕ ਇਹ ਪਿੰਡ ਜ਼ਿਲ੍ਹਾ ਲੁਧਿਆਣਾ ਵਿੱਚ ਰਿਹਾ। ਫਿਰ ਸੰਗਰੂਰ ਵਿੱਚ ਸਾਮਲ ਕੀਤਾ ਗਿਆ। ਉਨੀ ਸੋ ਇਕਤਰ ਵਿੱਚ ਇਹ ਪਿੰਡ ਸਤ ਹੋਰ ਪਿੰਡਾਂ ਸਮੇਤ ਜ਼ਿਲ੍ਹਾ ਬਠਿੰਡਾ ਵਿੱਚ ਆ ਗਿਆ। ਅੰਗਰੇਜਾਂ ਦੇ ਸਮੇਂ ਨਹਿਰੀ ਕੋਠੀ ਨਾਲ ਇਸ ਪਿੰਡ ਦੀ ਖ਼ਾਸ ਪਛਾਣ ਹੁੰਦੀ ਸੀ। ਜੋ ਹੁਣ ਖੰਡਰ ਹੋ ਚੁਕੀ ਹੈ। ਕੋਠੀ ਦੇ ਨਾਲ ਹੀ ਕੁਆਟਰ ਹੁੰਦੇ ਸਨ। ਜਿਥੇ ਹਾਕਮ ਲੰਬਾ ਸਮਾਂ ਆ ਕੇ ਰੁਕਦੇ ਸਨ। ਇਥੋਂ ਹੀ ਬਾਕੀ ਪਿੰਡਾਂ ਨੂੰ ਸੰਦੇਸ ਭੇਜੇ ਜਾਂਦੇ ਸਨ। ਪਿੰਡ ਵਿੱਚ ਵੜਦਿਆਂ ਪੱਛਮ ਵਲ ਬਾਬਾ ਧਿਆਨ ਦਾਸ ਦਾ ਡੇਰਾ ਹੈ ਜਿਸਦੀ ਪਿੰਡ ਵਿੱਚ ਕਾਫੀ ਮਾਨਤਾ ਹੈ। ਪਿੰਡ ਦੇ ਮੇਨ ਗੇਟ ਤੋਂ ਅੱਗੇ ਨਹਿਰ ਦਾ ਚੌੜਾ ਪੁਲ ਹੈ। ਪੁਲ ਦੇ ਚੜਦੇ ਵਲ ਬੋਹੜਾਂ ਥੱਲੇ ਪਿੰਡ ਦੇ ਲੋਕ ਰਲ-ਮਿਲ ਕੇ ਬੈਠਦੇ ਹਨ। ਪੁਲ ਤੋਂ ਸਾਹਮਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਨਜ਼ਰ ਆਉਦੀ ਹੈ। ਇਸ ਪਿੰਡ ਵਿੱਚ ਉਨੀ ਸੋ ਚੋਂਤੀ ਵਿੱਚ ਪ੍ਰਾਇਮਰੀ ਸਕੂਲ, ਉਨੀ ਸੋ ਚਰਵੰਜਾ ਵਿੱਚ ਮਿਡਲ ਸਕੂਲ, ਉਨੀ ਸੋ ਈਕਾਹਟ ਵਿੱਚ ਹਾਈ ਸਕੂਲ, ਅਤੇ ਦੋ ਹਜ਼ਾਰ ਇੱਕ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ। ਪਿੰਡ ਵਿੱਚ ਗੁਰਦੁਆਰਾ ਰਾਮਸਰ ਸਾਹਿਬ ਵਾਲੀ ਜਗਾ ਤੇ ਸਿੱਖਾਂ ਦੇ ਗੁਰੂ ਹਰਗੋਬਿੰਦ ਸਾਹਿਬ ਆਏ ਸਨ। ਇਸ ਤੋਂ ਇਲਾਵਾ ਪਿੰਡ ਵਿੱਚ ਦੋ ਹੋਰ ਗੁਰਦੁਆਰੇ ਹਨ। ਉਨੀ ਸੋ ਛੱਤੀ ਵਿੱਚ ਇੱਕ ਮਸਜਿਦ ਦਾ ਨਿਰਮਾਣ ਕੀਤਾ ਗਿਆ। ਇਸ ਪਿੰਡ ਵਿੱਚ ਕੁਝ ਮਸ਼ਹੂਰ ਸਖਸ਼ੀਅਤਾਂ ਵੀ ਹਨ ਜਿਵੇਂ ਸਿੱਖ ਪ੍ਰਚਾਰਕ ਅਤੇ ਸਮੇਂ ਸਮੇਂ ਤੇ ਚਲੰਤ ਵਿਸ਼ਿਆ ਤੇ ਬੋਲਣ ਵਾਲੇ ਬੁਲਾਰੇ ਭਾਈ ਹਰਜੀਤ ਸਿੰਘ ਢਪਾਲੀ , ਰਜਿੰਦਰਾ ਹਸਪਤਾਲ ਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾ. ਦੀਵਾਨ ਸਿੰਘ ਭੁੱਲਰ , ਡਾ. ਨਵਜੋਤ ਸਿੰਘ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਚ ਪੰਜਾਬੀ ਡਿਪਾਰਟਮੈਂਟ ਚ ਟੌਪਰ ਰਹਿਣ ਵਾਲੇ ਸ਼ਮਸ਼ੇਰ ਢਪਾਲੀ। ਪਿੰਡ ਦੀ ਅਬਾਦੀ ਲਗਭਗ 7005 ਦੇ ਕਰੀਬ ਹੈ ਜਿਸ ਵਿਚ 3683 ਮਰਦ ਅਤੇ 3322 ਔਰਤਾਂ ਹਨ। ਢਪਾਲੀ ਪਿੰਡ ਦਾ ਖੇਤਰਫਲ 2485 ਹੈਕਟੇਅਰ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads