ਢੋਕਲਾ

From Wikipedia, the free encyclopedia

ਢੋਕਲਾ
Remove ads

ਢੋਕਲਾ ਜਾਂ ਢੋਕਰਾ (ਗੁਜਰਾਤੀ: ઢોકળા) ਭਾਰਤ ਦੇ ਗੁਜਰਾਤ ਰਾਜ ਦਾ ਬਹੁਤ ਹੀ ਪਸੰਦੀਦਾ ਸਕਾਹਾਰੀ ਭੋਜਨ ਪਦਾਰਥ ਹੈ। ਇਹ ਚਾਵਲ ਅਤੇ ਛੋਲਿਆਂ ਦੇ ਆਟੇ ਦੀ ਖ਼ਮੀਰੀ ਹੋਈ ਕੜ੍ਹੀ ਤੋਂ ਬਣਾਇਆ ਜਾਂਦਾ ਹੈ।[1] ਢੋਕਲਾ ਨੂੰ ਨਾਸ਼ਤੇ ਵਜੋਂ, ਮੁੱਖ ਪਕਵਾਨ ਜਾਂ ਇੱਕ ਸਾਈਡ ਡਿਸ਼ ਦੇ ਤੌਰ 'ਤੇ, ਜਾਂ ਇੱਕ ਸਨੈਕ ਦੇ ਤੌਰ 'ਤੇ ਖਾਧਾ ਸਕਦਾ ਹੈ। ਇਹ ਆਮ ਤੌਰ 'ਤੇ ਇੱਕ ਮਿੱਠਾਈਆਂ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ।[2]

ਵਿਸ਼ੇਸ਼ ਤੱਥ ਢੋਕਲਾ, ਸਰੋਤ ...
Remove ads

ਬਣਾਉਣ ਦਾ ਤਰੀਕਾ

ਚੌਲ ਅਤੇ ਛੋਲਿਆਂ ਦੀ ਦਾਲ ਦੇ 4:1 ਅਨੁਪਾਤ ਦੇ ਮਿਸ਼ਰਣ ਨੂੰ ਰਾਤ-ਭਰ ਨੂੰ ਭਿੱਜਿਆ ਰਹਿਣ ਦਿਉ। ਸਵੇਰੇ ਇਸ ਦੀ ਪੇਸਟ ਬਣਾ ਕੇ ਚਾਰ-ਪੰਜ ਘੰਟੇ ਦੇ ਲਈ ਖਮੀਰਨ ਵਾਸਤੇ ਰੱਖ ਦਿਉ। ਖਮੀਰ ਆ ਜਾਏ, ਤਾਂ ਇਸ ਵਿੱਚ ਹਲਦੀ ਪਾਊਡਰ, ਹਰੀ ਮਿਰਚ ਤੇ ਅਦਰਕ ਦਾ ਪੇਸਟ ਮਿਲਾਉ। ਥਾਲੀ ਵਿੱਚ ਤੇਲ ਜਾਂ ਘਿਉ ਲਗਾਉ। ਇੱਕ ਛੋਟੀ ਕਟੋਰੀ ਵਿੱਚ ਨਿੰਬੂ ਰਸ, ਸੋਡਾ ਬਾਈਕਾਰਬੋਨੇਟ, ਇੱਕ ਚਮਚਾ ਤੇਲ ਪਾ ਕੇ ਮਿਲਾਉ। ਘੋਲ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਘਿਉ ਲੱਗੀ ਥਾਲੀ ਵਿੱਚ ਢੱਕਣ ਦੇ ਕੇ ਸਟੀਮਰ ਵਿੱਚ ਰੱਖ ਦਿਉ। 15 ਮਿੰਟ ਲਈ ਭਾਫ਼ ਦਿਉ। ਜਦੋਂ ਇਹ ਥੋੜ੍ਹਾ ਠੰਢਾ ਹੋ ਜਾਵੇ ਤਾਂ ਇਸ ਦੇ ਟੁਕੜੇ ਕੱਟ ਲਓ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads