ਤਰਕਸ਼ੀਲ ਲਹਿਰ
ਇਸ ਦੇ ਘੇਰੇ ਵਿੱਚ ਭਾਰਤ ਦੀਆਂ ਅੰਧਵਿਸ਼ਵਾਸ ਦੇ ਖਾਤਮਾ ਕਰਨ ਵਿਗਿਆਨਕ ਸੋਚ ਦੀਆ ਹਾਮੀ ਜਥੇਬੰਦੀਆ ਆਉਂਦੀਆ ਹਨ। From Wikipedia, the free encyclopedia
Remove ads
ਤਰਕਸ਼ੀਲ ਲਹਿਰ ਭਾਰਤੀ ਪੰਜਾਬ ਵਿੱਚ 1984 ਦੇ ਆਸੇ-ਪਾਸੇ ਉਠੀ ਲਹਿਰ ਸੀ ਜਿਸ ਵੱਲੋਂ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਵਿੱਚੋਂ ਅੰਧ ਵਿਸ਼ਵਾਸ, ਵਹਿਮ ਭਰਮ, ਅਖੌਤੀ ਚਮਤਕਾਰ, ਰੂੜ੍ਹੀਵਾਦੀ ਰਸਮਾਂ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਲਗਾਤਾਰ ਠੋਸ ਯਤਨ ਕੀਤੇ ਜਾ ਰਹੇ ਹਨ। ਇਸ ਲਹਿਰ ਵੱਲੋਂ ਵਿਗਿਆਨਕ ਦਲੀਲਾਂ ਨਾਲ ਅਨੇਕਾਂ ਪਾਖੰਡੀ ਸਾਧਾਂ, ਬਾਬਿਆਂ, ਤਾਂਤਰਿਕਾਂ, ਅਖੌਤੀ ਸਿਆਣਿਆਂ ਅਤੇ ਜੋਤੀਸ਼ੀਆਂ ਆਦਿ ਦੀਆਂ ਕਥਿਤ ਗੈਬੀ ਸ਼ਕਤੀਆਂ ਦਾ ਜਨਤਾ ਦੀ ਕਚਹਿਰੀ ਵਿੱਚ ਪਰਦਾ ਫਾਸ਼ ਕੀਤਾ ਹੈ, ਜਿਹੜੇ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ਤੇ ਵਹਿਮ ਭਰਮ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਹੱਕ ਹਲਾਲ ਦੀ ਕਮਾਈ ਲੁੱਟਦੇ ਹਨ।[1]
Remove ads
ਪਿਛੋਕੜ
ਭਾਰਤ ਕਈ ਭਾਸ਼ਾਵਾਂ, ਸੰਸਕ੍ਰਿਤੀਆਂ ਤੇ ਧਰਮਾਂ ਵਾਲਾ ਮੁਲਕ ਹੈ ਅਤੇ ਇਸ ਦੇ ਨੇਤਾਵਾਂ ਨੂੰ ਰੋਲ-ਮਾਡਲ ਹੋਣਾ ਚਾਹੀਦਾ ਹੈ ਪਰ ਆਪਣੇ ਮੁਲਕ ਦੇ ਸੰਵਿਧਾਨ ਨੂੰ ਮੰਨਣ ਵਾਲੇ ਅਤੇ ਇਸ ਦੀ ਸਹੁੰ ਚੁੱਕ ਕੇ ਆਹੁਦੇ ਪ੍ਰਾਪਤ ਕਰਨ ਵਾਲੇ ਹੀ ਸੰਵਿਧਾਨ ਨੂੰ ਨਹੀਂ ਮੰਨਦੇ। ਵੱਡੇ ਵੱਡੇ ਮੰਚਾਂ ਉਤੇ ਆਪ-ਹੁਦਰੀਆਂ, ਗ਼ੈਰ ਵਾਜਬ ਤੇ ਗ਼ੈਰ ਵਿਗਿਆਨਕ ਗੱਲਾਂ ਕਰੀ ਜਾਂਦੇ ਹਨ।[2]
ਹਵਾਲੇ
Wikiwand - on
Seamless Wikipedia browsing. On steroids.
Remove ads