ਤਰਖਾਣੀ
ਹੁਨਰਮੰਦ ਵਪਾਰ From Wikipedia, the free encyclopedia
Remove ads
Remove ads
ਤਰਖਾਣੀ ਇੱਕ ਹੁਨਰਮੰਦ ਧੰਦਾ ਹੈ, ਜਿਸ ਵਿੱਚ ਪ੍ਰਾਇਮਰੀ ਕੰਮ, ਇਮਾਰਤਾਂ, ਜਹਾਜ਼, ਲੱਕੜ ਦੇ ਪੁਲ, ਠੋਸ ਕਾਲਬਬੰਦੀ, ਆਦਿ. ਦੇ ਨਿਰਮਾਣ ਦੌਰਾਨ ਇਮਾਰਤ ਸਮੱਗਰੀ ਦੀ ਕੱਟਾਈ, ਸ਼ੇਪਿੰਗ ਅਤੇ ਇੰਸਟਾਲੇਸ਼ਨ ਹੁੰਦਾ ਹੈ। ਤਰਖਾਣ ਰਵਾਇਤੀ ਤੌਰ 'ਤੇ ਕੁਦਰਤੀ ਲੱਕੜ ਦਾ, ਰੰਦਣ ਅਤੇ ਚੁਗਾਠਾਂ ਬਣਾਉਣ ਦਾ ਕੰਮ ਕਰਦੇ ਸਨ ਪਰ ਅੱਜ ਬਹੁਤ ਸਾਰੀਆਂ ਹੋਰ ਸਮੱਗਰੀਆਂ ਵੀ ਵਰਤੀਆਂ ਜਾਦੀਆਂ ਹਨ।[1] ਅਤੇ ਕਈ ਵਾਰ ਅਲਮਾਰੀਆਂ ਬਣਾਉਣ ਅਤੇ ਫਰਨੀਚਰ ਨਿਰਮਾਣ ਦੇ ਧੰਦਿਆਂ ਨੂੰ ਤਰਖਾਣੀ ਸਮਝਿਆ ਜਾਂਦਾ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, 98.5% ਦੇ ਤਰਖਾਣ ਮਰਦ ਹਨ, ਅਤੇ 1999 ਵਿੱਚ ਇਹ ਦੇਸ਼ ਵਿੱਚ ਚੌਥਾ ਸਭ ਤੋਂ ਵੱਧ ਮਰਦ-ਦਬਦਬੇ ਵਾਲਾ ਧੰਦਾ ਸੀ।[2] 2006 ਵਿੱਚ, ਸੰਯੁਕਤ ਰਾਜ ਅਮਰੀਕਾ ਵਿੱਚ ਲੱਗਪੱਗ 1.5 ਲੱਖ ਤਰਖਾਣ ਟਿਕਾਣੇ ਸਨ। [3] ਤਰਖਾਣ ਆਮ ਤੌਰ 'ਤੇ ਕੰਮ ਤੇ ਆਉਣ ਵਾਲੇ ਪਹਿਲੇ ਅਤੇ ਆਖਰ ਵਿੱਚ ਜਾਣ ਵਾਲੇ ਕਾਮੇ ਹੁੰਦੇ ਹਨ।[4] ਤਰਖਾਣ 19ਵੀਂ ਸਦੀ ਦੇ ਅੰਤ ਤਕ ਆਮ ਤੌਰ 'ਤੇ ਪੋਸਟ ਤੇ ਬੀਮ ਇਮਾਰਤਾਂ ਬਣਾਇਆ ਕਰਦੇ ਸਨ; ਹੁਣ ਇਸ ਪੁਰਾਣੇ ਤਰੀਕੇ ਦੀ ਤਰਖਾਣੀ ਨੂੰ ਟਿੰਬਰ ਫਰੇਮਿੰਗ ਕਿਹਾ ਜਾਂਦਾ ਹੈ। ਤਰਖਾਣ ਅਪ੍ਰੈਂਟਿਸਸ਼ਿਪ ਸਿਖਲਾਈ ਦੁਆਰਾ ਆਮ ਤੌਰ 'ਤੇ 4 ਸਾਲ ਤਕ ਨੌਕਰੀ ਕਰਦੇ ਹੋਏ ਇਸ ਧੰਦੇ ਨੂੰ ਸਿੱਖਦੇ ਹਨ - ਅਤੇ ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਰਗੇ ਸਥਾਨਾਂ ਤੇ ਸਫ਼ਲਤਾਪੂਰਵਕ ਉਸ ਦੇਸ਼ ਦੀ ਯੋਗਤਾ ਪ੍ਰੀਖਿਆ ਨੂੰ ਪੂਰਾ ਕਰਨ ਦੇ ਯੋਗ ਹੋ ਜਾਂਦੇ ਹਨ। ਇਹ ਵੀ ਆਮ ਗੱਲ ਹੈ ਕਿ ਕੁਸ਼ਲਤਾ ਨੂੰ ਇੱਕ ਰਸਮੀ ਸਿਖਲਾਈ ਪ੍ਰੋਗਰਾਮ ਤੋਂ ਬਿਨਾਂ ਕੰਮ ਕਰਨ ਦਾ ਅਮਲੀ ਤਜਰਬਾ ਹਾਸਲ ਕਰਕੇ ਸਿੱਖਿਆ ਜਾ ਸਕਦਾ ਹੈ, ਬਹੁਤ ਸਾਰੇ ਸਥਾਨਾਂ ਤੇ ਇਹ ਮਾਮਲਾ ਹੋ ਸਕਦਾ ਹੈ।


ਐਥਨੋਗ੍ਰਾਫਿਕ ਮਿਊਜ਼ੀਅਮ, ਪੱਛਮੀ ਲਿਗੂਰੀਆ, ਸੇਰਵੋ, ਇਟਲੀ

ਜਿਸ ਜਾਤੀ ਦਾ ਕਿੱਤਾ/ਧੰਦਾ ਲੱਕੜ ਦਾ ਕੰਮ ਕਰਨਾ ਹੈ, ਉਸ ਨੂੰ ਤਰਖਾਣ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਪਿੰਡ ਸਵੈ-ਨਿਰਭਰ ਸਨ। ਤਰਖਾਣ ਖੇਤੀ ਦੇ ਸਾਰੇ ਸੰਦ ਜਿਵੇਂ ਹਲ, ਪੰਜਾਲੀ, ਸੁਹਾਗਾ, ਜਿੰਦਾ, ਖੂਹ ਦਾ ਚੱਕ, ਘੁਲਾੜੀ ਦਾ ਗੰਡ ਆਦਿ ਬਣਾਉਂਦਾ ਸੀ। ਏਸੇ ਤਰ੍ਹਾਂ ਘਰੇਲੂ ਸੰਦ/ਵਸਤਾਂ ਜਿਵੇਂ ਮੰਜੇ, ਪੀੜ੍ਹੀਆਂ ਦੇ ਫਰੇਮ, ਅਟੇਰਨ, ਮਧਾਣੀ, ਗਡੀਰਾ, ਘੜਵੰਜੀ, ਘੜੇਸਣੀ, ਲੂਣ ਘੋਟਣਾ, ਥਾਪੀ, ਦੀਵਟ, ਟੌਹੜਾ ਆਦਿ ਬਣਾਉਂਦਾ ਸੀ। ਤਰਖਾਣ ਨੂੰ ਹਾੜੀ, ਸਾਉਣੀ ਲਾਗ ਦਿੱਤਾ ਜਾਂਦਾ ਸੀ। ਲਾਗ ਜਿਨਸ ਰੂਪ ਵਿਚ ਦਿੱਤਾ ਜਾਂਦਾ ਸੀ। ਤਰਖਾਣਾਂ ਦੇ ਆਟਾ, ਦਾਣਾ ਪੀਹਣ ਲਈ ਖਰਾਸ ਵੀ ਲਾਏ ਹੁੰਦੇ ਸਨ। ਕਈ ਤਰਖਾਣਾਂ ਦੇ ਵਿਆਹਾਂ ਵਿਚ ਵਰਤਣ ਲਈ ਰਥ ਵੀ ਰੱਖੇ ਹੁੰਦੇ ਸਨ ਜਿਨ੍ਹਾਂ ਦਾ ਵਰਤਣ ਵਾਲਿਆਂ ਤੋਂ ਕਿਰਾਇਆ ਲਿਆ ਜਾਂਦਾ ਸੀ।
ਹੁਣ ਪਹਿਲਾਂ ਦੀ ਤਰ੍ਹਾਂ ਤਰਖਾਣ ਪਿੰਡਾਂ ਵਿਚ ਨਾ ਖੇਤੀ ਦੇ ਸੰਦ ਅਤੇ ਨਾ ਹੀ ਘਰੇਲੂ ਸੰਦ/ਵਸਤਾਂ ਬਣਾਉਂਦੇ ਹਨ। ਹੁਣ ਲੋਕ ਲੋੜ ਅਨੁਸਾਰ ਇਹ ਸੰਦ/ਵਸਤਾਂ ਬਾਜ਼ਾਰ ਵਿਚੋਂ ਖਰੀਦਦੇ ਹਨ। ਬਹੁਤੇ ਤਰਖਾਣ ਹੁਣ ਫਰਨੀਚਰ ਦਾ ਕੰਮ ਕਰਦੇ ਹਨ ਜਾਂ ਘਰਾਂ ਦੀ ਉਸਾਰੀ ਕਰਦੇ ਹਨ। ਘਰਾਂ ਦਾ ਲੱਕੜੀ ਦਾ ਕੰਮ ਕਰਦੇ ਹਨ। ਕਈਆਂ ਨੇ ਛੋਟੇ-ਬੜੇ ਕਾਰਖਾਨੇ ਲਾਏ ਹੋਏ ਹਨ।[5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads