ਤਾਰਾ ਸਿੰਘ ਸੰਧੂ

ਭਾਰਤੀ ਰਾਜਨੀਤੀਵਾਨ ਅਤੇ ਲੇਖਕ From Wikipedia, the free encyclopedia

ਤਾਰਾ ਸਿੰਘ ਸੰਧੂ
Remove ads

ਡਾ. ਤਾਰਾ ਸਿੰਘ ਸੰਧੂ (25 ਜੂਨ 1953 - 20 ਜਨਵਰੀ 2021) ਇੱਕ ਪੰਜਾਬੀ ਲੇਖਕ, ਪੱਤਰਕਾਰ ਅਤੇ ਸਿਆਸਤਦਾਨ ਸੀ।

ਵਿਸ਼ੇਸ਼ ਤੱਥ ਤਾਰਾ ਸਿੰਘ ਸੰਧੂ, ਜਨਮ ...
Remove ads

ਮੁੱਢਲਾ ਜੀਵਨ

ਤਾਰਾ ਸਿੰਘ ਸੰਧੂ ਦਾ ਜਨਮ ਪਿੰਡ ਭਿੰਡਰ ਖੁਰਦ (ਹੁਣ ਜ਼ਿਲ੍ਹਾ ਮੋਗਾ) ਦੇ ਸ. ਗੁਰਬਚਨ ਸਿੰਘ ਸੰਧੂ ਦੇ ਘਰ 25 ਜੂਨ 1953 ਨੂੰ ਹੋਇਆ ਸੀ। ਮੁੱਢਲੀ ਪੜ੍ਹਾਈ ਉਸ ਨੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਪਟਿਆਲਾ ਜਿਲ੍ਹੇ ਦੇ ਸ਼ਹਿਰ ਰਾਜਪੁਰਾ ਵਿੱਚ ਦਾਖਲਾ ਲੈ ਲਿਆ ਅਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਆਨਰਜ਼ ਸਕੂਲ ਵਿੱਚ ਪੰਜਾਬੀ ਵਿਸ਼ੇ ਵਿੱਚ ਐਮ ਏ ਆਨਰਜ਼, ਐਮ ਫਿਲ ਅਤੇ ਪੀਐਚਡੀ ਕੀਤੀ।

ਕੈਰੀਅਰ

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਹ ਸੀਪੀਆਈ ਨਾਲ਼ ਸੰਬੰਧਿਤ ਵਿਦਿਆਰਥੀ ਜਥੇਬੰਦੀ ਏ ਆਈ ਐੱਸ ਐਫ਼ ਵਿੱਚ ਕੰਮ ਕਰਦਿਆਂ ਇਸ ਜਥੇਬੰਦੀ ਦਾ ਸੂਬਾਈ ਆਗੂ ਬਣਿਆ ਅਤੇ ਕਈ ਸਾਲ ਅਗਵਾਈ ਕਰਦਾ ਰਿਹਾ। 1975 ਵਿੱਚ ਉਹ ਸੀਪੀਆਈ ਦਾ ਕੁੱਲਵਕਤੀ ਕਾਰਕੁਨ ਬਣ ਗਿਆ ਸੀ। ਬਾਅਦ ਵਿੱਚ ਉਹ ਸੀਪੀਆਈ ਦੇ ਯੂਥ ਵਿੰਗ ਸਰਬ ਭਾਰਤ ਨੌਜਵਾਨ ਸਭਾ ਦਾ ਕੌਮੀ ਆਗੂ ਰਿਹਾ। 1990 ਵਿਆਂ ਦੇ ਸ਼ੁਰੂ ਵਿੱਚ ਉਸ ਨੇ ਸੀਪੀਆਈ ਛੱਡ ਕੇ ਨਵੀਂ ਬਣੀ ਕਾਂਗਰਸ ਤਿਵਾੜੀ ਵਿੱਚ ਸ਼ਾਮਲ ਹੋ ਗਿਆ ਅਤੇ ਕੁਝ ਸਾਲਾਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਚਲਾ ਗਿਆ। ਅੰਤਲੇ ਸਮੇਂ ਤੱਕ ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਸਰਗਰਮ ਕਾਰਕੁਨ ਰਿਹਾ। ਇੱਕ ਲਿਖਾਰੀ ਦੇ ਤੌਰ ਤੇ ਵੀ ਉਸਨੇ ਆਪਣਾ ਕਾਰਜ ਜਾਰੀ ਰੱਖਿਆ।

Remove ads

ਮੌਤ

20 ਜਨਵਰੀ 2021 ਨੂੰ ਉਸਦੀ ਮੌਤ ਹੋ ਗਈ।

ਰਚਨਾਵਾਂ

ਨਾਟਕ

  • ਬਾਬਰ (2009)
  • ਸਪਾਰਟੈਕਸ (2012)[1]
  • ਬਾਰ ਪਰਾਏ ਬੈਸਣਾ (1989)[2]

ਹੋਰ

  • ਸੱਦੀ ਹੋਈ ਮਿੱਤਰਾਂ ਦੀ (ਸਫ਼ਰਨਾਮਾ)
  • ਹੀਰ ਵਾਰਿਸ, ਲੋਕਯਾਨਿਕ ਆਧਾਰ: ਆਲੋਚਨਾ (2005)[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads