ਤਾਹਿਰਾ ਕਾਜ਼ੀ
From Wikipedia, the free encyclopedia
Remove ads
ਤਾਹਿਰਾ ਕਾਜ਼ੀ (1 ਜੁਲਾਈ 1951 - 16 ਦਸੰਬਰ 2014) ਇੱਕ ਪਾਕਿਸਤਾਨੀ ਸਕੂਲ ਅਧਿਆਪਕ ਅਤੇ ਆਰਮੀ ਪਬਲਿਕ ਸਕੂਲ ਪਿਸ਼ਾਵਰ ਦੀ ਪ੍ਰਿੰਸੀਪਲ ਸੀ, ਜੋ 16 ਦਸੰਬਰ 2014 ਨੂੰ ਪਿਸ਼ਾਵਰ ਸਕੂਲ ਹਮਲੇ 'ਚ ਮਾਰੀ ਗਈ ਸੀ।[1][2][3]
Remove ads
ਮੁਢਲੀ ਜ਼ਿੰਦਗੀ
ਤਾਹਿਰਾ ਕਾਜ਼ੀ ਦਾ ਜਨਮ 1 ਜੁਲਾਈ, 1951 ਨੂੰ ਮਰਦਾਨ, ਪਾਕਿਸਤਾਨ ਵਿੱਚ ਹੋਇਆ ਸੀ, ਜਿੱਥੇ ਉਸ ਨੇ ਆਰੰਭਿਕ ਸਕੂਲੀ ਪੜ੍ਹਾਈ ਕੀਤੀ। ਉਸ ਨੇ ਅੰਗਰੇਜ਼ੀ ਵਿਚ ਮਾਸਟਰ ਦੀ ਡਿਗਰੀ ਪਿਸ਼ਾਵਰ ਯੂਨੀਵਰਸਿਟੀਤੋਂ ਕੀਤੀ ਅਤੇ ਆਪਣਾ ਅਧਿਆਪਨ ਦਾ ਕੈਰੀਅਰ 1970 ਵਿਚ ਸ਼ੁਰੂ ਕੀਤਾ। ਤਾਹਿਰਾ 2006 ਦੇ ਬਾਅਦ ਆਰਮੀ ਪਬਲਿਕ ਸਕੂਲ ਪਿਸ਼ਾਵਰ ਦੀ ਪ੍ਰਿੰਸੀਪਲ ਸੀ ਅਤੇ ਮਈ 2015 ਵਿਚ ਉਸਨੇ ਰਿਟਾਇਰ ਹੋਣਾ ਸੀ। ਉਸ ਦੇ ਵਿਦਿਆਰਥੀਆਂ ਅਨੁਸਾਰ ਉਹ ਅੰਗ੍ਰੇਜ਼ੀ ਦੀ ਵਧੀਆ ਅਧਿਆਪਕ ਸੀ। ਉਸ ਦੇ ਵਿਦਿਆਰਥੀ ਨੇ ਇੱਕ ਇੰਟਰਵਿਊ ਵਿਚ ਉਸ ਦੇ ਬਾਰੇ ਕਿਹਾ, "ਪਹਿਲੀ ਗੱਲ ਜੋ ਮੇਰੇ ਮਨ ਵਿੱਚ ਆਉਂਦੀ ਹੈ, ਉਹ ਇਹ ਕਿ ਉਹ ਬਹੁਤ ਹੀ ਸਖਤ ਅਤੇ ਅੰਗਰੇਜ਼ੀ ਵਿੱਚ ਬਹੁਤ ਚੰਗੀ ਸੀ।"[4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads