ਦੀਪਾ ਦਾਸਮੁਨਸੀ
ਭਾਰਤੀ ਸਿਆਸਤਦਾਨ From Wikipedia, the free encyclopedia
Remove ads
ਦੀਪਾ ਦਾਸਮੁਨਸੀ ਇੱਕ ਭਾਰਤੀ ਸਿਆਸਤਦਾਨ ਹੈ। ਉਸ ਨੇ 15ਵੀਂ ਲੋਕ ਸਭਾ ਦੀ ਮੈਂਬਰ ਵਜੋਂ ਸੇਵਾ ਕੀਤੀ। ਉਹ ਰਾਏਗੰਜ (ਲੋਕ ਸਭਾ ਹਲਕੇ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਵਜੋਂ ਚੁਣੀ ਗਈ ਸੀ। ਉਹ ਮਈ 2014 ਤੱਕ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਰਹੀ ਹੈ।
Remove ads
ਆਰੰਭਕ ਜੀਵਨ
ਦਾਸਮੂਨਸੀ ਦਾ ਜਨਮ 15 ਜੁਲਾਈ 1960 ਨੂੰ ਕੋਲਕਾਤਾ ਵਿੱਚ ਬੇਨੋ ਘੋਸ਼ ਅਤੇ ਦੁਰਗਾ ਘੋਸ਼ ਦੇ ਘਰ ਹੋਇਆ ਸੀ। ਉਸ ਦਾ ਵਿਆਹ 15 ਅਪ੍ਰੈਲ 1994 ਨੂੰ ਪ੍ਰਿਆ ਰੰਜਨ ਦਾਸਮੂਨਸੀ ਨਾਲ ਹੋਇਆ ਅਤੇ ਉਨ੍ਹਾਂ ਦਾ ਇੱਕ ਬੇਟਾ ਹੈ। ਉਸ ਦੀ ਵਿਦਿਅਕ ਯੋਗਤਾ ਐਮ.ਏ. (ਡਰਾਮੇਟਿਕਸ) ਹੈ। ਉਸ ਨੇ ਪੱਛਮੀ ਬੰਗਾਲ ਦੇਕੋਲਕਾਤਾ ਦੀ ਰਬਿੰਦਰਾ ਭਾਰਤੀ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕੀਤੀ।
ਪਦਵੀ
1. 2006-2009 ਤੱਕ, ਪੱਛਮੀ ਬੰਗਾਲ ਵਿਧਾਨ ਸਭਾ ਦੀ ਮੈਂਬਰ
2. 2009-2014 ਤੱਕ 15ਵੀਂ ਲੋਕ ਸਭਾ ਲਈ ਚੁਣੀ ਗਈ
3 31 ਅਗਸਤ 2009, ਪਰਸੋਨਲ ਕਮੇਟੀ, ਲੋਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਦੀ ਮੈਂਬਰ
4. 28 ਅਕਤੂਬਰ, 2012, ਸ਼ਹਿਰੀ ਵਿਕਾਸ ਕੇਂਦਰੀ ਰਾਜ ਮੰਤਰੀ
ਸਾਹਿਤਕ, ਕਲਾਤਮਕ ਅਤੇ ਵਿਗਿਆਨਕ ਪ੍ਰਾਪਤੀਆਂ
1984 ਤੋਂ ਸਟੇਜ ਪਰਫਾਰਮਰ, ਟੀਵੀ ਆਰਟਿਸਟ, ਪੁਸ਼ਾਕ ਡਿਜ਼ਾਈਨਰ, ਆਰਟ ਡਾਇਰੈਕਟਰ (ਟੀ ਵੀ ਸੀਰੀਅਲ ਅਤੇ ਛੋਟੀਆਂ ਫਿਲਮਾਂ) ਰਹੀ।[1]
ਖੇਡਾਂ ਅਤੇ ਕਲੱਬ
ਦਿੱਲੀ ਮਹਿਲਾ ਫੁਟਬਾਲ ਦੀ ਪ੍ਰਧਾਨ[1]
ਹੋਰ ਜਾਣਕਾਰੀ
ਪੋਸਟ ਗ੍ਰੈਜੂਏਸ਼ਨ ਪੱਧਰ 'ਤੇ ਗੋਲਡ ਮੈਡਲਿਸਟ ਅਤੇ ਥੀਏਟਰ 'ਚ ਬਹੁਤ ਸਾਰੇ ਅਵਾਰਡ ਜਿੱਤੇ।[1]
ਸਿੱਖਿਆ ਅਤੇ ਕੈਰੀਅਰ
ਉਸ ਨੇ ਆਪਣੀ ਪੜ੍ਹਾਈ ਰਬਿੰਦਰਾ ਭਾਰਤੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਉਹ ਨਾਟਕਾਂ ਵਿੱਚ ਪੋਸਟ ਗ੍ਰੈਜੂਏਟ ਹੈ। ਉਹ ਪੋਸਟ ਗ੍ਰੈਜੂਏਸ਼ਨ ਪੱਧਰ 'ਤੇ ਸੋਨ ਤਗਮਾ ਜੇਤੂ ਰਹੀ ਹੈ।[2]
ਉਹ 2006 ਵਿੱਚ ਗੋਲਪੋਖਰ (ਵਿਧਾਨ ਸਭਾ ਹਲਕੇ) ਤੋਂ ਪੱਛਮੀ ਬੰਗਾਲ ਰਾਜ ਵਿਧਾਨ ਸਭਾ ਲਈ ਚੁਣੀ ਗਈ ਸੀ।[3] 2009 ਵਿੱਚ, ਉਹ 15ਵੀਂ ਲੋਕ ਸਭਾ ਲਈ ਚੁਣੀ ਗਈ ਸੀ ਅਤੇ ਪਰਸੋਨਲ, ਪਬਲਿਕ ਸ਼ਿਕਾਇਤਾਂ, ਕਾਨੂੰਨ ਅਤੇ ਨਿਆਂ ਬਾਰੇ ਕਮੇਟੀ ਦੀ ਮੈਂਬਰ ਸੀ। ਉਹ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਵੀ ਰਹੀ।
ਉਸ ਨੇ ਬੇਘਰੇ ਸਟ੍ਰੀਟ ਬੱਚਿਆਂ, ਅਪਾਹਜ ਬੱਚਿਆਂ ਅਤੇ ਆਦਿਵਾਸੀ ਲੋਕਾਂ ਲਈ ਵੀ ਕੰਮ ਕੀਤਾ ਹੈ।[4]
Remove ads
ਦਿਲਚਸਪੀਆਂ
ਦਾਸਮੂਨਸੀ ਕਿਤਾਬਾਂ ਪੜ੍ਹਨ, ਬਾਗਬਾਨੀ ਕਰਨ, ਖਾਣਾ ਪਕਾਉਣ ਅਤੇ ਆਪਣੇ ਕਲਾਤਮਕ ਸ਼ਾਸਤਰੀ ਸੰਗੀਤ ਨੂੰ ਸੁਣਨ ਵਿੱਚ ਭੂਤ ਰੂਚੀ ਰੱਖਦੀ ਹੈ। ਉਸ ਨੇ ਵਿਸ਼ਵ ਭਰ ਵਿੱਚ ਵਿਆਪਕ ਯਾਤਰਾ ਕੀਤੀ ਹੈ ਅਤੇ ਉਹ ਦਿੱਲੀ ਮਹਿਲਾ ਫੁੱਟਬਾਲ ਐਸੋਸੀਏਸ਼ਨ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ।[4]
ਹਵਾਲੇ
Wikiwand - on
Seamless Wikipedia browsing. On steroids.
Remove ads