ਦੇਵਰਕੁੰਡ ਬਾਲਗੰਗਾਧਰ ਤਿਲਕ
ਭਾਰਤੀ ਕਵੀ, ਨਾਵਲਕਾਰ From Wikipedia, the free encyclopedia
Remove ads
ਦੇਵਰਕੁੰਡ ਬਾਲਗੰਗਾਧਰ ਤਿਲਕ (1 ਅਗਸਤ 1921 - 1 ਜੁਲਾਈ 1966) ਇੱਕ ਪ੍ਰਭਾਵਸ਼ਾਲੀ ਤੇਲਗੂ ਕਵੀ, ਨਾਵਲਕਾਰ ਅਤੇ ਲਘੂ ਕਹਾਣੀਕਾਰ ਸੀ।
ਮੁੱਢਲਾ ਜੀਵਨ
ਤਿਲਕ ਦਾ ਜਨਮ 21 ਅਗਸਤ 1921 ਨੂੰ ਤਨੁਕੂ ਤਾਲੁਕ ਜ਼ਿਲ੍ਹੇ ਦੇ ਮੰਡਪਕਾ ਪਿੰਡ ਵਿੱਚ ਹੋਇਆ ਸੀ। 1 ਜੁਲਾਈ 1966 ਨੂੰ 44 ਸਾਲਾਂ ਦੀ ਉਮਰ ਵਿੱਚ ਉਸਦਾ ਦੇਹਾਂਤ ਹੋ ਗਿਆ।
ਉਸਨੇ ਏ ਵੀ ਐਨ ਕਾਲਜ ਵਿਸ਼ਾਖਾਪਟਨਮ ਵਿਚ ਇੰਟਰਮੀਡੀਏਟ ਪੂਰੀ ਕੀਤੀ ਅਤੇ ਲੋਯੋਲਾ ਕਾਲਜ, ਚੇਨਈ (ਉਸ ਸਮੇਂ ਮਦਰਾਸ) ਵਿਚ ਦਾਖ਼ਲ ਹੋ ਗਿਆ, ਪਰ ਸਿਹਤ ਦੇ ਮਸਲਿਆਂ ਕਾਰਨ ਉਸ ਨੂੰ ਆਪਣੀ ਪੜ੍ਹਾਈ ਬੰਦ ਕਰਨੀ ਪਈ। ਉਸਨੇ ਤਨੁਕੂ (ਬਾਅਦ ਵਿੱਚ ਬਦਲਿਆ ਸਾਹਿਤੀ ਸਰੋਵਰਮ) ਵਿੱਚ ਵਿਗਿਆਨ ਪ੍ਰੀਸ਼ਦ ਦੀ ਸਥਾਪਨਾ ਕੀਤੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਅੱਗੇ ਵਧਾਇਆ।
ਤਿਲਕ ਨੇ 11 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਕਹਾਣੀ ਲਿਖੀ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਮਾਧੁਰੀ ਮੈਗਜ਼ੀਨ ਵਿਚ ਪ੍ਰਕਾਸ਼ਤ ਹੋਈ ਸੀ। 16 ਸਾਲ ਦੀ ਉਮਰ ਵਿਚ, ਉਸਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣੀ ਵਿਲੱਖਣ ਲਿਖਣ ਸ਼ੈਲੀ ਵਿਕਸਤ ਕੀਤੀ।
ਉਸ ਦੀ ਸਭ ਤੋਂ ਮਸ਼ਹੂਰ ਰਚਨਾ, ਅਮ੍ਰਤਮ ਕੁਰਿਸਿਨਾ ਰਾਤਰੀ ਦਾ ਅੰਗ੍ਰੇਜ਼ੀ ਵਿਚ ਵੇਲਚਲਾ ਕੌਂਦਲ ਰਾਓ ਦੁਆਰਾ ਅੰਗਰੇਜ਼ੀ ਵਿਚ ਦ ਨਾਈਟ ਦ ਨੈਕਟਰ ਰੇਨਡ ਵਜੋਂ ਅਨੁਵਾਦ ਕੀਤਾ ਗਿਆ ਸੀ। ਅੰਮ੍ਰਿਤ ਦੀ ਰਾਤ ਦਾ ਅਨੁਵਾਦ ਬੀ ਇੰਦਰਾ ਨੇ ਕੀਤਾ ਸੀ।[1]
Remove ads
ਕੈਰੀਅਰ
ਉਸ ਦਾ ਪਹਿਲਾ ਕਾਵਿ-ਸੰਗ੍ਰਹਿ, ਪ੍ਰਭਾਤੁ-ਸੰਧਿਆ (1945), 20 ਵੀਂ ਸਦੀ ਦੇ ਅਰੰਭ ਅਤੇ ਮੱਧ ਦੇ ਸਮੇਂ ਭਾਰਤੀ ਕਵਿਤਾ ਵਿੱਚ ਪ੍ਰਸਿੱਧ ਰੋਮਾਂਟਿਕ ਸ਼ੈਲੀ ਵਿੱਚ ਲਿਖੀ ਗਈ ਸੀ। ਬੰਬੇ ਵਿੱਚ ‘ਆਲ ਇੰਡੀਆ ਪ੍ਰੋਗਰੈਸਿਵ ਰਾਈਟਰਜ਼’ ਕਾਨਫਰੰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਨੇ ਆਪਣਾ ਰੰਗ ਬਦਲਿਆ। [2] ਉਸ ਦਾ ਕਵਿਤਾ-ਸੰਗ੍ਰਹਿ (ਪਦਯਾ ਕਵਿਟਲੂ) "ਗੋਰਵੰਕਾਲੁ" ਵਿਸਲੈਂਡਰਾ ਪਬਲਿਸ਼ਿੰਗ ਹਾਊਸ ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ।
ਸਾਹਿਤਕ ਯੋਗਦਾਨ ਅਤੇ ਮਾਨਤਾ
ਉਸ ਨੂੰ 1970 ਵਿਚ "ਸਾਹਿਤ ਅਕੈਡਮੀ ਪੁਰਸਕਾਰ" ਨਾਲ [3] ਅਮ੍ਰਤਮ ਕੁਰਿਸਿਨਾ ਰਾਤਰੀ ਕਾਵਿ-ਸੰਗ੍ਰਹਿ, ਜੋ ਉਸ ਦੇ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਸੀ, ਲਈ ਸਨਮਾਨਿਤ ਕੀਤਾ ਗਿਆ ਸੀ।[2] ਇਹ ਕਾਵਿ-ਸੰਗ੍ਰਹਿ 1969 ਵਿਚ ਪ੍ਰਕਾਸ਼ਤ ਹੋਇਆ ਸੀ। [4] ਸਿਸਿਰ ਕੁਮਾਰ ਦਾਸ ਨੇ ਇਸ ਕਾਵਿ-ਸੰਗ੍ਰਹਿ ਨੂੰ "ਆਧੁਨਿਕ ਤੇਲਗੂ ਵਿੱਚ ਇੱਕ ਮੀਲ ਪੱਥਰ" ਕਿਹਾ ਸੀ, ਜਿਸ ਨੇ ਅੱਗੇ ਕਿਹਾ, " ਉਸਦੇ ਬਿਨਾਂ, 'ਵਰਸ ਲਿਬਰੇ' ਜਾਂ 'ਵਾਰਤਕ ਕਾਵਿ' ਇੰਨੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕਦਾ ਸੀ।"
ਉਸ ਦੀਆਂ ਨਿੱਕੀਆਂ ਕਹਾਣੀਆਂ ਵਿਚ "ਸੁੰਦਰੀ-ਸੁਬਰਾਵ", "ਵੂਰੀ ਚਿਵਾਰਾ ਇਲੂ" ਅਤੇ "ਤਿਲਕ ਕੜਾਲੂ" ਸ਼ਾਮਲ ਹਨ। ਉਸ ਦੀਆਂ ਕਹਾਣੀਆਂ ਮੈਕਸਿਮ ਗੋਰਕੀ ਅਤੇ ਰਬਿੰਦਰਨਾਥ ਟੈਗੋਰ ਤੋਂ ਪ੍ਰਭਾਵਤ ਹੋਈਆਂ।[2]
ਹਵਾਲੇ
Wikiwand - on
Seamless Wikipedia browsing. On steroids.
Remove ads