ਨਿਕੋਲਾਈ ਨੋਸੋਵ

From Wikipedia, the free encyclopedia

ਨਿਕੋਲਾਈ ਨੋਸੋਵ
Remove ads

ਨਿਕੋਲਾਈ ਨਿਕੋਲਾਏਵਿੱਚ ਨੋਸੋਵ (ਰੂਸੀ: Николай Николаевич Носов, Ukrainian: Микола Миколайович Носов; 23 ਨਵੰਬਰ [ਪੁ.ਤ. 10 ਨਵੰਬਰ] 1908, ਕੀਏਵ – 26 ਜੁਲਾਈ 1976, ਮਾਸਕੋ) ਇੱਕ ਸੋਵੀਅਤ ਬਾਲ ਸਾਹਿਤਕਾਰ, ਜਿਸਨੇ ਬਹੁਤ ਸਾਰੀਆਂ ਹਾਸਰਸੀ ਛੋਟੀਆਂ ਕਹਾਣੀਆਂ, ਇੱਕ ਸਕੂਲ ਨਾਵਲ, ਅਤੇ ਨਜਾਨੂੰ ਅਤੇ ਉਸ ਦੇ ਦੋਸਤਾਂ ਦੇ ਸਾਹਸੀ ਕਾਰਨਾਮਿਆਂ ਬਾਰੇ ਪਰੀ ਕਹਾਣੀ ਨਾਵਲਾਂ ਦੀ ਪ੍ਰਸਿੱਧ ਤਿੱਕੜੀ ਦਾ ਲੇਖਕ ਹੈ।

ਵਿਸ਼ੇਸ਼ ਤੱਥ ਨਿਕੋਲਾਈ ਨਿਕੋਲਾਏਵਿੱਚ ਨੋਸੋਵ, ਜਨਮ ...
Remove ads

ਮੁੱਢਲੀ ਜ਼ਿੰਦਗੀ

ਨੋਸੋਵ ਇੱਕ ਮਨੋਰੰਜਕ ਅਭਿਨੇਤਾ ਦੇ ਇੱਕ ਪਰਿਵਾਰ ਵਿੱਚ ਪੈਦਾ ਹੋਇਆ ਸੀ। ਆਪਣੇ ਸਕੂਲ ਵਿੱਚ ਉਹ ਨਾਟਕਾਂ ਵਿੱਚ ਭਾਗ ਲੈਂਦਾ ਸੀ, ਗਾਉਣ ਦਾ ਅਤੇ ਸੰਗੀਤ-ਵਾਜੇ ਦਾ ਵੀ ਉਸਨੂੰ ਸ਼ੌਕ ਸੀ। ਨਾਲ ਹੀ ਵਿਗਿਆਨ ਵਿੱਚ ਵੀ ਰੁਚੀ ਘੱਟ ਨਹੀਂ ਸੀ। ਸ਼ਤਰੰਜ, ਰਸਾਇਣ ਵਿਗਿਆਨ, ਫੋਟੋਗਰਾਫੀ, ਬਿਜਲੀ ਦੀਆਂ ਮਸ਼ੀਨਾਂ, ਰੇਡੀਓ – ਸਾਰੇ ਮਜ਼ਮੂਨਾਂ ਵਿੱਚ ਉਹ ਧਿਆਨ ਲਗਾਉਂਦਾ ਸੀ। ਇਹੀ ਨਹੀਂ, ਸਕੂਲ ਦੀ ਹੱਥਲਿਖਿਤ ਪਤ੍ਰਿਕਾ ਲਈ ਵੀ ਕਿਸ਼ੋਰ ਨਿਕੋਲਾਈ ਕਵਿਤਾਵਾਂ-ਕਹਾਣੀਆਂ ਲਿਖਦਾ ਹੁੰਦਾ ਸੀ।

ਕੈਰੀਅਰ

1927 ਤੋਂ 1929 ਤੱਕ ਉਹ ਕਲਾ ਦਾ ਕੀਏਵ ਇੰਸਟੀਚਿਊਟ ਦਾ ਇੱਕ ਵਿਦਿਆਰਥੀ ਰਿਹਾ। ਫਿਰ ਦੋ ਸਾਲ ਬਾਅਦ ਮਾਸਕੋ ਦੇ ਸਿਨੇਮਾਟੋਗਰਾਫੀ ਇੰਸਟੀਟਿਊਟ ਵਿੱਚ ਆਪਣਾ ਤਬਾਦਲਾ ਕਰਵਾ ਲਿਆ। 1932 ਤੋਂ 1951 ਤੱਕ ਨਿਕੋਲਾਈ ਨੋਸੋਵ ਨੇ ਬਹੁਤ ਹੀ ਲੋਕਪ੍ਰਿਯ ਵਿਗਿਆਨਕ ਅਤੇ ਵਿਦਿਅਕ ਫਿਲਮਾਂ ਦਾ ਅਤੇ ਕਾਰਟੂਨ ਫਿਲਮਾਂ ਦਾ ਨਿਰਦੇਸ਼ਨ ਕੀਤਾ। ਦੂਸਰੇ ਵਿਸ਼ਵ ਯੁੱਧ ਦੇ ਦਿਨਾਂ ਵਿੱਚ ਉਸ ਨੇ ਸੈਨਿਕਾਂ ਲਈ ਕਈ ਵਿਦਿਅਕ ਫ਼ਿਲਮਾਂ ਬਣਾਈਆਂ ਜਿਹਨਾਂ ਦੇ ਲਈ ਉਸ ਨੂੰ 1943 ਵਿੱਚ ‘ਲਾਲ ਸਿਤਾਰਾ’ ਪਦਕ ਨਾਲ ਸਨਮਾਨਿਤ ਕੀਤਾ ਗਿਆ।

ਨੋਸੋਵ ਦੀ ਸਾਹਿਤਕ ਸ਼ੁਰੂਆਤ 1938 ਵਿੱਚ ਹੋਈ ਸੀ, ਜਦੋਂ ਤੀਹ ਸਾਲ ਦੀ ਉਮਰ ਵਿੱਚ ਨੋਸੋਵ ਦੀ ਬੱਚਿਆਂ ਲਈ ਪਹਿਲੀ ਕਹਾਣੀ ਛੱਪੀ। ਇੱਕ ਥਾਂ ਉਸ ਨੇ ਲਿਖਿਆ ਕਿ ਉਹ ਆਪਣੇ ਬੇਟੇ ਨੂੰ ਸੌਣ ਤੋਂ ਪਹਿਲਾਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਅਤੇ ਸੁਣਾਉਂਦੇ ਸਮੇਂ ਹੀ ਕਹਾਣੀ ਘੜਦਾ ਜਾਂਦਾ ਸੀ। ਜਿਵੇਂ ਜਿਵੇਂ ਪੁੱਤਰ ਵੱਡਾ ਹੁੰਦਾ ਗਿਆ, ਤਿਵੇਂ ਤਿਵੇਂ ਕਹਾਣੀਆਂ ਵੀ ਉਸ ਦੀ ਰੁਚੀ ਦੇ ਅਨੁਸਾਰ ਬਦਲਦੀਆਂ ਗਈਆਂ। ਉਸ ਨੇ ਲਿਖਿਆ ਹੈ: “ਹੌਲੀ-ਹੌਲੀ ਮੈਂ ਸਮਝ ਗਿਆ ਕਿ ਬੱਚਿਆਂ ਲਈ ਲਿਖਣਾ ਹੀ ਸਭ ਤੋਂ ਅੱਛਾ ਕੰਮ ਹੈ, ਇਸ ਦੇ ਲਈ ਨਾ ਕੇਵਲ ਸਾਹਿਤ ਦਾ, ਸਗੋਂ ਅਨੇਕ ਮਜ਼ਮੂਨਾਂ ਦਾ ਗਿਆਨ ਹੋਣਾ ਚਾਹੀਦਾ ਹੈ।”[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads