ਨੀਲਿਮਾ ਅਜ਼ੀਮ
From Wikipedia, the free encyclopedia
Remove ads
ਨੀਲਿਮਾ ਅਜ਼ੀਮ ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਭਿਨੇਤਰੀ ਹੈ। ਉਹ ਅਭਿਨੇਤਾ ਸ਼ਾਹਿਦ ਕਪੂਰ ਦੀ ਮਾਤਾ ਹੈ।
ਆਰੰਭਕ ਜੀਵਨ
ਨੀਲਿਮਾ ਅਜ਼ੀਮ ਦੇ ਪਿਤਾ ਅਨਵਰ ਅਜ਼ੀਮ, ਬਿਹਾਰ ਦੇ ਇੱਕ ਪ੍ਰਮੁੱਖ ਮਾਰਕਸਵਾਦੀ ਪੱਤਰਕਾਰ ਅਤੇ ਉਰਦੂ ਲੇਖਕ ਸਨ, ਅਤੇ ਉਸ ਦੀ ਮਾਂ, ਖਦੀਜਾ, ਖਵਾਜਾ ਅਹਿਮਦ ਅੱਬਾਸ ਦੀ ਰਿਸ਼ਤੇਦਾਰ ਸੀ।[1] ਅਜ਼ੀਮ ਨੇ ਭਾਰਤੀ ਕਲਾਸੀਕਲ ਨਾਚ ਦੇ ਕਥਕ ਰੂਪ ਦਾ ਅਧਿਐਨ ਕੀਤਾ ਅਤੇ ਬਿਰਜੂ ਮਹਾਰਾਜ ਅਤੇ ਮੁੰਨਾ ਸ਼ੁਕਲਾ ਦੇ ਅਧੀਨ ਸਿਖਲਾਈ ਪ੍ਰਾਪਤ ਕੀਤੀ।[2][3][4]
ਕਰੀਅਰ
ਅਜ਼ੀਮ ਹਿੰਦੀ-ਭਾਸ਼ਾ ਦੀਆਂ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਦਿਖਾਈ ਦਿੰਦੀ ਹੈ, ਉਸ ਨੇ ਕਈ ਇਤਿਹਾਸਕ ਅਤੇ ਡਰਾਮਾ ਫ਼ਿਲਮਾਂ, ਫਿਰ ਵਾਹੀ ਤਲਸ਼, ਆਮਰਪਾਲੀ, ਟੀਪੂ ਸੁਲਤਾਨ ਦੀ ਤਲਵਾਰ ਅਤੇ ਜੂਨੂਨ ਵੀ ਕੀਤੀਆਂ।2014 ਵਿੱਚ, ਉਸਨੇ ਮੁੰਬਈ ਵਿੱਚ ਭਾਰਤੀ ਵਿਦਿਆ ਭਵਨ ਕੈਂਪਸ ਵਿੱਚ ਬਿਰਜੂ ਮਹਾਰਾਜ ਦੇ ਕਲਾਸ਼੍ਰਮ ਦੁਆਰਾ ਆਯੋਜਿਤ ਪੰਚਤਵਾ ਸਾਲਾਨਾ ਕਥਕ ਉਤਸਵ ਵਿੱਚ ਪ੍ਰਦਰਸ਼ਨ ਕੀਤਾ।। ਉਸਨੇ ਦੀਪਕ ਤਿਜੋਰੀ ਦੇ ਨਾਲ ਹਿੰਦੀ ਫਿਲਮ 'ਸੜਕ' ਵਿੱਚ ਵੀ ਕੰਮ ਕੀਤਾ।[5]
ਨਿੱਜੀ ਜੀਵਨ
ਉਸਨੇ ਸਾਲ 1979 ਵਿੱਚ ਪੰਕਜ ਕਪੂਰ ਨਾਲ ਵਿਆਹ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ।[6] ਉਸਦਾ ਪੁੱਤਰ ਸ਼ਾਹਿਦ ਕਪੂਰ ਇੱਕ ਬਾਲੀਵੁੱਡ ਅਦਾਕਾਰ ਹੈ।[7] ਬਾਅਦ ਵਿੱਚ ਉਸ ਨੇ ਰਾਜੇਸ਼ ਖੱਟਰ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਪੁੱਤਰ ਈਸ਼ਾਨ ਖੱਟਰ ਸੀ ਜੋ ਇੱਕ ਬਾਲੀਵੁੱਡ ਅਦਾਕਾਰ ਵੀ ਹੈ।[8]
ਫ਼ਿਲਮੋਗ੍ਰਾਫੀ
ਫ਼ਿਲਮ
- ਯਾਰੀ ਮੇਰੇ ਯਾਰ ਕੀ (2008)
- ਜਸਟ ਮੈਰਿਡ (2007)
- ਇਸ਼ਕ ਵਿਸ਼ਕ (2003) ਮਿਸਿਜ ਮਾਥੁਰ /ਰਾਜੀਵ ਦੀ ਮਾਂ
- ਹਮ ਹੈਂ ਪਿਆਰ ਮੇਂ (2003)
- ਕਾਲਾ ਮੰਦਿਰ (2000)
- ਇਤਿਹਾਸ (1997) ਨਵੇਲੀ
- ਹਾਹਾਕਾਰ (1996) ਰਾਗਿਨੀ
- ਛੋਟਾ ਸਾ ਘਰ (1996)
- ਜ਼ਮਾਨਾ ਦੀਵਾਨਾ (1995) ਨੀਸ਼ਾ
- ਆਜਾ ਰੇ ਓ ਸੱਜਨਾ (1994)
- ਦਿਲ ਆਪਣਾ ਪ੍ਰੀਤ ਪਰਾਈ (1993)
- ਕਰਮ ਯੋਧਾ (1992)
- ਨਾਗਿਨ ਔਰ ਲੁਟੇਰਾ (1992) ਨੀਲਮ
- ਸੜਕ (1991)
- ਸਲੀਮ ਲੰਗੜੇ ਪੇ ਮਤ ਰੋ (1990) ਮੁਮਤਾਜ਼
ਟੈਲੀਵਿਜ਼ਨ
- ਅਮਰਪਾਲੀ (ਟੀਵੀ ਸੀਰੀਅਲ)(2002)[9]
- ਜ਼ਮੀਨ ਆਸਮਾਨ (ਟੀਵੀ ਸੀਰੀਅਲ)
- ਫਿਰ ਵਹੀ ਤਲਾਸ਼ (ਟੀਵੀ ਸੀਰੀਅਲ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads