ਨੇਹਾ ਮਹਿਤਾ
From Wikipedia, the free encyclopedia
Remove ads
ਨੇਹਾ ਮਹਿਤਾ (ਜਨਮ 1 ਅਪਰੈਲ 1977)[1] ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸ ਨੂੰ ਵਧੇਰੇ ਪਛਾਣ ਭਾਰਤ ਦੇ ਲੰਬਾ ਸਮਾਂ ਚੱਲਣ ਵਾਲੇ ਹਸਾਉਣੇ ਟੀਵੀ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਕਾਰਨ ਮਿਲੀ। ਇਸਨੇ ਸਟਾਰ ਪਲੱਸ ਦੇ ਸੀਰੀਅਲ ਭਾਬੀ ਵਿੱਚ ਸਰੋਜ ਦੀ ਸਿਰਲੇਖ ਭੂਮਿਕਾ ਨਿਭਾਈ ਜਿਸਨੇ ਇਸ ਨੂੰ ਇੱਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਚਿਹਰਾ ਬਣਾਇਆ।
Remove ads
ਨਿੱਜੀ ਜ਼ਿੰਦਗੀ
ਮਹਿਤਾ ਦਾ ਜਨਮ ਭਾਵਨਗਰ, ਗੁਜਰਾਤ ਵਿੱਖੇ ਹੋਇਆ। ਮਹਿਤਾ ਦੇ ਖ਼ਾਨਦਾਨ ਦਾ ਪਿਛੋਕੜ ਪਾਟਨ, ਗੁਜਰਾਤ ਤੋਂ ਹੈ। ਮਹਿਤਾ ਦਾ ਪਾਲਣ-ਪੋਸ਼ਣ ਵੜੋਦਰਾ ਅਤੇ ਅਹਿਮਦਾਬਾਦ ਵਿੱਚ ਹੀ ਹੋਇਆ। ਨੇਹਾ ਇੱਕ ਅਜਿਹੇ ਪਰਿਵਾਰ ਤੋਂ ਹੈ ਜਿਸ ਦੀਆਂ ਡੂੰਘੀ ਜੜ੍ਹਾਂ ਗੁਜਰਾਤੀ ਸਾਹਿਤ ਵਿੱਚ ਹੈ ਅਤੇ ਇਹ ਖ਼ੁਦ ਇੱਕ ਗੁਜਰਾਤੀ ਬੁਲਾਰਾ ਹੈ। ਇਸਦੇ ਪਿਤਾ ਇੱਕ ਪ੍ਰਸਿੱਧ ਲੇਖਕ ਹਨ ਅਤੇ ਇਸਦੇ ਪਿਤਾ ਨੇ ਇਸਨੂੰ ਇੱਕ ਅਦਾਕਾਰਾ ਬਨਣ ਲਈ ਪ੍ਰੇਰਿਤ ਕੀਤਾ। ਇਸਨੇ ਭਾਰਤੀ ਸ਼ਾਸਤਰੀ ਨਾਚ ਅਤੇ ਜ਼ਬਾਨੀ ਵਿੱਚ ਡਿਪਲੋਮਾ ਅਤੇ ਡਰਾਮਾ ਵਿੱਚ ਮਾਸਟਰਜ਼ ਇਨ ਪਰਫਾਰਮਿੰਗ ਆਰਟਸ (MPA) ਦੀ ਡਿਗਰੀ ਪ੍ਰਾਪਤ ਕੀਤੀ।[2][3]
Remove ads
ਕੈਰੀਅਰ
ਮਹਿਤਾ ਨੇ ਬਹੁਤ ਸਾਲ ਲਈ ਗੁਜਰਾਤੀ ਥੀਏਟਰ ਕੀਤਾ। ਇਸਨੇ ਆਪਣਾ ਭਾਰਤੀ ਟੈਲੀਵਿਜ਼ਨ ਕੈਰੀਅਰ 2001 ਵਿਚ, ਜ਼ੀ ਟੀ ਵੀ ਚੈਨਲ ਉੱਪਰ ਆਉਣ ਵਾਲੇ ਸੀਰੀਅਲ ਡਾਲਰ ਬਹੂ ਤੋਂ ਕੀਤੀ। 2002 ਤੋਂ 2008 ਤੱਕ ਇਸ ਨੇ ਸਟਾਰ ਪਲੱਸ ਟੀ. ਵੀ. ਸੀਰੀਅਲ ਭਾਬੀ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਈ। ਇਹ ਭਾਰਤ ਦਾ ਚੌਥਾ ਲੰਬਾ ਚੱਲਣ ਵਾਲਾ ਟੀਵੀ ਸੀਰੀਅਲ ਸੀ। ਇਸਨੇ, ਇੱਕ ਤੇਲਗੂ ਫਿਲਮ, ਧਾਮ ਵਿੱਚ ਮੁੱਖ ਭੂਮਿਕਾ ਨਿਭਾਈ।
28 ਜੁਲਾਈ, 2008 ਵਿੱਚ ਇਸਨੇ ਨੂੰ ਸਬ ਟੀਵੀ ਦੇ ਟੈਲੀਵਿਜਨ ਸੀਰੀਜ਼ "ਤਾਰਕ ਮਹਿਤਾ ਕਾ ਉਲਟਾ ਚਸ਼ਮਾ" ਵਿੱਚ ਅੰਜਲੀ ਮਹਿਤਾ ਦੀ ਭੂਮਿਕਾ ਅਦਾ ਕਰ ਰਹੀ ਹੈ ਜੋ ਅਜੇ ਤੱਕ ਚਲਣ ਵਾਲਾ ਸੀਰੀਅਲ ਹੈ। ਅੰਜਲੀ ਮਹਿਤਾ ਸੀਰੀਅਲ ਵਿੱਚ ਇੱਕ ਲੇਖਕ ਦੀ ਪਤਨੀ ਹੈ ਅਤੇ ਮੁੱਖ ਭੂਮਿਕਾ ਅਦਾ ਕਰ ਰਹੀ ਹੈ।
ਇਸਨੇ 2012-2013 ਵਿੱਚ ਇੱਕ ਸਬ ਟੀਵੀ ਸ਼ੋਅ "ਵਾਹ! ਵਾਹ! ਕਯਾ ਬਾਤ ਹੈ!" ਵਿੱਚ ਸ਼ੈਲੇਸ਼ ਲੋਢਾ ਨਾਲ ਮੇਜ਼ਬਾਨੀ ਕੀਤੀ।[4]
Remove ads
ਫ਼ਿਲਮੋਗ੍ਰਾਫੀ
ਫ਼ਿਲਮਾਂ
ਟੈਲੀਵਿਜ਼ਨ
ਹਵਾਲੇ
Wikiwand - on
Seamless Wikipedia browsing. On steroids.
Remove ads