ਪਰਵਾਸੀ ਪੰਜਾਬੀ ਨਾਟਕ

From Wikipedia, the free encyclopedia

Remove ads

ਪੰਜਾਬੀ ਨਾਟਕ ਆਪਣੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਨਵੇਂ ਦਿਸ਼ਾ ਖੇਤਰ ਵੱਲ ਵਿਕਾਸ ਕਰ ਰਿਹਾ ਹੈ। ਇਸੇ ਵਿਕਾਸ ਗਤੀ ਦੌਰਾਨ ਉਸਦਾ ਖੇਤਰ ਪੰਜਾਬ ਤੋਂ ਨਿਕਲ ਕਿ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਦੇਸ਼ਾਂ ਤੱਕ ਫੈਲ ਚੁੱਕਾ ਹੈ। ਪੰਜਾਬੀ ਭਾਈਚਾਰੇ ਦੇ ਵਿਕਾਸ ਨਾਲ ਸਾਹਿਤਕ ਖੇਤਰ ਵਿੱਚ ਦ੍ਰਿਸ਼ਟੀਗੋਚਰ ਹੋਏ ਨਵੇਂ ਪਾਸਾਰਾਂ ਦੇ ਅੰਤਰਗਤ ਪਰਵਾਸੀ ਪੰਜਾਬੀ ਨਾਟਕ ਵਿਸ਼ੇਸ਼ ਰੂਪ ਵਿੱਚ ਧਿਆਨ ਖਿੱਚਦਾ ਹੈ। ਪਰਵਾਸ ਧਾਰਨ ਕਰ, ਪਰਾਈ ਧਰਤ, ਪਰਾਏ ਸੱਭਿਆਚਾਰ ਵਿੱਚ ਆਪਣੀ ਹੋਂਦ ਦੇ ਸੰਘਰਸ਼ ਵਿੱਚ ਆਪਣੇ ਸ਼ੌਕ ਜਾਂ ਭਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣਾ ਆਪਣੇ ਆਪ ਵਿੱਚ ਚੁਣੌਤੀ ਭਰਪੂਰ ਕਾਰਜ ਹੈ। ਪਰੰਤੂ ਪੰਜਾਬੀ ਸਾਹਿਤਕਾਰਾਂ ਵੱਲੋਂ ਆਪਣੇ ਇਸ ਸ਼ੌਕ ਨੂੰ ਜੀਵਿਤ ਰੱਖਦੇ ਹੋਏ ਵੱਖਵੱਖ ਸਾਹਿਤਕ ਵਿਧਾਵਾਂ ਵਿੱਚ ਕਲਮ ਅਜ਼ਮਾਈ ਕਰਨਾ ਆਪਣੇ ਆਪ ਵਿੱਚ ਸ਼ਲਾਘਾਯੋਗ ਕਾਰਜ ਹੈ। ਇਸੇ ਪਰਥਾਇ ਪੰਜਾਬੀ ਨਾਟਮੰਚ ਦਾ ਨਿਕਾਸ ਅਤੇ ਵਿਕਾਸ ਯਕੀਨੀ ਬਣਿਆ। ਪਰਵਾਸੀ ਪੰਜਾਬੀ ਨਾਟਕ ਦੀ ਸ਼ੁਰੂਆਤ ਦੇ ਬਾਰੇ ਉਪਲੱਬਧ ਹਵਾਲਿਆਂ ਅਨੁਸਾਰ ਸਭ ਤੋਂ ਪਹਿਲਾ ਪੰਜਾਬੀ ਨਾਟਕ ਇੰਗਲੈਂਡ ਵਿੱਚ ਕਿਰਤ ਗਿਆਨੀ ਦਰਸ਼ਨ ਸਿੰਘ ਦਾ ਨਾਟਕ 'ਆਤੂ ਦਾ ਵਿਆਹ' ਖੇਡਿਆ। ਇਹ ਨਾਟਕ 1968 ਵਿੱਚ ਮੰਚਿਤ ਕੀਤਾ ਗਿਆ। ਇਸ ਤੋਂ ਬਾਅਦ ਦੂਸਰਾ ਹਵਾਲਾ ਕੈਨੇਡਾ ਦੇ ਬਾਰੇ ਮਿਲਦਾ ਹੈ ਜਿਸ ਅਨੁਸਾਰ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਦੀ ਸ਼ੁਰੂਆਤ 1972 ਵਿੱਚ ਪੰਜਾਬ ਕਲਚਰਲ ਐਸੋਸੀਏਸ਼ਨ ਵੱਲੋਂ ਕੀਤੇ ਨਾਟਕ 'ਤੀਜੀ ਪਾਸ' ਨਾਲ ਹੋਈ।[1] ਭਾਵੇਂ ਪਰਵਾਸੀ ਪੰਜਾਬੀ ਨਾਟਕ ਦੀਆਂ ਮੁੱਢਲੀਆਂ ਗਤੀਵਿਧੀਆਂ ਏਧਰਲੇ ਪੰਜਾਬ ਤੋਂ ਗਈਆਂ ਨਾਟਮੰਡਲੀਆਂ ਦੇ ਮੁੱਢਲੇ ਯਤਨਾਂ ਦੇ ਕਰਕੇ ਸ਼ੁਰੂ ਹੋਈਆਂ ਪਰੰਤੂ ਪਰਵਾਸੀ ਪੰਜਾਬੀ ਨਾਟਧਾਰਾ ਦਾ ਵਿਕਾਸ ਰੁਖ਼ ਨਿਰਧਾਰਤ ਕਰਨ ਵਿੱਚ ਪਰਵਾਸੀ ਪੰਜਾਬੀ ਨਾਟਕਕਾਰਾਂ ਦੀ ਭੂਮਿਕਾ ਵਿਸ਼ੇਸ਼ ਰੂਪ ਵਿੱਚ ਵਰਣਨਯੋਗ ਹੈ। ਪਰਵਾਸੀ ਪੰਜਾਬੀ ਨਾਟਕ ਦੇ ਵਿਰਸੇ ਤੋਂ ਵਰਤਮਾਨ ਤੱਕ ਦੇ ਵਿਕਾਸਰੁਖ਼ ਨੇ ਪੰਜਾਬੀ ਨਾਟ ਜਗਤ ਵਿੱਚ ਕਈ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ। ਮੂਲ ਰੂਪ ਵਿੱਚ ਪਰਵਾਸੀ ਪੰਜਾਬੀ ਨਾਟਕ ਇੰਗਲੈਂਡ, ਕੀਨੀਆ ਅਤੇ ਕੈਨੇਡਾ ਵਿੱਚ ਲਿਖਿਆ ਜਾ ਰਿਹਾ ਹੈ।[2] ਇਨ੍ਹਾਂ ਦੇਸ਼ਾਂ ਵਿੱਚ ਸਰਗਰਮ ਨਾਟਕਕਾਰ ਅਤੇ ਉਹਨਾਂ ਦੀਆਂ ਨਾਟਲਿਖਤਾਂ ਦਾ ਵੇਰਵਾ ਇਸ ਪ੍ਰਕਾਰ ਹੈ:

  • ਇੰਗਲੈਂਡ ਵਿੱਚ ਰਚਿਤ ਪੰਜਾਬੀ ਨਾਟਕ
  • ਕੀਨੀਆ ਵਿੱਚ ਰਚਿਤ ਪੰਜਾਬੀ ਨਾਟਕ
  • ਕੈਨੇਡਾ ਵਿੱਚ ਰਚਿਤ ਪੰਜਾਬੀ ਨਾਟਕ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads