ਪਿਆਰਾ ਸਿੰਘ ਗਿੱਲ
From Wikipedia, the free encyclopedia
Remove ads
ਪਿਆਰਾ ਸਿੰਘ ਗਿੱਲ (28 ਅਕਤੂਬਰ, 1911 - 23 ਮਾਰਚ, 2002) ਇੱਕ ਮਹਾਨ ਭਾਰਤੀ ਨਾਭਿਕੀ ਭੌਤਿਕ ਸ਼ਾਸਤਰੀ ਸਨ ਜੋ ਬ੍ਰਹਿਮੰਡੀ ਕਿਰਨ ਨਾਭਿਕੀ ਭੌਤਿਕੀ ਵਿੱਚ ਆਗੂ ਸਨ। ਇਨ੍ਹਾਂ ਨੇ ਅਮਰੀਕਾ ਦੀ ਮੈਨਹੱਟਨ ਪਰਿਯੋਜਨਾ ਵਿੱਚ ਕੰਮ ਕੀਤਾ ਸੀ।[1] ਇਸ ਪਰਿਯੋਜਨਾ ਨੇ ਵਿਸ਼ਵ ਦੇ ਪਹਿਲੇ ਪਰਮਾਣੂ ਬੰਬ ਅਤੇ ਇਸਦੀ ਤਕਨੀਕ ਦੀ ਖੋਜ ਕੀਤੀ ਸੀ। ਉਹ ਭਾਰਤ ਦੇ ਕੇਂਦਰੀ ਵਿਗਿਆਨਕ ਸਾਧਨ ਸੰਗਠਨ (ਸੀ ਐਸ ਆਈ ਓ) ਦੇ ਪਹਿਲੇ ਡਾਇਰੈਕਟਰ ਸਨ।[2][3] ਉਹ ਯੂਨੀਵਰਸਿਟੀ ਆਫ ਸ਼ਿਕਾਗੋ ਵਿੱਚ 1940 ਵਿੱਚ ਖੋਜਾਰਥੀ ਸਨ। ਉਹ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀ.ਆਈ. ਐਫ. ਆਰ.) (1947) ਵਿੱਚ ਪ੍ਰੋਫੈਸਸਰਸ਼ਿਪ ਫੈਲੋ ਸਨ। ਨਵੀਂ ਦਿੱਲੀ ਵਿੱਚ ਪ੍ਰਮਾਣੂ ਊਰਜਾ ਕਮਿਸ਼ਨ ਵਿੱਚ ਆਫਿਸਰ-ਆਨ-ਸਪੈਸ਼ਲ ਡਿਊਟੀ (ਓਐਸਡੀ) ਸਨ। ਅਲੀਗੜ੍ਹ ਯੂਨੀਵਰਸਿਟੀ (1949) ਵਿੱਚ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ, ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਸੰਗਠਨ (ਸੀ.ਆਈ.ਓ.ਓ.) (1959) ਅਤੇ ਪ੍ਰੋਫੈਸਰ ਐਰਮਿਟਸ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (1971) ਦੇ ਡਾਇਰੈਕਟਰ ਸਨ।
Remove ads
ਨਿੱਜੀ ਜ਼ਿੰਦਗੀ
ਉਹਨਾਂ ਦਾ ਜਨਮ 28 ਅਕਤੂਬਰ 1911 ਨੂੰ ਹੁਸ਼ਿਆਰਪੁਰ ਜ਼ਿਲੇ ਦੇ ਇੱਕ ਪਿੰਡ ਦੇ ਸਿੱਖ ਪਰਿਵਾਰ ਵਿੱਚ ਹੋਇਆ। ਉਹਨਾਂ ਨੇ ਮਹਿਲਪੁਰ (ਖ਼ਾਲਸਾ ਹਾਈ ਸਕੂਲ) ਵਿੱਚ ਮੁੱਢਲੀ ਪੜ੍ਹਾਈ ਕੀਤੀ। 1929 ਵਿੱਚ ਉਹ ਅਮਰੀਕਾ ਚਲੇ ਗੲੇ। ਫਿਰ ਉਹਨਾਂ ਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਮਾਸਟਰ ਡਿਗਰੀ ਕੀਤੀ। ਉਹਨਾਂ ਨੇ ਨੋਬਲ ਪੁਰਸਕਾਰ ਜਿੱਤਣ ਵਾਲੇ ਵਿਗਿਆਨੀ ਆਰਥਰ ਕੌਮਪਟਨ ਦੀ ਅਗਵਾਈ ਦੇ ਤਹਿਤ ਸ਼ਿਕਾਗੋ ਯੂਨੀਵਰਸਿਟੀ ਵਿੱਚ ਫਿਜ਼ਿਕਸ ਵਿਸ਼ੇ ਵਿੱਚ ਪੀਐੱਚ.ਡੀ. ਕੀਤੀ। ਮਾਰਚ 1940 ਵਿੱਚ ਉਨ੍ਹਾਂ ਨੇ ਆਪਣੀ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਹ ਹੋਮੀ ਭਾਭਾ ਦੇ ਇੱਕ ਚੰਗੇ ਮਿੱਤਰ ਸਨ।
ਉਹ ਨਹਿਰੂ ਦੇ ਨੇੜਲੇ ਮਿੱਤਰ ਸਨ ਤੇ ਨਹਿਰੂ ਉਹਨਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਨਾਲ ਕਾਫੀ ਪ੍ਰਭਾਵਿਤ ਹੋੲੇ ਸਨ।[4] ਨਹਿਰੂ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਦੇ ਪ੍ਰਮਾਣੂ ਊਰਜਾ ਕਮਿਸ਼ਨ ਦੇ ਨਾਲ ਅਫਸਰ-ਆਨ-ਸਪੈਸਲ ਡਿਊਟੀ (ਓਐਸਡੀ) ਦਾ ਅਹੁਦਾ ਦਿੱਤਾ। ਨਹਿਰੂ ਨੇ ਉਹਨਾਂ ਨੂੰ ਭਾਰਤ ਦੇ ਕੇਂਦਰੀ ਵਿਗਿਆਨਕ ਇੰਸਟਰੂਮੈਂਟਸ ਸੰਗਠਨ (ਸੀ ਐਸ ਆਈ ਓ) ਦਾ ਪਹਿਲਾ ਡਾਇਰੈਕਟਰ ਬਣਨ ਦੀ ਪੇਸ਼ਕਸ਼ ਵੀ ਕੀਤੀ ਸੀ।[2] ਪਿਆਰਾ ਸਿੰਘ ਗਿੱਲ 1950-1960 ਵਿਆਂ ਵਿੱਚ ਭਾਰਤ ਦੀ ਪ੍ਰਮਾਣੂ ਹਥਿਆਰਾਂ ਦੀ ਰਣਨੀਤੀ ਸੰਬੰਧੀ ਨਹਿਰੂ ਦੇ ਮੁੱਖ ਸਲਾਹਕਾਰ ਅਤੇ ਯੋਜਨਾਕਾਰ ਸਨ।
ਰਾਬਰਟ ਓਪਨਹੈਮਰ ਉਹਨਾਂ ਦਾ ਨਜ਼ਦੀਕੀ ਦੋਸਤ ਸੀ ਜਿਸ ਨੇ ਮੈਨਹਟਨ ਪ੍ਰੋਜੈਕਟ ਤੇ ਕੰਮ ਕੀਤਾ ਸੀ। ਓਪਨਹੈਂਮਰ ਨੇ ਹੀ ਗਿੱਲ ਨੂੰ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਪ੍ਰੋਫੈਸਰ ਰੌਬਰਟ ਮਿਲ ਕੇਨ (ਜੋ 1928 ਦੇ ਫਿਜ਼ਿਕਸ ਨੋਬਲ ਪੁਰਸਕਾਰ ਜੇਤੂ ਸਨ) ਦੇ 80 ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਕੀਤੀ ਗਈ ਇੱਕ ਕਾਨਫਰੰਸ ਵਿੱਚ ਇੱਕ ਪੇਪਰ ਪੜ੍ਹਨ ਲਈ ਕਿਹਾ ਸੀ।
Remove ads
ਪ੍ਰਮੁੱਖ ਅਹੁਦੇ
- ਰਿਸਰਚ ਫੈਲੋ, ਯੂਨੀਵਰਸਿਟੀ ਆਫ ਸ਼ਿਕਾਗੋ, 1940-41
- ਫਿਜ਼ਿਕਸ ਲੈਕਚਰਾਰ, ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ, 1940-47
- ਪ੍ਰੋਫੈਸਰ ਆਫ ਪ੍ਰਯੋਗਾਤਮਕ ਫਿਜ਼ਿਕਸ, ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ, ਬੰਬਈ, 1947-48
- ਅਫ਼ਸਰ-ਆਨ-ਸਪੈਸ਼ਲ ਡਿਊਟੀ, ਪ੍ਰਮਾਣੂ ਊਰਜਾ ਕਮਿਸ਼ਨ, 1948-49.
- ਪ੍ਰੋਫੈਸਰ ਅਤੇ ਮੁਖੀ, ਫਿਜ਼ਿਕਸ ਵਿਭਾਗ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ, 1949-63.
- ਡੀਨ, ਫੈਕਲਟੀ ਆਫ ਸਾਇੰਸ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ, 1950-53 ਅਤੇ 1956-58.
- ਡਾਇਰੈਕਟਰ, ਗੁਲਮਰਗ ਰਿਸਰਚ ਆਬਜ਼ਰਵੇਟਰੀ, ਗੁਲਮਰਗ, 1951-71.
- ਪੰਜਾਬ ਸਰਕਾਰ ਦੇ ਆਨਰੇਰੀ ਵਿਗਿਆਨਕ ਸਲਾਹਕਾਰ
- ਡਾਇਰੈਕਟਰ, ਸੈਂਟਰਲ ਵਿਗਿਆਨਕ ਇੰਸਟਰੂਮੈਂਟਸ ਸੰਗਠਨ (ਸੀ.ਆਈ.ਓ.ਓ.), ਚੰਡੀਗੜ੍ਹ, 1963-71
- ਪ੍ਰੋਫੈਸਰ ਐਮਰੈਟਸ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, 1972-1982.
- ਚੇਅਰਮੈਨ, ਯੂਨੀਵਰਸਲ ਮੈਗਨੈਟਿਕਸ (ਪੀ.) ਲਿਮਟਿਡ
- ਐਡਜੰਨਕਟ ਪ੍ਰੋਫੈਸਰ ਆਫ ਫਿਜ਼ਿਕਸ, ਜਾਰਜੀਆ ਇੰਸਟੀਚਿਊਟ ਆਫ ਟੈਕਨੋਲੋਜੀ, ਐਟਲਾਂਟਾ, ਜਾਰਜੀਆ, 1990-1994.
Remove ads
ਬਾਹਰੀ ਲਿੰਕ
- Article on Professor Piara Singh Gill
- News Article on Professor Piara Singh Gill Archived 2 April 2011[Date mismatch] at the Wayback Machine.
- Scientific papers of Professor Piara Singh Gill[permanent dead link]
- Autobiography of Professor Piara Singh Gill[permanent dead link]
- Autobiography 2 of Professor Piara Singh Gill
- Research papers of Professor Piara Singh Gill
- Paper on studies conducted on Cosmic Rays at Gulmarg Research Observatory by Professor Piara Singh Gill
ਹਵਾਲੇ
Wikiwand - on
Seamless Wikipedia browsing. On steroids.
Remove ads