ਪੁਨੀਤ ਰਾਜਕੁਮਾਰ

From Wikipedia, the free encyclopedia

ਪੁਨੀਤ ਰਾਜਕੁਮਾਰ
Remove ads

ਪੁਨੀਤ ਰਾਜਕੁਮਾਰ (17 ਮਾਰਚ 1975 - 29 ਅਕਤੂਬਰ 2021) ਇੱਕ ਭਾਰਤੀ ਫਿਲਮ ਅਭਿਨੇਤਾ, ਪਲੇਅਬੈਕ ਗਾਇਕ ਅਤੇ ਟੈਲੀਵਿਜ਼ਨ ਪੇਸ਼ਕਾਰ ਸੀ ਜੋ ਮੁੱਖ ਤੌਰ ਉੱਤੇ ਕੰਨੜ ਸਿਨੇਮਾ ਵਿੱਚ ਕੰਮ ਕਰਦਾ ਸੀ। ਅੱਪੂ ਨੇ ਇੱਕ ਲੀਡ ਅਭਿਨੇਤਾ ਵਜੋਂ 27 ਫਿਲਮਾਂ ਵਿੱਚ ਕੰਮ ਕੀਤਾ ਸੀ; ਇੱਕ ਬੱਚੇ ਦੇ ਰੂਪ ਵਿੱਚ ਉਹ ਆਪਣੇ ਪਿਤਾ ਰਾਜਕੁਮਾਰ ਦੇ ਨਾਲ ਫ਼ਿਲਮਾਂ ਵਿੱਚ ਆਇਆ। ਉਸ ਨੇ ਵਸੰਤ ਗੀਤਾ (1980), ਭਾਗਯਵੰਤਾ (1981), ਚਿਲਿਸੁਵਾ ਮੋਦਗਾਲੂ (1982), ਏਰਾਡੂ ਨਕਸ਼ਤਰਾਗਾਲੂ (1983) ਅਤੇ ਬੇਤੇਡਾ ਹੂਵੁ (1985) ਕੰਮ ਕੀਤਾ।[1] ਉਸ ਨੇ ਬੇਤੇਡਾ ਹੂਵੁ ਵਿੱਚ ਆਪਣੀ ਆਪਣੀ ਅੱਪੂ ਵਜੋਂ ਭੂਮਿਕਾ ਲਈ ਵਧੀਆ ਬਾਲ ਕਲਾਕਾਰ ਲਈ ਨੈਸ਼ਨਲ ਫਿਲਮ ਐਵਾਰਡ ਜਿੱਤਿਆ।[2] ਪੁਨੀਤ ਦਾ ਪਹਿਲਾ ਲੀਡ ਰੋਲ 2002 ਦੀ ਅੱਪੂ ਫਿਲਮ ਵਿੱਚ ਸੀ।

ਵਿਸ਼ੇਸ਼ ਤੱਥ ਪੁਨੀਤ ਰਾਜਕੁਮਾਰ, ਜਨਮ ...

ਉਸ ਨੇ ਇੱਕ ਲੀਡ ਅਦਾਕਾਰ ਵਜੋਂ ਵਪਾਰਕ ਤੌਰ ਉੱਤੇ ਸਫਲ ਫਿਲਮਾਂ ਵਿੱਚ ਕੰਮ ਕੀਤਾ ਉਨ੍ਹਾਂ ਵਿੱਚ, ਅੱਪੂ (2002), ਅਭੀ (2003), ਵੀਰ ਕੰਨੜੀਗਾ (2004), ਮੌਰੀਆ (2004), ਆਕਾਸ਼ (2005), ਅਰਾਸੁ (2007), ਮਿਲਨ (2007), ਵਾਮਸ਼ੀ (2008), ਰਾਮ (2009), ਜੈਕੀ (2010), ਹੁਡੁਗਾਰੁ (2011) ਅਤੇ ਰਾਜਕੁਮਾਰ (2017) ਸ਼ਾਮਲ ਹਨ।[3][4] ਕੰਨੜ ਸਿਨੇਮਾ ਵਿੱਚ ਉਹ ਸਭ ਤੋਂ ਵੱਧ ਪ੍ਰਸਿੱਧ ਹਸਤੀਆਂ ਅਤੇ ਸਭ ਤੋਂ ਵੱਧ ਕੀਮਤ ਵਸੂਲ ਕਰਨ ਵਾਲਾ ਅਦਾਕਾਰ ਸੀ।[5] 2012 ਵਿਚ, ਉਹ ਇੱਕ ਟੈਲੀਵਿਜ਼ਨ ਪੇਸ਼ਕਾਰ ਵਜੋਂ ਡੇਬਿਊ ਦੇ ਤੌਰ ਉੱਤੇ, ਪ੍ਰਸਿੱਧ ਗੇਮ ਸ਼ੋ ਕੌਣ ਬਣੇਗਾ ਕਰੋੜਪਤੀ ਦੇ ਕੰਨੜ ਵਰਜ਼ਨ ਵਿੱਚ ਆਇਆ ਸੀ।

Remove ads

ਨਿੱਜੀ ਜ਼ਿੰਦਗੀ

ਪੁਨੀਤ ਦਾ ਜਨਮ ਤਾਮਿਲਨਾਡੂ ਦੇ ਚੇਨਈ ਦੇ ਕਲਿਆਨੀ ਹਸਪਤਾਲ ਵਿੱਚ ਹੋਇਆ ਸੀ। ਉਹ ਰਾਜਕੁਮਾਰ ਅਤੇ ਪਰਵਤਅਮਾ ਰਾਜਕੁਮਾਰ ਦਾ ਪੰਜਵਾਂ ਅਤੇ ਸਭ ਤੋਂ ਛੋਟਾ ਬੱਚਾ ਹੈ। ਜਦੋਂ ਉਹ ਛੇ ਸਾਲ ਦਾ ਸੀ ਤਾਂ ਉਸ ਦਾ ਪਰਿਵਾਰ ਮੈਸੂਰ ਚਲਾ ਗਿਆ। ਦਸ ਸਾਲ ਦੇ ਹੋਣ ਤੇ ਉਸ ਦਾ ਪਿਤਾ ਉਸ ਨੂੰ ਅਤੇ ਉਸਦੀ ਭੈਣ, ਪੂਰਨਿਮਾ ਨੂੰ ਆਪਣੀਆਂ ਫਿਲਮਾਂ ਵਿੱਚ ਲੈ ਆਇਆ।[6] ਉਸ ਦਾ ਵੱਡਾ ਭਰਾ ਸ਼ਿਵ ਰਾਜਕੁਮਾਰ ਵੀ ਇੱਕ ਪ੍ਰਸਿੱਧ ਅਭਿਨੇਤਾ ਹੈ।

1 ਦਸੰਬਰ 1999 ਨੂੰ ਪੁਨੀਤ ਨੇ ਚਿਕਮਗਲੂਰ ਤੋਂ ਅਸ਼ਵਨੀ ਰੇਵੰਥ ਨਾਲ ਵਿਆਹ ਕਰਵਾ ਲਿਆ। ਉਹ ਇੱਕ ਸਾਂਝੇ ਮਿੱਤਰ ਰਾਹੀਂ ਮਿਲੇ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ: ਡਰੀਥੀ ਅਤੇ ਵੰਦੀਥਾ।[7]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads