ਪੋਵਾੜਾ

From Wikipedia, the free encyclopedia

Remove ads

ਪੋਵਾੜਾ ਮਰਾਠੀ ਸਾਹਿਤ ਦੀ ਇੱਕ ਪ੍ਰਮੁੱਖ ਵਿਧਾ ਹੈ, ਜਿਸਨੇ ਭਾਰਤ ਵਿੱਚ ਅਖੀਰ 17ਵੀਂ ਸਦੀ ਦੇ ਦੌਰਾਨ ਰੂਪ ਧਾਰਿਆ। ਇਸਨੂੰ ਗੋਂਧਲ (ਗੋਂਧਿਆ), ਦਲਿਤ ਜਾਤੀ ਦੇ ਲੋਕ ਗਾਉਂਦੇ ਸਨ ਪਰ ਅੱਗੇ ਚਲਕੇ, ਸ਼ਿਵਾਜੀ ਦੇ ਬਾਅਦ, ਅਨੇਕ ਜਾਤੀਆਂ ਦੇ ਲੋਕਾਂ ਨੇ ਇਸਨੂੰ ਅਪਣਾ ਲਿਆ। ਯੁੱਧਾਂ ਦਾ ਵਰਣਨ ਪੋਵਾੜਾ ਗਾਇਕਾਂ ਦਾ ਪ੍ਰਮੁੱਖ ਵਿਸ਼ਾ ਹੁੰਦਾ ਸੀ ਜਿਸਦਾ ਉਹ ਬੇਹੱਦ ਸਜੀਵ ਅਤੇ ਓਜਪੂਰਣ ਵਰਣਨ ਕਰਦੇ ਸਨ। ਉਹ ਅੰਦਰੂਨੀ ਝਗੜਿਆਂ ਅਤੇ ਬਾਹਰੀ ਹਮਲਿਆਂ ਦਾ ਦੌਰ ਸੀ। ਇਸ ਲਈ ਆਪਣੇ ਸਰਪ੍ਰਸਤਾਂ ਨੂੰ ਆਪਣੀ ਪੂਰੀ ਤਾਕਤ ਨੂੰ ਲੜਾਈ ਲੜਨ ਲਈ ਪ੍ਰੇਰਿਤ ਕਰਨਾ ਉਸ ਕਾਲ ਦੇ ਕਵੀ ਦਾ ਪ੍ਰਮੁੱਖ ਕਰਤੱਵ ਵਾਂਗ ਬਣ ਗਿਆ ਸੀ। ਲੇਕਿਨ ਮਹਾਤਮਾ ਫੂਲੇ ਨੇ ਪੋਵਾਡਾ ਦਾ ਜਨਜਾਗ੍ਰਤੀ ਲਈ ਇਸਤੇਮਾਲ ਕੀਤਾ। ਆਜ਼ਾਦੀ ਦੀ ਲੜਾਈ ਦੇ ਦਿਨਾਂ ਵਿੱਚ ਅਤੇ ਆਜ਼ਾਦੀ ਦੇ ਬਾਅਦ ਪੋਵਾਡਾ ਰਾਸ਼ਟਰੀ ਅੰਦੋਲਨ ਅਤੇ ਜਨਾਂ ਅੰਦੋਲਨਾਂ ਦਾ ਗੀਤ ਬਣ ਗਿਆ।

17ਵੀਂ ਸਦੀ ਵਿੱਚ ਸ਼ਿਵਾਜੀ ਮਹਾਰਾਜ ਦੇ ਕਾਲ ਵਿੱਚ ਕਲਾਸਿਕ ਪੋਵਾੜਾ ਦੇ ਬੀਜ ਬੋਏ ਗਏ। ਪੋਵਾਡਾ ਦੇ ਕੰਪੋਜ਼ਰ-ਕਮ-ਗਾਇਕ ਨੂੰ ਸ਼ਾਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ।ਪਹਿਲਾ ਪੋਵਾੜਾ ‘ਅਫਜਲ ਖਾਨਾਚਾ ਹੱਤਿਆ’ (ਅਫਜਲ ਖਾਨ ਦੀ ਹੱਤਿਆ) 1659 ਵਿੱਚ ਅਗਨੀਦਾਸ ਦੁਆਰਾ ਗਾਇਆ ਗਿਆ, ਜਿਸ ਵਿੱਚ ਸ਼ਿਵਾਜੀ ਦੁਆਰਾ ਅਫਜਲ ਖਾਨ ਦੀ ਹੱਤਿਆ ਦਾ ਵਰਣਨ ਕੀਤਾ ਗਿਆ ਸੀ। ਇਹ ਮਹਾਰਾਸ਼ਟਰ ਦੇ ਗਜਟ ਵਿੱਚ ਦਰਜ ਹੈ।[1] ਦੂਜਾ ਮਹੱਤਵਪੂਰਨ ਪੋਵਾਡਾ ਤਾਨਾਜੀ ਮਾਲਸੁਰੇ ਦੁਆਰਾ ਸਿੰਹਗੜ ਉੱਤੇ ਕਬਜ਼ਾ ਕਰਨ ਦੇ ਬਾਰੇ ਵਿੱਚ ਸੀ, ਜਿਸਨੂੰ ਤੁਲਸੀਦਾਸ ਨੇ ਗਾਇਆ।[2] ਓਨਾ ਹੀ ਮਹੱਤਵਪੂਰਨ ਬਾਜੀ ਪਾਸਾਲਕਰ ਦੇ ਬਾਰੇ ਵਿੱਚ ਯਮਜੀ ਭਾਸਕਰ ਦੁਆਰਾ ਗਾਇਆ ਗਿਆ ਇੱਕ ਹੋਰ ਪੋਵਾੜਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads