ਪ੍ਰਿਯਦਰਸ਼ਿਨੀ ਚੈਟਰਜੀ

From Wikipedia, the free encyclopedia

Remove ads

ਪ੍ਰਿਯਦਰਸ਼ਨੀ ਚੈਟਰਜੀ (ਅੰਗ੍ਰੇਜ਼ੀ: Priyadarshini Chatterjee; ਜਨਮ 5 ਸਤੰਬਰ 1996) ਇੱਕ ਭਾਰਤੀ ਮਾਡਲ ਅਤੇ ਸੁੰਦਰਤਾ ਮੁਕਾਬਲੇ ਦਾ ਖਿਤਾਬ ਜੇਤੂ ਹੈ ਜਿਸਨੂੰ 2016 ਵਿੱਚ ਫੈਮਿਨਾ ਮਿਸ ਇੰਡੀਆ ਦਾ ਤਾਜ ਪਹਿਨਾਇਆ ਗਿਆ ਸੀ।[1]

ਵਿਸ਼ੇਸ਼ ਤੱਥ ਪ੍ਰਿਯਦਰਸ਼ਿਨੀ ਚੈਟਰਜੀ, ਜਨਮ ...

ਉਸਨੇ ਮਿਸ ਵਰਲਡ 2016 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।[2][3][4] ਉਹ ਮਿਸ ਵਰਲਡ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਉੱਤਰ-ਪੂਰਬੀ ਭਾਰਤੀ ਹੈ। ਉਹ ਬਿਊਟੀ ਵਿਦ ਏ ਪਰਪਜ਼ ਵਿੱਚ ਚੋਟੀ ਦੇ 20 (ਸੈਮੀ-ਫਾਈਨਲਿਸਟ) ਅਤੇ ਚੋਟੀ ਦੇ 5 ਵਿੱਚ ਵੀ ਜਗ੍ਹਾ ਬਣਾਈ।[5]

Remove ads

ਅਰੰਭ ਦਾ ਜੀਵਨ

ਉਸਦਾ ਜਨਮ ਧੁਬਰੀ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ-ਪੋਸ਼ਣ ਅਸਾਮ ਰਾਜ ਦੇ ਗੁਹਾਟੀ ਸ਼ਹਿਰ ਵਿੱਚ ਹੋਇਆ ਸੀ।[6][7] ਉਸਨੇ ਆਪਣੀ ਸਕੂਲੀ ਪੜ੍ਹਾਈ ਗੁਹਾਟੀ ਦੇ ਮਾਰੀਆ ਪਬਲਿਕ ਸਕੂਲ ਤੋਂ ਪੂਰੀ ਕੀਤੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਨਵੀਂ ਦਿੱਲੀ ਚਲੀ ਗਈ। ਉਹ ਇਸ ਵੇਲੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਆਪਣੀ ਬੈਚਲਰ ਡਿਗਰੀ ਕਰ ਰਹੀ ਹੈ।[8][9]

ਮਾਡਲਿੰਗ ਅਤੇ ਤੈਰਾਕੀ

ਨਵੀਂ ਦਿੱਲੀ ਵਿੱਚ ਸਿੱਖਿਆ ਪ੍ਰਾਪਤ ਕਰਦੇ ਹੋਏ, ਉਸਨੇ ਮਾਡਲਿੰਗ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਸਨੇ ਇੱਕ ਫ੍ਰੀਲਾਂਸ ਮਾਡਲ ਵਜੋਂ ਕੰਮ ਕਰਕੇ ਕਈ ਮਾਡਲਿੰਗ ਅਸਾਈਨਮੈਂਟ ਕੀਤੇ ਹਨ।[10][11] 2016 ਵਿੱਚ ਉਸਨੇ ਫੈਮਿਨਾ ਮਿਸ ਦਿੱਲੀ ਦਾ ਖਿਤਾਬ ਜਿੱਤਿਆ,[12] ਜਿਸ ਨਾਲ ਉਸਨੂੰ ਫੈਮਿਨਾ ਮਿਸ ਇੰਡੀਆ 2016 ਵਿੱਚ ਹਿੱਸਾ ਲੈਣ ਲਈ ਸਿੱਧਾ ਪ੍ਰਵੇਸ਼ ਮਿਲਿਆ, ਜਿੱਥੇ ਉਸਨੇ ਫੈਮਿਨਾ ਮਿਸ ਇੰਡੀਆ ਵਰਲਡ 2016 ਦਾ ਖਿਤਾਬ ਜਿੱਤਿਆ।[13] ਮਿਸ ਇੰਡੀਆ ਦੇ ਤੌਰ 'ਤੇ ਆਪਣੇ ਰਾਜ ਦੌਰਾਨ, ਉਸਨੂੰ ਅਨੀਮੀਆ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

Remove ads

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads