ਫ਼ਿਰਦੌਸੀ
From Wikipedia, the free encyclopedia
Remove ads
ਹਕੀਮ ਅਬੁਲ ਕਾਸਿਮ ਫ਼ਿਰਦੌਸੀ ਤੂਸੀ (حکیم ابوالقاسم فردوسی توسی) (940-1020 ਈਸਵੀ) ਫ਼ਾਰਸੀ ਕਵੀ ਸੀ ਅਤੇ ਉਹ ਮਹਿਮੂਦ ਗਜ਼ਨਵੀ ਦੇ ਦਰਬਾਰ ਦਾ ਸਭ ਤੋਂ ਮਹਾਨ ਕਵੀ ਸੀ। ਉਸਦੀ ਪ੍ਰਮੁੱਖ ਰਚਨਾ ਉਸਦਾ ਮਸ਼ਹੂਰ ਫ਼ਾਰਸੀ ਦਾ ਮਹਾਂ-ਕਾਵਿ ਸ਼ਾਹਨਾਮਾ ਹੈ। ਇਸ ਤੋਂ ਇਲਾਵਾ ਉਸਨੇ ਬਗ਼ਦਾਦ ਵਿੱਚ ਜਾ ਕੇ ਇੱਕ ਹੋਰ ਮਹਾਂ-ਕਾਵਿ 'ਯੂਸਫ਼-ਵ-ਜ਼ੁਲੇਖਾ' ਦੀ ਵੀ ਰਚਨਾ ਕੀਤੀ। ਉਸਨੂੰ ਫ਼ਾਰਸੀ ਸਾਹਿਤ ਵਿੱਚ ਉੱਚਾ ਸਥਾਨ ਪ੍ਰਾਪਤ ਹੈ।

Remove ads
ਜੀਵਨ
ਫ਼ਿਰਦੌਸੀ ਦਾ ਜਨਮ 940 ਈਸਵੀ ਵਿੱਚ ਖ਼ੁਰਾਸਾਨ ਦੇ ਤੂਸ ਨਾਮਕ ਕਸਬੇ ਵਿੱਚ ਹੋਇਆ। ਨਿਜ਼ਾਮੀ ਅਰੂਜ਼ੀ ਸਮਰਕੰਦੀ ਅਨੁਸਾਰ ਫ਼ਿਰਦੌਸ ਦਾ ਜਨਮ ਤਾਬਰਾਨ ਸੂਬੇ ਦੇ ਤੂਸ ਇਲਾਕੇ ਦੇ ਇੱਕ ਪਿੰਡ ਪਾਜ਼ ਵਿਖੇ ਹੋਇਆ। ਦੌਲਤ ਸ਼ਾਹ ਸਮਰਕੰਦੀ ਅਨੁਸਾਰ ਫਿਰਦੌਸੀ ਦੀ ਜਨਮ ਭੂਮੀ ਰਜ਼ਾਨ ਹੈ। ਇਹ ਦੋਵੇਂ ਇਲਾਕੇ ਤੂਸ ਇਲਾਕੇ ਵਿੱਚ ਹੀ ਸਥਿਤ ਹਨ।'[1] ਅਸਦੀ ਨਾਮਕ ਕਵੀ ਨੇ ਉਸਨੂੰ ਸਿੱਖਿਆ ਦਿੱਤੀ ਅਤੇ ਕਵਿਤਾ ਦੇ ਵੱਲ ਪ੍ਰੇਰਿਤ ਕੀਤਾ। ਉਸਨੇ ਈਰਾਨ ਦੇ ਪ੍ਰਾਚੀਨ ਬਾਦਸ਼ਾਹਾਂ ਦੇ ਸੰਬੰਧ ਵਿੱਚ ਉਸਨੂੰ ਇੱਕ ਗ੍ਰੰਥ ਦਿੱਤਾ ਜਿਸਦੇ ਆਧਾਰ ਉੱਤੇ ਫ਼ਿਰਦੌਸੀ ਨੇ ਸ਼ਾਹਨਾਮੇ ਦੀ ਰਚਨਾ ਕੀਤੀ।
Remove ads
ਸ਼ਾਹਨਾਮਾ
ਸ਼ਾਹਨਾਮਾ ਵਿੱਚ 60,000 ਸ਼ੇਅਰ ਹਨ।[2] ਉਹ 30-35 ਸਾਲ ਤੱਕ ਇਸ ਮਹਾਨ ਕਾਰਜ ਵਿੱਚ ਲੱਗੇ ਰਹੇ ਅਤੇ 25 ਫਰਵਰੀ 1010 ਨੂੰ ਇਸਨੂੰ ਪੂਰਾ ਕੀਤਾ। ਉਸਨੇ ਇਹ ਕਵਿਤਾ ਸੁਲਤਾਨ ਮਹਿਮੂਦ ਗਜ਼ਨਵੀ ਨੂੰ ਸਮਰਪਿਤ ਕੀਤੀ ਜਿਸਨੇ 999 ਈਸਵੀ ਵਿੱਚ ਖ਼ੁਰਾਸਾਨ ਫਤਹਿ ਕਰ ਲਿਆ ਸੀ। ਸ਼ਾਹਨਾਮਾ ਦਾ ਸ਼ਬਦੀ ਅਰਥ ਸ਼ਾਹ ਦੇ ਬਾਰੇ ਜਾਂ ਕਾਰਨਾਮੇ ਬਣਦਾ ਹੈ। ਇਸ ਮਹਾਂ-ਕਾਵਿ ਵਿੱਚ ਅਜੀਮ ਫ਼ਾਰਸ ਦੀ ਤਹਜ਼ੀਬੀ ਅਤੇ ਸੱਭਿਆਚਾਰਕ ਇਤਿਹਾਸ ਉੱਤੇ ਰੋਸ਼ਨੀ ਪਾਈ ਗਈ ਹੈ, ਈਰਾਨੀ ਦਾਸਤਾਨਾਂ ਅਤੇ ਈਰਾਨੀ ਸਲਤਨਤ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads