ਬਾਦਸ਼ਾਹੀ ਮਸਜਿਦ

From Wikipedia, the free encyclopedia

ਬਾਦਸ਼ਾਹੀ ਮਸਜਿਦ
Remove ads

ਬਾਦਸ਼ਾਹੀ ਮਸਜਿਦ ਲਾਹੌਰ ਪਾਕਿਸਤਾਨ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਬਣਵਾਈ ਗਈ ਇੱਕ ਮਸਜਿਦ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਤੇ ਦੱਖਣੀ ਏਸ਼ੀਆ ਵਿੱਚ ਦੂਜੀ ਜਦਕਿ ਪੂਰੇ ਸੰਸਾਰ ਚ ਪੰਜਵੇਂ ਸਥਾਨ ਤੇ ਹੈ। ਆਪਣੇ ਮੁਗਲੀਆ ਤਰਜ਼-ਏ-ਤਾਮੀਰ ਤੇ ਖੂਬਸੂਰਤੀ ਦੇ ਵਜ੍ਹਾ ਤੋਂ ਇਹ ਲਹੌਰ ਦੀ ਮਸ਼ਹੂਰ ਪਛਾਣ ਤੇ ਅਲਾਮਤ ਹੈ। ਇਸ ਤੋਂ ਬਿਨਾਂ ਇਹ ਸੈਰ ਤਫ਼ਰੀਹ ਦੇ ਸ਼ੌਕੀਨ ਲੋਕਾਂ ਲਈ ਵੱਡੀ ਦਿਲਚਸਪੀ ਵਾਲੀ ਥਾਂ ਹੈ। ਇਸਲਾਮਾਬਾਦ ਦੀ ਫੈਸਲ ਮਸਜਿਦ ਬਣਨ ਤੋਂ ਪਹਿਲਾਂ 1673 ਤੋਂ 1986 ਤੀਕਰ ਇਹ ਸੰਸਾਰ ਦੀ ਸਭ ਤੋਂ ਵੱਡੀ ਮਸੀਤ ਸੀ ਜਿਥੇ ਦਸ ਹਜ਼ਾਰ ਨਮਾਜ਼ੀ ਹਾਲ ਵਿੱਚ ਤੇ ਇੱਕ ਲਖ ਦੇ ਨੇੜੇ ਨਮਾਜ਼ੀ ਬਰਾਮਦੇ ਵਿੱਚ ਸਮਾ ਸਕਦੇ ਹਨ।

ਬਾਦਸ਼ਾਹੀ ਮਸਜਿਦ
Thumb
ਥਾਂ
ਲਹੌਰ ਪਾਕਿਸਤਾਨ
ਬਾਨੀ
1673
ਮੀਨਾਰ ਅਚੀ 54 ਮੀਟਰ
ਮੀਨਾਰ 6
ਨਮਾਜੀ 100000
Remove ads

ਸਥਿਤੀ

ਮਸਜਿਦ ਅੰਦਰੂਨ ਲਹੌਰ ਜਾਂ ਪੁਰਾਣਾ ਲਹੌਰ, ਪਾਕਿਸਤਾਨ ਦੇ ਨਾਲ ਸਥਿਤ ਹੈ। ਮਸਜਿਦ ਦਾ ਪ੍ਰਵੇਸ਼ ਦੁਆਰ ਆਇਤਾਕਾਰ ਹਜ਼ੂਰੀ ਬਾਗ਼ ਦੇ ਪੱਛਮੀ ਪਾਸੇ ਹੈ ਅਤੇ ਲਾਹੌਰ ਫੋਰਟ ਦੇ ਮਸ਼ਹੂਰ ਅਲਾਮਗੀਰੀ ਗੇਟ ਵੱਲ ਇਸਦਾ ਮੂੰਹ ਹੈ, ਜੋ ਕਿ ਹਜ਼ੂਰੀ ਬਾਗ਼ ਦੇ ਪੂਰਬੀ ਪਾਸੇ ਸਥਿਤ ਹੈ। ਮਸਜਿਦ ਦੇ ਨਾਲ ਰੋਸ਼ਨਾਈ ਦਰਵਾਜ਼ਾ ਦੇ ਵੀ ਲਾਗੇ ਸਥਿਤ ਹੈ, ਜੋ ਲਾਹੌਰ ਦੇ ਮੂਲ 13 ਗੇਟਾਂ ਵਿੱਚੋਂ ਇੱਕ ਹੈ, ਜੋ ਹਜ਼ੂਰੀ ਬਾਗ ਦੇ ਦੱਖਣ ਵੱਲ ਸਥਿਤ ਹੈ।[1][2]

ਮਸਜਿਦ ਦੇ ਪ੍ਰਵੇਸ਼ ਦੁਆਰ ਦੇ ਕੋਲ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਕਵੀਆਂ ਵਿੱਚੋਂ ਇੱਕ ਅਤੇ ਭਾਰਤ ਦੇ ਮੁਸਲਮਾਨਾਂ ਲਈ ਅੱਡ ਦੇਸ਼, ਪਾਕਿਸਤਾਨ ਅੰਦੋਲਨ ਦੇ ਮੋਢੀਆਂ ਵਿੱਚੋਂ ਇੱਕ ਮੁਹੰਮਦ ਇਕਬਾਲ ਦਾ ਮਕਬਰਾ ਹੈ[3] ਮਸਜਿਦ ਦੇ ਦਾਖਲੇ ਦੇ ਨੇੜੇ ਸਰ ਸਿਕੰਦਰ ਹਯਾਤ ਖ਼ਾਨ ਦਾ ਮਕਬਰਾ ਵੀ ਹੈ, ਜਿਸ ਨੇ ਮਸਜਿਦ ਦੀ ਸੰਭਾਲ ਅਤੇ ਬਹਾਲੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ।[4]

Remove ads

ਇਤਿਹਾਸ

ਮੁਗ਼ਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੇ ਇਸ ਮਸਜਿਦ ਨੂੰ ਆਪਣੇ ਸੌਤੇਲੇ ਭਾਈ ਮੁਜ਼ੱਫ਼ਰ ਹੁਸੈਨ, ਜਿਸ ਨੂੰ ਫਿਦਾਈ ਖਾਨ ਕੋਕਾ ਦੇ ਤੌਰ ਤੇ ਜਾਣਿਆ ਜਾਂਦਾ ਹੈ, ਦੀ ਨਿਗਰਾਨੀ ਹੇਠ ਤਾਮੀਰ ਕਰਵਾਇਆ। 1671 ਤੋਂ 1673 ਤੱਕ ਮਸਜਿਦ ਦੀ ਤਾਮੀਰ ਨੂੰ ਦੋ ਸਾਲ ਲੱਗੇ। ਇਹ ਸ਼ਾਹੀ ਕਿਲ੍ਹਾ ਦੇ ਸਾਹਮਣੇ ਤਾਮੀਰ ਕੀਤੀ ਗਈ, ਜਿਸ ਤੋਂ ਇਸ ਦੀ ਮੁਗ਼ਲੀਆ ਦੌਰ ਵਿੱਚ ਅਹਿਮੀਅਤ ਦਾ ਪਤਾ ਲਗਦਾ ਹੈ।[5] ਔਰੰਗਜ਼ੇਬ ਨੇ ਇਹ ਮਸਜਿਦ ਮਰਾਠਾ ਬਾਦਸ਼ਾਹ ਛਤਰਪਤੀ ਸ਼ਿਵਾਜੀ ਦੇ ਵਿਰੁੱਧ ਆਪਣੀਆਂ ਫੌਜੀ ਮੁਹਿੰਮਾਂ ਦੀ ਯਾਦ ਵਿੱਚ ਬਣਾਵਾਈ ਸੀ।[6] ਉਸਾਰੀ ਮੁਕੰਮਲ ਹੋਣ ਦੇ ਬਾਅਦ 1673 ਵਿੱਚ ਇਸਨੂੰ ਖੋਲ੍ਹ ਦਿੱਤਾ ਗਿਆ।

ਸਿੱਖ ਕਾਲ

Thumb
ਰਣਜੀਤ ਸਿੰਘ ਦੀ ਸਮਾਧੀ (ਚਿੱਟੀ ਇਮਾਰਤ) ਇੱਕ ਸਿੱਖ ਗੁਰਦੁਆਰਾ ਹੈ ਜੋ 1848 ਵਿੱਚ ਮਸਜਿਦ ਦੇ ਲਾਗੇ ਬਣਾਇਆ ਗਿਆ ਸੀ।

7 ਜੁਲਾਈ 1799 ਨੂੰ ਰਣਜੀਤ ਸਿੰਘ ਦੀ ਸਿੱਖ ਫੌਜ ਨੇ ਲਾਹੌਰ ਦਾ ਕਬਜ਼ਾ ਲੈ ਲਿਆ।[7] ਸ਼ਹਿਰ ਉੱਤੇ ਕਬਜ਼ਾ ਹੋਣ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਵੱਡੇ ਵਿਹੜੇ ਨੂੰ ਆਪਣੀ ਫ਼ੌਜ ਦੇ ਘੋੜਿਆਂ ਲਈ ਇੱਕ ਅਸਤਬਲ ਵਜੋਂ ਵਰਤਿਆ ਅਤੇ ਇਸਦੇ 80 ਹੁਜਰਿਆਂ ਨੂੰ (ਵਿਹੜੇ ਦੇ ਚਾਰੇ ਪਾਸੇ ਦੇ ਛੋਟੇ-ਛੋਟੇ ਕਮਰਿਆਂ) ਆਪਣੇ ਫ਼ੌਜੀਆਂ ਲਈ ਕੁਆਰਟਰਾਂ ਵਜੋਂ ਅਤੇ ਮਿਲਟਰੀ ਸਟੋਰਾਂ ਵਜੋਂ ਵਰਤਿਆ।[6] 1818 ਵਿੱਚ, ਉਸ ਨੇ ਮਸਜਿਦ ਦੇ ਸਾਹਮਣੇ ਹਜ਼ੂਰੀ ਬਾਗ ਵਿੱਚ ਇੱਕ ਸੰਗਮਰਮਰ ਦੀ ਇਮਾਰਤ ਬਣਵਾਈ, ਜਿਸ ਨੂੰ ਹਜ਼ੂਰੀ ਬਾਗ਼ ਕਿਹਾ ਗਿਆ,[8] ਜਿਸ ਨੂੰ ਉਸਨੇ ਆਪਣੇ ਅਧਿਕਾਰਕ ਸ਼ਾਹੀ ਦਰਬਾਰ ਦੀਵਾਨ-ਏ-ਆਮ ਦੇ ਤੌਰ ਤੇ ਵਰਤਿਆ।[9] ਬਾਰਾਦਰੀ ਲਈ ਸੰਗਮਰਮਰ ਦੀਆਂ ਸਲੈਬਾੰ ਸ਼ਾਇਦ ਸਿੱਖਾਂ ਦੁਆਰਾ ਲਹੌਰ ਦੇ ਹੋਰ ਸਮਾਰਕਾਂ ਤੋਂ ਲੁੱਟੀਆਂ ਗਈਆਂ ਸਨ। .[10]

1841 ਵਿੱਚ ਐਂਗਲੋ-ਸਿੱਖ ਜੰਗ ਦੇ ਦੌਰਾਨ, ਰਣਜੀਤ ਸਿੰਘ ਦੇ ਲੜਕੇ, ਸ਼ੇਰ ਸਿੰਘ ਨੇ ਮਸਜਿਦ ਦੇ ਵੱਡੇ ਮੀਨਾਰਾਂ ਨੂੰ 'ਜ਼ਮਬੂਰਹ' ਜਾਂ 'ਲਾਈਟ ਗੰਨਾਂ' ਬੀੜਨ ਦੀ ਜਗ੍ਹਾ ਲਈ ਵਰਤਿਆ। ਚੰਦ ਕੌਰ ਦੇ ਹਮਾਇਤੀਆਂ ਨੇ ਘੇਰੇ ਵਿੱਚ ਆ ਚੁੱਕੇ ਲਾਹੌਰ ਦੇ ਕਿਲ੍ਹਾ ਵਿੱਚ ਪਨਾਹ ਲਈ ਹੋਈ ਸੀ। ਉਨ੍ਹਾਂ ਤੇ ਦਾਗਣ ਲਈ ਇਹ ਤੋਪਾਂ ਵਰਤੀਆਂ ਗਈਆਂ ਸਨ। ਇਹਨਾਂ ਬੰਬ ਧਮਾਕਿਆਂ ਵਿੱਚੋਂ ਇੱਕ ਵਿੱਚ, ਕਿਲ੍ਹੇ ਦੀ ਦੀਵਾਨ-ਏ-ਆਮ ਤਬਾਹ ਹੋ ਗਿਆ ਸੀ, ਪਰ ਬਾਅਦ ਵਿੱਚ ਇਸਨੂੰ ਬ੍ਰਿਟਿਸ਼ ਰਾਜ ਦੁਆਰਾ ਦੁਬਾਰਾ ਬਣਾਇਆ ਗਿਆ।[2] ਇਸ ਸਮੇਂ ਦੌਰਾਨ, ਸ਼ੇਰ ਸਿੰਘ ਦੀ ਫੌਜ ਵਿੱਚ ਨੌਕਰੀ ਕਰਦੇ ਰਸਾਲੇ ਦੇ ਫਰਾਂਸੀਸੀ ਅਫ਼ਸਰ ਹੇਨਰੀ ਡੀ ਲਾ ਰੌਚ ਨੇ,[11] ਬਾਦਸ਼ਾਹੀ ਮਸਜਿਦ ਨੂੰ ਲਾਹੌਰ ਕਿਲ੍ਹੇ ਨਾਲ ਜੋੜਨ ਵਾਲੀ ਇੱਕ ਸੁਰੰਗ ਨੂੰ ਅਸਥਾਈ ਤੌਰ ਤੇ ਬਾਰੂਦ ਨੂੰ ਸਟੋਰ ਕਰਨ ਲਈ ਵੀ ਵਰਤਿਆ ਗਿਆ।[12]

1848 ਵਿੱਚ, ਸਿੱਖ ਬਾਦਸ਼ਾਹ ਰਣਜੀਤ ਸਿੰਘ ਦੀ ਸਮਾਧੀ ਉਸ ਦੀ ਮੌਤ ਪਿੱਛੋਂ ਮਸਜਿਦ ਦੇ ਨਾਲ ਲਗਦੇ ਇੱਕ ਸਥਾਨ ਤੇ ਬਣਾਈ ਗਈ ਸੀ।

ਬਰਤਾਨਵੀ ਹਕੂਮਤ

Thumb
ਸ਼ਹਿਰ ਦੇ ਸਿੱਖ ਸ਼ਾਸਕਾਂ ਵਲੋਂ ਸਾਈਟ ਦੀ ਬੇਅਦਬੀ ਕਰਨ ਤੋਂ ਬਾਅਦ ਬਾਦਸ਼ਾਹੀ ਮਸਜਿਦ ਉਜਾੜ ਹੋ ਗਈ ਸੀ।

1849 ਵਿੱਚ ਬ੍ਰਿਟਿਸ਼ ਨੇ ਸਿੱਖ ਰਾਜ ਤੋਂ ਲਾਹੌਰ ਦਾ ਕਬਜ਼ਾ ਲੈ ਲਿਆ। ਬ੍ਰਿਟਿਸ਼ ਰਾਜ ਦੇ ਦੌਰਾਨ, ਮਸਜਿਦ ਅਤੇ ਨਾਲ ਲੱਗਦੇ ਕਿਲ੍ਹੇ ਨੂੰ ਇੱਕ ਫੌਜੀ ਗੈਰੀਸਨ ਵਜੋਂ ਵਰਤਿਆ ਜਾਣਾ ਜਾਰੀ ਰਿਹਾ। ਇਸ ਦੇ ਵਿਸ਼ਾਲ ਵਿਹੜੇ ਦੇ ਆਲੇ ਦੁਆਲੇ ਦੀਆਂ ਕੰਧਾਂ ਵਿੱਚ ਬਣੇ 80 ਕਮਰਿਆਂ ਨੂੰ ਅੰਗਰੇਜ਼ਾਂ ਨੇ 1857 ਦੇ ਭਾਰਤੀ ਵਿਦ੍ਰੋਹਦੇ ਬਾਅਦ ਢਾਹ ਦਿੱਤਾ ਸੀ, ਤਾਂ ਜੋ ਉਨ੍ਹਾਂ ਨੂੰ ਬ੍ਰਿਟਿਸ਼ ਵਿਰੋਧੀ ਕਾਰਵਾਈਆਂ ਲਈ ਇਸਤੇਮਾਲ ਹੋਣ ਤੋਂ ਰੋਕਿਆ ਜਾ ਸਕੇ। ਕਮਰਿਆਂ ਨੂੰ ਓਪਨ ਦਾਲਾਨ ਬਣਾ ਦਿੱਤਾ ਗਿਆ ਸੀ।[13]

ਇੱਕ ਫੌਜੀ ਗੈਰੀਸਨ ਵਜੋਂ ਮਸਜਿਦ ਦੇ ਇਸਤੇਮਾਲ ਦੇ ਵਿਰੁੱਧ ਮੁਸਲਮਾਨਾਂ ਦੀ ਵਧਦੀ ਨਾਰਾਜ਼ਗੀ ਨੂੰ ਦੇਖਦਿਆਂ, ਬ੍ਰਿਟਿਸ਼ ਨੇ ਬਾਦਸ਼ਾਹੀ ਮਸਜਿਦ ਅਥਾਰਟੀ ਦੀ 1852 ਵਿੱਚ ਸਥਾਪਨਾ ਕੀਤੀ ਜਿਸ ਨੇ ਇਸ ਨੂੰ ਧਾਰਮਿਕ ਜਗ੍ਹਾ ਦੇ ਤੌਰ ਤੇ ਮੁੜ ਸਥਾਪਿਤ ਕਰਨ ਦੀ ਨਿਗਰਾਨੀ ਕਰਨੀ ਸੀ। ਉਸ ਸਮੇਂ ਤੋਂ ਬਾਅਦ, ਬਾਦਸ਼ਾਹੀ ਮਸਜਿਦ ਅਥਾਰਟੀ ਦੀ ਨਿਗਰਾਨੀ ਹੇਠ ਮੁਰੰਮਤ ਦਾ ਕੰਮ ਹੌਲੀ ਹੌਲੀ ਕੀਤਾ ਜਾਂਦਾ ਰਿਹਾ ਸੀ। ਭਾਰਤ ਦੇ ਵਾਇਸਰਾਏ ਜੌਨ ਲਾਰੈਂਸ ਨੇ ਇਹ ਇਮਾਰਤ ਮੁਸਲਿਮ ਭਾਈਚਾਰੇ ਨੂੰ ਵਾਪਸ ਸੌਂਪੀ ਸੀ।[14] ਇਹ ਇਮਾਰਤ ਫਿਰ ਇੱਕ ਮਸਜਿਦ ਵਜੋਂ ਮੁੜ ਸਥਾਪਿਤ ਕੀਤੀ ਗਈ ਸੀ।

Remove ads

ਗੈਲਰੀ

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads