ਬਾਸਤੀਲ
From Wikipedia, the free encyclopedia
Remove ads
ਬਾਸਤੀਲ (ਫ਼ਰਾਂਸੀਸੀ ਉਚਾਰਨ: [bastij]) ਪੈਰਿਸ, ਫ਼ਰਾਂਸ ਦਾ ਇੱਕ ਪੁਰਾਣਾ ਕਿਲ੍ਹਾ ਹੈ। ਜੋ ਚੌਧਵੀਂ ਸਦੀ ਵਿੱਚ ਬਣਵਾਇਆ ਗਿਆ ਅਤੇ ਸਾਲ ਹਾ ਸਾਲ ਬਤੌਰ ਸਿਆਸੀ ਜੇਲ੍ਹ ਇਸਤੇਮਾਲ ਹੁੰਦਾ ਰਿਹਾ। 14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਤਮਾਮ ਕੈਦੀ ਰਿਹਾ ਕਰਾ ਲਏ ਸਨ। ਇਸ ਕਿਲੇ ਨਾਲ ਜੁੜਵੀਂ ਇੱਕ ਹੋਰ ਵੀ ਸਿਆਸੀ ਜੇਲ੍ਹ ਸੀ ਜਿਸ ਨੂੰ (ਲਾਫ਼ੋਰਸ) ਕਹਿੰਦੇ ਸਨ। ਇਸ ਦਾ ਵੀ ਇਹੀ ਹਸ਼ਰ ਹੋਇਆ। ਜੇਲ੍ਹ ਦੀ ਤਬਾਹੀ ਦੇ ਬਾਦ ਫ਼ਰਾਂਸ ਇਨਕਲਾਬ ਲਈ ਰਾਹ ਹੋਰ ਹਮਵਾਰ ਹੋਇਆ।
ਬਾਸਤੀਲ ਦਾ ਨਿਰਮਾਣ ਸੌ ਸਾਲਾ ਜੰਗ ਦੌਰਾਨ ਅੰਗਰੇਜ਼ੀ ਖਤਰੇ ਤੋਂ ਪੈਰਿਸ ਸ਼ਹਿਰ ਨੂੰ ਪੂਰਬੀ ਪਹੁੰਚ ਦਾ ਬਚਾਅ ਕਰਨ ਲਈ ਕੀਤਾ ਗਿਆ ਸੀ। ਇਸਦੇ ਨਿਰਮਾਣ ਦਾ ਸ਼ੁਰੂਆਤੀ ਕੰਮ 1357 ਵਿੱਚ ਸ਼ੁਰੂ ਕੀਤਾ ਸੀ ਪਰ ਮੁੱਖ ਉਸਾਰੀ 1370 ਵਿੱਚ ਹੋਈ ਸੀ ਅਤੇ ਅੱਠ ਗੁੰਬਦਾਂ ਵਾਲਾ ਇੱਕ ਮਜ਼ਬੂਤ ਕਿਲਾ ਬਣਾ ਲਿਆ ਗਿਆ।
Remove ads
ਇਤਿਹਾਸ
ਚੌਧਵੀਂ ਸਦੀ

ਬਾਸਤੀਲ ਦਾ ਨਿਰਮਾਣ ਬਰਤਾਨੀਆ ਅਤੇ ਫ਼ਰਾਂਸ ਦੀ ਸੌ ਸਾਲਾ ਜੰਗ ਦੌਰਾਨ ਬਰਤਾਨੀਆ ਦੇ ਖਤਰੇ ਤੋਂ ਪੈਰਿਸ ਸ਼ਹਿਰ ਨੂੰ ਪੂਰਬੀ ਪਹੁੰਚ ਦਾ ਬਚਾਅ ਕਰਨ ਲਈ ਕੀਤਾ ਗਿਆ ਸੀ।[1]
ਹਵਾਲੇ
Wikiwand - on
Seamless Wikipedia browsing. On steroids.
Remove ads