ਬੁਝਾਰਤ
From Wikipedia, the free encyclopedia
Remove ads
ਬੁਝਾਰਤ ਇੱਕ ਸਵਾਲੀਆ ਬਿਆਨ ਜਾਂ ਵਾਕੰਸ਼ ਹੁੰਦੀ ਹੈ ਜਿਸ ਵਿੱਚ ਅਨੇਕ ਅਰਥ ਛੁਪੇ ਹੁੰਦੇ ਹਨ। ਇਹ ਬੁੱਝਣ ਲਈ ਪਾਉਣ ਵਾਲੀ ਇੱਕ ਅੜਾਉਣੀ ਹੁੰਦੀ ਹੈ। ਪੰਜਾਬੀ ਬੁਝਾਰਤਾਂ ਦੀ ਗੱਲ ਕਰੀਏ ਤਾਂ ਇਹ ਸੱਭਿਆਚਾਰੀਕਰਨ ਦੇ ਮੰਤਵ ਲਈ ਪ੍ਰਚਲਿਤ ਲੋਕ ਸਾਹਿਤ ਦਾ ਇੱਕ ਅਹਿਮ ਅੰਗ ਹੈ। ਬੁਝਾਰਤਾਂ ਦੁਨੀਆ ਦੇ ਹਰੇਕ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਰਾਹੀਂ ਯਾਦ-ਸ਼ਕਤੀ ਅਤੇ ਵਸਤੂ ਗਿਆਨ ਵਿੱਚ ਵਾਧਾ ਹੁੰਦਾ ਹੈ।[1] ਇਹ ਲੋਕ ਬੁੱਧੀ ਨੂੰ ਚਮਕਾਉਣ ਲਈ ਬੇਹੱਦ ਪ੍ਰਭਾਵਸ਼ਾਲੀ ਬੌਧਿਕ ਮਸ਼ਕ ਹੁੰਦੀਆਂ ਹਨ। ਬੁਝਾਰਤ ਸ਼ਬਦ ‘ਬੁੱਝ’ ਧਾਤੂ ਤੋਂ ਬਣਿਆ ਹੈ। ਬੁਝਾਰਤ ਦੇ ਕੋਸ਼ਗਤ ਅਰਥ ਹਨ, ਗਿਆਨ ਕਰਾਉਣ ਲਈ ਦਿੱਤਾ ਗਿਆ ਇਸ਼ਾਰਾ। ਬੁਝਾਰਤ ਦਾ ਸਾਧਾਰਣ ਸ਼ਬਦੀ ਅਰਥ ‘ਬੁੱਝਣਾ’ ਹੈ। ਹਰ ਭਾਸ਼ਾ ਵਿੱਚ ਬੁਝਾਰਤਾਂ ਲਈ ਢੁਕਵੇਂ ਸ਼ਬਦ ਮੌਜੂਦ ਹਨ। ਪੰਜਾਬੀ ਵਿੱਚ ਅਜਿਹੇ ਨਾਮ ਹਨ - ਅੜਾਉਣੀ, ਗੁੰਝਲ, ਬਾਤ, ਬਤੌਲੀ, ਮਸਲਾ, ਪਹੇਲੀ, ਰਹੱਸ, ਸਮੱਸਿਆ ਆਦਿ। ਬੁਝਾਰਤਾਂ ਦੀ ਰਚਨਾ ਵਿੱਚ ਆਮ ਤੌਰ ’ਤੇ ਅਜਿਹਾ ਪਾਇਆ ਜਾਂਦਾ ਹੈ ਕਿ ਜਿਸ ਵਿਸ਼ੇ ਦੀ ਬੁਝਾਰਤ ਬਣਾਉਣੀ ਹੁੰਦੀ ਹੈ ਉਸ ਦੇ ਰੂਪ, ਗੁਣ ਅਤੇ ਕਾਰਜ ਦਾ ਇਸ ਤਰ੍ਹਾਂ ਵਰਣਨ ਕੀਤਾ ਜਾਂਦਾ ਹੈ ਜੋ ਦੂਜੀ ਚੀਜ਼ ਜਾਂ ਵਿਸ਼ੇ ਦਾ ਵਰਣਨ ਲੱਗਣ ਲੱਗ ਪਏ ਅਤੇ ਬਹੁਤ ਸੋਚ ਵਿਚਾਰ ਦੇ ਬਾਅਦ ਉਸ ਅਸਲੀ ਚੀਜ਼ ਉੱਤੇ ਘਟਾਇਆ ਜਾ ਸਕੇ। ਇਹ ਆਮ ਤੌਰ ’ਤੇ ਕਰ ਕੇ 'ਕਾਵਿਮਈ ਸ਼ੈਲੀ' ਵਿੱਚ ਲਿਖੀ ਜਾਂਦੀ ਹੈ ਤਾਂ ਕਿ ਸੁਣਨ ਵਿੱਚ ਮਨ ਨੂੰ ਭਾਵੇ। ਇਹ ਰੀਤ ਸਾਡੇ ਦੇਸ਼ ਵਿੱਚ ਪ੍ਰਾਚੀਨ ਕਾਲ ਤੋਂ ਪ੍ਰਚੱਲਤ ਹੈ।
Remove ads
ਪੰਜਾਬੀ ਬੁਝਾਰਤਾਂ
ਸ਼ੰਕਰ ਮਹਿਰਾ ਨੇ ਇੱਕ ਲੇਖ ਵਿੱਚ ਲਿਖਿਆ ਹੈ, "ਪੰਜਾਬੀ ਵਿੱਚ ਅਨੇਕਾਂ ਬੁਝਾਰਤਾਂ ਮਿਲਦੀਆਂ ਹਨ। ਕੁਦਰਤ, ਫਸਲਾਂ, ਬਨਸਪਤੀ, ਜੀਵ-ਜੰਤੂਆਂ, ਘਰੇਲੂ ਵਸਤਾਂ, ਵੱਖ-ਵੱਖ ਧੰਦਿਆਂ ਆਦਿ ਅਨੇਕਾਂ ਵਿਸ਼ਿਆਂ ਬਾਰੇ ਬੜੀਆਂ ਪਿਆਰੀਆਂ ਅਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ। ਪੰਜਾਬੀ ਬੁਝਾਰਤਾਂ ਵਿੱਚੋਂ ਇੱਕ ਉਦਾਹਰਨ ਇਸ ਪ੍ਰਕਾਰ ਹੈ, ਜਿਵੇ:-
ਅਸਮਾਨੋਂ ਡਿੱਗਿਆ ਬੱਕਰਾ, ਉਹ ਦੇ ਮੂੰਹ ’ਚੋਂ ਨਿਕਲੀ ਲਾਲ਼। ਢਿੱਡ ਪਾੜ ਕੇ ਦੇਖਿਆ, ਉਹਦੀ ਛਾਤੀ ਉੱਤੇ ਵਾਲ।"[2]
ਹਵਾਲੇ
Wikiwand - on
Seamless Wikipedia browsing. On steroids.
Remove ads