ਭਾਈ ਦਇਆ ਸਿੰਘ
From Wikipedia, the free encyclopedia
Remove ads
ਦਇਆ ਸਿੰਘ (ਜਨਮ ਦਇਆ ਰਾਮ; 1661–1708) ਪੰਜਾਂ ਪਿਆਰਿਆਂ ਵਿਚੋਂ ਪਹਿਲੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਈਆ ਰਾਮ ਜੀ ਅਤੇ ਮਾਤਾ ਦਾ ਨਾਮ ਸੋਭਾ ਦੇਵੀ ਜੀ ਹੈ।[1] ਆਪ ਦਾ ਜਨਮ 1661 ਈਸਵੀ ਨੂੰ ਖੱਤਰੀ ਵੰਸ਼ ਚ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਆਪ 23 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਏ। 1765 (1765) ਬਿ: ਅੱਸੂ ਦੀ ਅਮਾਵਸ ਨੂੰ ਅਬਚਲ ਨਗਰ ਹਜੂਰ ਸਾਹਿਬ ਜੀ ਵਿਖੇ ਜੋਤੀ ਜੋਤ ਸਮਾਏ।
Remove ads
ਜੀਵਨੀ
ਦਆ ਸਿੰਘ ਸਿਆਲਕੋਟ ਦੇ ਇੱਕ ਸੋਬਤੀ ਖੱਤਰੀ ਪਰਿਵਾਰ ਵਿੱਚ ਦਯਾ ਰਾਮ ਦੇ ਤੌਰ 'ਤੇ ਪੈਦਾ ਹੋਇਆ ਸੀ। ਉਸ ਦੇ ਪਿਤਾ ਲਾਹੌਰ ਦੇ ਭਾਈ ਸੁਧਾ ਸੀ, ਅਤੇ ਉਸ ਦੀ ਮਾਤਾ ਮਾਈ ਦਿਆਲੀ ਸੀ।[2][3] ਭਾਈ ਸੁਧਾ ਗੁਰੂ ਤੇਗ ਬਹਾਦਰ ਜੀ ਦੇ ਇੱਕ ਸ਼ਰਧਾਲੂ ਸਿੱਖ ਸੀ ਅਤੇ ਉਹਨਾਂ ਦੀ ਅਸੀਸ ਲੈਣ ਲਈ ਅਨੇਕ ਵਾਰ ਉਨ੍ਹਾਂ ਨੇ ਆਨੰਦਪੁਰ ਦਾ ਦੌਰਾ ਕੀਤਾ ਸੀ। 1677 ਵਿਚ, ਉਸਨੇ ਆਪਣੇ ਪਰਿਵਾਰ ਸਮੇਤ, ਜਿਸ ਵਿੱਚ ਉਹਨਾਂ ਦਾ ਨੌਜਵਾਨ ਪੁੱਤਰ, ਦਯਾ ਰਾਮ ਵੀ ਸ਼ਾਮਲ ਸੀ, ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਣ ਲਈ ਆਨੰਦਪੁਰ ਦਰਸ਼ਨ ਕਰਨ ਲਈ ਦੀ ਯਾਤਰਾ ਕੀਤੀ ਅਤੇ ਪੱਕੇ ਤੌਰ 'ਤੇ ਉੱਥੇ ਹੀ ਵਸ ਗਿ ਗਏ ਪੰਜਾਬੀ ਅਤੇ ਫ਼ਾਰਸੀ ਵਿੱਚ ਮਾਹਰ ਦਯਾ ਰਾਮ ਨੇ, ਕਲਾਸਿਕੀ ਅਤੇ ਗੁਰਬਾਣੀ ਦੇ ਅਧਿਐਨ ਵਿੱਚ ਆਪਣੇ ਆਪ ਨੂੰ ਡੁਬੋ ਲਿਆ। ਉਸ ਨੇ ਹਥਿਆਰ ਵਰਤਣ ਦੀ ਸਿਖਲਾਈ ਵੀ ਪ੍ਰਾਪਤ ਕੀਤੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads