ਭਾਗੀ ਬਾਂਦਰ
From Wikipedia, the free encyclopedia
Remove ads
ਭਾਗੀ ਬਾਂਦਰ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1] 2001 ਵਿੱਚ ਭਾਗੀ ਬਾਂਦਰ ਦੀ ਅਬਾਦੀ 6578 ਸੀ। ਇਸ ਦਾ ਖੇਤਰਫ਼ਲ 25.28 ਕਿ. ਮੀ. ਵਰਗ ਹੈ।
ਇਹ ਬਠਿੰਡਾ ਸਰਦੂਲਗੜ ਸੜਕ ਉੱਤੇ ਅਤੇ ਤਲਵੰਡੀ ਸਾਬੋ ਤੋਂ 30 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ।
ਨਾਮਕਰਨ
ਇਸ ਪਿੰਡ ਦਾ ਇਤਿਹਾਸ ਲਗਭਗ ਚਾਰ ਸੌ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਦੋ ਅਲੱਗ ਅਲੱਗ ਪਿੰਡਾਂ 'ਭਾਗੀ ਤੇ ਬਾਂਦਰ' ਨੂੰ ਮਿਲਾ ਕੇ ਇੱਕ ਪਿੰਡ ਬਣਾਇਆ ਗਿਆ ਹੈ।
ਇਹ ਮੰਨਿਆ ਜਾਂਦਾ ਹੈ ਕਿ ਭਾਗੀ ਪਿੰਡ ਦਾ ਮੁੱਢ ਸਿੱਧੂਆਂ ਦੀ 'ਭਾਗੀ' ਨਾਂ ਦੀ ਔਰਤ ਨੇ ਬੰਨ੍ਹਿਆ। ਦੂਜੇ ਪਾਸੇ ਬਾਂਦਰ ਪਿੰਡ, ਹਨੁਮਾਨ ਕੋਟ ਦੇ ਇੱਕ ਰਾਜਪੂਤ ਰਜਵਾੜੇ ਦੇ ਪੁੱਤਰ 'ਬਾਂਦਰ' ਨੇ ਵਸਾਇਆ।
ਇਤਿਹਾਸਿਕਤਾ
ਲਗਭਗ 1706 ਵਿੱਚ ਗੁਰੂ ਗੋਬਿੰਦ ਸਿੰਘ ਮੁਕਤਸਰ ਦੀ ਲੜਾਈ ਪਿਛੋਂ ਦਮਦਮਾ ਸਾਹਿਬ ਜਾਂਦੇ ਹੋਏ ਕੁਝ ਸਮਾਂ ਇੱਥੇ ਰੁਕੇ ਸਨ। ਜਿਸ ਜੰਡ ਨਾਲ ਗੁਰੂ ਗੋਬਿੰਦ ਸਿੰਘ ਨੇ ਆਪਣਾ ਘੋੜਾ ਬੰਨ੍ਹਿਆ ਸੀ। ਉਹ ਜੰਡ ਅੱਜ ਵੀ ਮੋਜੂਦ ਹੈ ਅਤੇ ਇਸ ਸਥਾਨ ਤੇ ਇਤਿਹਾਸਕ ਗੁਰੂਦੁਆਰਾ ਸਥਾਪਿਤ ਹੈ।[2]
ਹਵਾਲੇ
Wikiwand - on
Seamless Wikipedia browsing. On steroids.
Remove ads