ਭਾਰਤੀ ਮੌਸਮ ਵਿਗਿਆਨ ਵਿਭਾਗ
ਭਾਰਤ ਸਰਕਾਰ ਦੀ ਮੌਸਮ ਵਿਗਿਆਨ ਏਜੰਸੀ From Wikipedia, the free encyclopedia
Remove ads
ਭਾਰਤੀ ਮੌਸਮ ਵਿਗਿਆਨ ਵਿਭਾਗ ਭਾਰਤੀ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਮੌਸਮ ਵਿਗਿਆਨ ਗਣਨਾ, ਮੌਸਮ ਦੀ ਭਵਿਖਬਾਣੀ ਅਤੇ ਭੂਚਾਲ ਵਿਗਿਆਨ ਨੂੰ ਸੰਭਾਲਣ ਵਾਲੀ ਮੁੱਖ ਸੰਸਥਾ ਹੈ। ਇਹ ਭਾਰਤ ਦੇ ਭਾਗਾਂ ਵਿੱਚ ਬਾਰਿਸ਼ ਪੈਣ ਦੀ ਭਵਿੱਖਵਾਣੀ ਕਰਨ ਵਾਲਾ ਵਿਭਾਗ ਹੈ। ਇਸ ਵਿਭਾਦ ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਖੇ ਹੈ। ਇਸ ਵਿਭਾਗ ਦੁਆਰਾ ਭਾਰਤ ਤੋਂ ਲੈਕੇ ਅੰਟਾਰਕਟਿਕਾ ਤੱਕ ਸੈਕੜੇ ਸਟੇਸ਼ਨ ਚਲਾਏ ਜਾਂਦੇ ਹਨ।
Remove ads
ਇਤਿਹਾਸ
1864 ਵਿੱਚ ਚੱਕਰਵਾਤ ਦੇ ਕਾਰਨ ਹੋਈ ਹਾਨੀ ਅਤੇ 1866 ਅਤੇ 1871 ਦੇ ਅਕਾਲ ਦੇ ਕਾਰਨ ਮੌਸਮ ਸਬੰਧੀ ਵਿਸਲੇਸ਼ਣ ਅਤੇ ਜਾਣਕਾਰੀ ਇਕੱਠੀ ਕਰਨ ਵਾਸਤੇ ਵਿਭਾਗ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਗਿਆ। ਸੰਨ 1875 ਵਿੱਚ ਮੌਸਮ ਵਿਭਾਗ ਦੀ ਸਥਾਪਨਾ ਹੋਈ। ਇਸ ਵਿਭਾਗ ਦਾ ਮੁੱਖ ਦਫਤਰ 1905 ਵਿੱਚ ਸ਼ਿਮਲਾ, 1928 ਵਿੱਚ ਪੁਣੇ ਅਤੇ ਅੰਤ ਨਵੀਂ ਦਿੱਲੀ ਵਿੱਖੇ ਬਣਾਇਆ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ 27 ਅਪਰੈਲ, 1949 ਨੂੰ ਵਿਸ਼ਵ ਮੌਸਮ ਵਿਗਿਆਨ ਸੰਗਠਨ ਦਾ ਮੈਂਬਰ ਬਣਿਆ। ਇਸ ਵਿਭਾਗ ਦਾ ਮੁੱਖੀ ਡਾਇਰੈਕਟਰ ਹਨ। ਮੌਸਮ ਵਿਭਾਗ ਦੇ ਹੇਠ 6 ਖੇਤਰੀ ਮੌਸਮ ਕੇਂਦਰ ਚੇਨਈ, ਗੁਹਾਟੀ, ਕੋਲਕਾਤਾ, ਮੁੰਬਈ, ਨਵੀਂ ਦਿੱਲੀ ਅਤੇ ਹੈਦਰਾਬਾਦ ਵਿੱਖੇ ਸਥਾਪਿਤ ਕੀਤੇ ਗਏ ਹਨ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads