ਮਨੁੱਖ ਦਾ ਵਿਕਾਸ
From Wikipedia, the free encyclopedia
Remove ads
ਮਨੁੱਖ ਦਾ ਵਿਕਾਸ ਵਿਕਾਸਵਾਦ ਦੀ ਉਹ ਪ੍ਰਕਿਰਿਆ ਹੈ, ਜੋ ਆਧੁਨਿਕ ਮਨੁੱਖਾਂ ਦੇ ਉਤਪੰਨ ਹੋਣ ਵੱਲ ਤੁਰਦੀ ਹੈ, ਜਿਹੜੀ ਮੁੱਖ ਤੌਰ 'ਤੇ ਜਾਨਵਰਾਂ ਦੇ - ਵਿਸ਼ੇਸ਼ ਤੌਰ 'ਤੇ ਜੀਨਸ ਹੋਮੋ ਦੇ ਵਿਕਾਸਵਾਦੀ ਇਤਿਹਾਸ ਤੋਂ ਸ਼ੁਰੂ ਹੁੰਦੀ ਹੈ - ਅਤੇ ਹੋਮੋ ਸੈਪੀਅਨਾਂ ਦਾ ਜਨਮ ਹੋਮੀਨਿਡ ਪਰਿਵਾਰ, ਮਾਨਵਹਾਰ ਬਾਂਦਰਾਂ ਦੀ ਇੱਕ ਅੱਡਰੀ ਪ੍ਰਜਾਤੀ ਦੇ ਤੌਰ 'ਤੇ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ ਮਨੁੱਖੀ ਦੋਪਾਇਆਪਣ ਅਤੇ ਭਾਸ਼ਾ ਵਰਗੇ ਗੁਣਾਂ ਦਾ ਹੌਲੀ ਹੌਲੀ ਵਿਕਾਸ ਹੋਣਾ ਸ਼ਾਮਲ ਹੈ।[1]


ਮਨੁੱਖੀ ਵਿਕਾਸ ਦਾ ਅਧਿਐਨ ਵਿੱਚ ਕਈ ਵਿਗਿਆਨਕ ਅਨੁਸ਼ਾਸਨ ਸ਼ਾਮਲ ਹਨ, ਜਿਹਨਾਂ ਵਿੱਚ ਭੌਤਿਕ ਮਾਨਵ-ਵਿਗਿਆਨ, ਪ੍ਰਾਈਮੇਟੌਲੋਜੀ, ਪੁਰਾਤੱਤਵ ਵਿਗਿਆਨ, ਪੇਲਿਆਨਟੌਲੋਜੀ, ਤੰਤੂ ਵਿਗਿਆਨ, ਈਥੋਲੋਜੀ, ਭਾਸ਼ਾ ਵਿਗਿਆਨ, ਵਿਕਾਸਵਾਦੀ ਮਨੋਵਿਗਿਆਨ, ਭਰੂਣ ਵਿਗਿਆਨ ਅਤੇ ਜੈਨੇਟਿਕਸ ਸ਼ਾਮਲ ਹਨ।[2] ਜੈਨੇਟਿਕ ਅਧਿਐਨ ਦਰਸਾਉਂਦੇ ਹਨ ਪ੍ਰਾਈਮੇਟ ਹੋਰ ਥਣਧਾਰੀ ਜਾਨਵਰਾਂ ਨਾਲੋਂ ਤਕਰੀਬਨ 8.5 ਕਰੋੜ ਸਾਲ ਪਹਿਲਾਂ, ਮਗਰਲੇ ਕਰੇਟੇਸੀਅਸ ਪੀਰੀਅਡ ਵਿੱਚ ਵੱਖ ਹੋ ਗਏ ਸਨ, ਅਤੇ ਸਭ ਤੋਂ ਪਹਿਲੇ ਪਥਰਾਟ ਲਗਭਗ 5.5 ਕਰੋੜ ਸਾਲ ਪਹਿਲਾਂ ਪੈਲੀਓਸੀਨ ਪੀਰੀਅਡ ਵਿੱਚ ਮਿਲੇ ਸਨ।[3]
ਹੋਮੀਨੋਈਡੀਆ (ਏਪਸ) ਸੁਪਰਪਰਿਵਾਰ ਦੇ ਅੰਦਰ, ਹੋਮੀਨੀਡਾਏ ਪਰਿਵਾਰ 15-20 ਲੱਖ ਸਾਲ ਪਹਿਲਾਂ ਹਾਈਲੋਬੈਟਿਡਾਏ (ਗਿੱਬਨ) ਪਰਿਵਾਰ ਤੋਂ ਵੱਖ ਹੋ ਗਿਆ; ਅਫ਼ਰੀਕੀ ਮਹਾਨ ਏਪਸ (ਉਪ ਪਰਿਵਾਰ ਹੋਮੀਨਿਨਾਏ) 14 ਕਰੋੜ ਸਾਲ ਪਹਿਲਾਂ ਔਰੰਗੁਟਾਨਾਂ (ਪੌਂਗਿਨਾਏ) ਤੋਂ ਵੱਖ ਹੋ ਗਿਆ; ਹੋਮੀਨਿਨੀ ਕਬੀਲੇ (ਮਾਨਵ, ਆਸਟਰਾਲੋਪਿਥੇਸਾਈਨ ਅਤੇ ਹੋਰ ਅਲੋਪ ਹੋ ਗਏ ਦੋਪਾਏ ਅਤੇ ਚਿੰਪਾਜ਼ੀ) 9 ਮਿਲੀਅਨ ਸਾਲ ਪਹਿਲਾਂ ਅਤੇ 8 ਮਿਲੀਅਨ ਸਾਲ ਪਹਿਲਾਂ ਦੇ ਵਿੱਚਕਾਰ ਗੋਰੀਲਿਨੀ ਕਬੀਲਿਆਂ (ਗੋਰੀਲਿਆਂ) ਤੋਂ ਵੱਖ ਹੋ ਗਏ ਸਨ; ਅਤੇ, ਆਪਣੀ ਵਾਰੀ, ਉਪਕਬੀਲੇ ਹੋਮੀਨੀਨਾ (ਮਨੁੱਖਾਂ ਅਤੇ ਦੋਪਾਏ ਪੂਰਵਜਾਂ) ਅਤੇ ਪਾਨੀਨਾ (ਚਿੰਪਸ) ਤੋਂ 7.5 ਮਿਲੀਅਨ ਸਾਲ ਪਹਿਲਾਂ ਤੋਂ 4 ਮਿਲੀਅਨ ਸਾਲ ਪਹਿਲਾਂ ਤੱਕ ਅਲੱਗ ਹੋ ਗਏ ਸੀ। [4]
Remove ads
ਸਰੀਰ-ਰਚਨਾਤਮਕ ਬਦਲਾਅ

ਮਨੁੱਖਾਂ ਅਤੇ ਚਿੰਪੈਂਜੀਆਂ ਦੇ ਆਖਰੀ ਸਾਂਝੇ ਪੂਰਵਜ ਤੋਂ ਪਹਿਲੀ ਵਾਰ ਅਲੱਗ ਹੋਣ ਤੋਂ ਮਨੁੱਖੀ ਵਿਕਾਸ ਬਹੁਤ ਸਾਰੇ ਰੂਪ ਵਿਗਿਆਨਿਕ, ਵਿਕਾਸਵਾਦੀ, ਸਰੀਰਕ, ਅਤੇ ਵਿਹਾਰਕ ਬਦਲਾਓ ਆਏ ਹਨ। ਇਹਨਾਂ ਪਰਿਵਰਤਨਾਂ ਦਾ ਸਭ ਤੋਂ ਅਹਿਮ ਹਨ ਦੋ ਪੈਰਾਂ ਨਾਲ ਚੱਲਣਾ, ਵਧਿਆ ਹੋਇਆ ਦਿਮਾਗ਼ ਦਾ ਆਕਾਰ, ਲੰਬੇ ਸਮੇਂ ਦੀ ਔਂਟੋਜਨੀ (ਗਰਭ ਧਾਰਨ ਕਰਨ ਤੋਂ ਭਰੂਣ ਪੂਰਾ ਵਿਕਸਿਤ ਹੋਣ ਤੱਕ ਦਾ ਸਮਾਂ ਵਧ ਜਾਣਾ), ਅਤੇ ਲਿੰਗੀ ਬਿਖਮਰੂਪਤਾ ਦਾ ਘਟ ਜਾਣਾ। ਇਹਨਾਂ ਪਰਿਵਰਤਨਾਂ ਦੇ ਵਿਚਕਾਰ ਸੰਬੰਧ ਚੱਲ ਰਹੀਆਂ ਬਹਿਸਾਂ ਦਾ ਵਿਸ਼ਾ ਹਨ। ਹੋਰ ਮਹੱਤਵਪੂਰਨ ਰੂਪ ਵਿਗਿਆਨਿਕ ਪਰਿਵਰਤਨਾਂ ਵਿੱਚ ਇੱਕ ਸ਼ਕਤੀ ਅਤੇ ਸ਼ੁੱਧ ਪਕੜ ਦਾ ਵਿਕਾਸ ਵੀ ਸ਼ਾਮਿਲ ਹੈ, ਤਬਦੀਲੀ ਜੋ ਪਹਿਲਾਂ ਐਚ. ਇਰੈਕਟਸ ਵਿੱਚ ਹੋਈ ਸੀ।[5][page needed] ਹੋਰ ਮਹੱਤਵਪੂਰਨ ਰੂਪ ਵਿਗਿਆਨਿਕ ਪਰਿਵਰਤਨਾਂ ਵਿੱਚ ਇੱਕ ਸ਼ਕਤੀ ਅਤੇ ਸ਼ੁੱਧ ਪਕੜ ਦਾ ਵਿਕਾਸ ਵੀ ਸ਼ਾਮਿਲ ਹੈ, ਤਬਦੀਲੀ ਜੋ ਪਹਿਲਾਂ ਐਚ.ਇਰੈਕਟਸ ਵਿੱਚ ਹੋਈ ਸੀ।[6]
ਬਾਈਪੈਡਲਿਜ਼ਮ (ਦੋ ਪੈਰਾਂ ਨਾਲ ਚੱਲਣਾ)
ਬਾਈਪੈਡਲਿਜ਼ਮ ਹੋਮੀਨਿਡ ਦੀ ਬੁਨਿਆਦੀ ਅਨੁਕੂਲਣ ਹੈ ਅਤੇ ਇਸ ਨੂੰ ਬਾਈਪੈਡਲ ਹੋਮੀਨਿਡਾਂ ਦਾਨ ਸਾਂਝੀਆਂ ਪਿੰਜਰ ਤਬਦੀਲੀਆਂ ਦਾ ਮੁੱਖ ਕਰਨਮੰਨਿਆ ਜਾਂਦਾ ਹੈ। ਸੰਭਵ ਤੌਰ 'ਤੇ ਪ੍ਰਾਚੀਨ ਦੋਪਾਇਆਵਾਦ ਦੇ ਸਭ ਤੋਂ ਪਹਿਲੇ ਹੋਮੀਨਿਨ ਨੂੰ, ਸਾਹੇਲਐਂਥਰੋਪਸ[7] ਜਾਂ ਓਰੌਰਿਨ, ਮੰਨਿਆ ਜਾਂਦਾ ਹੈ, ਜੋ ਦੋਵੇਂ 6 ਤੋਂ 7 ਮਿਲੀਅਨ ਸਾਲ ਪਹਿਲਾਂ ਰੂਪਮਾਨ ਹੋਏ ਸੀ।ਗੈਰ-ਬਾਈਪੈਡਲ ਨਕਲ-ਵਾਕਰ, ਗੋਰੀਲਾ ਅਤੇ ਚਿੰਪਾਜ਼ੀ, ਇਕੋ ਸਮੇਂ ਤੇ ਹੋਮੀਨਿਨ ਲਾਈਨ ਤੋਂ ਵੱਖ ਹੋ ਗਏ, ਇਸ ਲਈ ਸਾਹੇਲਐਂਥਰੋਪਸ ਜਾਂ ਓਰੌਰਿਨ ਦੇ ਕਿਸੇ ਆਖਰੀ ਹਿੱਸੇ ਵਿੱਚ ਸਾਂਝੇ ਪੂਰਵਜ ਤੋਂ ਹੋ ਸਕਦੇ ਹਨ। ਆਰਡੀਪਿਥੇਕਸ, ਜੋ ਪੂਰੀ ਤਰ੍ਹਾਂ ਨਾਲ ਦੋ-ਪਾਇਆ ਸੀ, ਕੁਝ ਦੇਰ ਬਾਅਦ ਦ੍ਰਿਸ਼ ਤੇ ਆਇਆ।[ਹਵਾਲਾ ਲੋੜੀਂਦਾ]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads