ਮਲੌਦ

From Wikipedia, the free encyclopedia

Remove ads

ਮਲੌਦ,ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਵਿਚ ਲੁਧਿਆਣਾ-ਮਲੇਰਕੋਟਲਾ ਰੋਡ ਤੇ ਲੁਧਿਆਣਾ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਮਲੇਰਕੋਟਲਾ ਨੇੜੇ ਕੁੱਪ ਰੋੜੀਆਂ ਤੋਂ ਇਹ ਪਹੁੰਚ ਸੜਕ ਨਾਲ ਜੋੜਿਆ ਗਿਆ ਹੈ। ਇਹ 75°- 56’ ਲੰਬਕਾਰ ਅਤੇ 30° – 38’ ਵਿਥਕਾਰ ਤੇ ਪੈਂਦਾ ਹੈ। ਮਲੌਦ ਇੱਕ ਬਹੁਤ ਹੀ ਪ੍ਰਾਚੀਨ ਸਥਾਨ ਹੈ ਜਿਸਨੂੰ ਮੱਲਾ ਉਦੇ ਕਹਿੰਦੇ ਹੁੰਦੇ ਸਨ ਅਤੇ ਜਿਸ ਨਾਲ ਮੁਲਤਾਨ ਜਾਂ ਮੱਲਸਤਾਨ ਸੰਬੰਧਿਤ ਹੈ ਅਤੇ ਬਾਅਦ ਵਿੱਚ ਇਹ ਬਿਗੜ ਕੇ ਮਲੌਦ ਬਣ ਗਿਆ। ਇਸਦੇ ਦੱਖਣੀ ਪਾਸੇ ਲੱਗਪੱਗ 1 ਕਿਲੋਮੀਟਰ ਦੂਰੀ ਤੇ  ਥੇਹ ਲਹੌਰਾਂ ਹੋਇਆ ਕਰਦਾ ਸੀ ਜੋ  ਹੁਣ ਗਾਇਬ ਹੋ ਗਿਆ ਹੈ। ਇਹ ਇਲਾਕਾ ਮੁਗਲਾਂ ਵੇਲੇ ਮਲੇਰਕੋਟਲਾ ਰਾਜ ਦੇ ਅਧੀਨ ਸੀ। ਜਦੋਂ ਸਿੱਖਾਂ ਨੇ ਸਰਹਿੰਦ ਨੂੰ ਫਤਿਹ ਕੀਤਾ, ਇਸ ਇਲਾਕੇ ਨੂੰ ਸਰਦਾਰ ਮਾਨ ਸਿੰਘ ਫੂਲਕੀਆਂ ਨੇ ਜਿੱਤ ਲਿਆ, ਮਲੌਦ ਦਾ ਕਿਲ੍ਹਾ ਉੱਚੇ ਥੇਹ ਤੇ ਸਥਿਤ ਹੈ। ਇਸ ਕਰਕੇ ਦੂਰ ਤੱਕ ਵਿਖਾਈ ਦਿੰਦਾ ਹੈ। ਇਸ ਖਾਨਦਾਨ ਨੂੰ ਮਲੌਦ ਦੇ ਸਰਦਾਰ ਕਰਕੇ ਜਾਣਿਆ ਜਾਂਦਾ ਹੈ। ਇਸ ਖਾਨਦਾਨ ਵਿੱਚ ਸਰਦਾਰ ਬਦਨ ਸਿੰਘ ਹੋਏ, ਜੋ ਇਸ ਖਾਨਦਾਨ ਵਿੱਚੋਂ ਕਾਫੀ ਮਸ਼ਹੂਰ ਹੋਏ, ਇਹ ਕਸਬਾ ਆਲੇ ਦੁਆਲੇ ਨੂੰ ਫੈਲ ਰਿਹਾ ਹੈ। ਇਹ ਕਸਬਾ ਦਿਨ ਰਾਤ ਤਰੱਕੀ ਕਰ ਰਿਹਾ ਹੈ। ਮਲੌਦ ਲੁਧਿਆਣਾ ਜ਼ਿਲ੍ਹਾ ਦੇ ਇੱਕ ਹਿੱਸਾ ਉਦੋਂ ਬਣਿਆ ਸੀ, ਜਦ ਇਹ ਜ਼ਿਲ੍ਹਾ 1846 ਵਿੱਚ ਬ੍ਰਿਟਿਸ਼ ਦੁਆਰਾ ਮਿਲਾਏ ਇਲਾਕਿਆਂ ਵਿੱਚੋਂ ਬਣਾਇਆ ਗਿਆ ਸੀ।

ਵਿਸ਼ੇਸ਼ ਤੱਥ ਮਲੌਦ, ਦੇਸ਼ ...
Remove ads

ਵਿਦਿਅਕ ਅਦਾਰੇ

ਮਲੌਦ ਵਿੱਚ ਇੱਕ ਸਰਕਾਰੀ ਹਾਈ ਸਕੂਲ (ਕੋ-ਵਿਦਿਅਕ), ਕੁੜੀਆਂ ਦਾ ਮਿਡਲ ਸਕੂਲ ਅਤੇ ਲੜਕਿਆਂ ਦੇ ਲਈ ਇੱਕ ਪ੍ਰਾਇਮਰੀ ਸਕੂਲ ਹੈ।

ਨੇੜੇ ਦੇ ਪਿੰਡ

  1. ਚੋਮੋਂ
  2. ਬਾਬਰਪੁਰ
  3. ਬੇਰ ਕਲਾਂ
  4. ਬੇਰ ਖੁਰਦ
  5. ਨਾਰੋਮਾਜਰਾ
  6. ਰਾਮਗੜ੍ਹ ਸਰਦਾਰਾਂ
  7. ਟਿੰਬਰਵਾਲ

ਨੇੜੇ ਦੇ ਸ਼ਹਿਰ

  1. ਮਲੇਰਕੋਟਲਾ
  2. ਪਾਇਲ
  3. ਅਹਿਮਦਗੜ੍ਹ
  4. ਦੋਰਾਹਾ

ਸਿਹਤ ਕੇਂਦਰ

ਪ੍ਰਾਇਮਰੀ ਹੈਲਥ ਸੈਂਟਰ ਅਤੇ ਇੱਕ ਵੈਟਰਨਰੀ ਡਿਸਪੈਂਸਰੀ ਹੈ।

ਗੈਲਰੀ

Thumb
ਕਿਲਾ ਮਲੌਧ

Loading related searches...

Wikiwand - on

Seamless Wikipedia browsing. On steroids.

Remove ads