ਮਸੀਹਾ

From Wikipedia, the free encyclopedia

ਮਸੀਹਾ
Remove ads

ਅਬਰਾਹਮ ਧਰਮਾਂ ਵਿੱਚ ਇੱਕ ਮਸੀਹਾਮਸੀਹ ਇਬਰਾਨੀ: מָשִׁיחַ; ਯੂਨਾਨੀ: μεσσίας, Arabic: مسيح, romanized: masîḥ) ਲੋਕਾਂ ਦੇ ਸਮੂਹ ਦਾ ਰਾਖਾ ਜਾਂ ਮੁਕਤੀਦਾਤਾ ਹੈ। ਮਸੀਹਾ, ਮਸੀਹਾਵਾਦ ਅਤੇ ਮਸੀਹੀ ਯੁੱਗ ਦੀਆਂ ਧਾਰਨਾਵਾਂ ਦਾ ਜਨਮ ਯਹੂਦੀ ਧਰਮ ਵਿੱਚ ਹੋਇਆ ਸੀ,[1][2] ਅਤੇ ਇਬਰਾਨੀ ਬਾਈਬਲ ਵਿੱਚ ਇੱਕ ਮਸੀਹ (ਮਸੀਹਾ) ਇੱਕ ਰਾਜਾ ਜਾਂ ਮੁੱਖ ਪੁਜਾਰੀ ਹੁੰਦਾ ਹੈ ਜਿਸ ਨੂੰ ਰਵਾਇਤੀ ਪਵਿੱਤਰ ਮਸਹ ਕਰਨ ਵਾਲੇ ਤੇਲ ਨਾਲ ਮਸਹ ਕੀਤਾ ਹੋਵੇ। ਮਸੀਹ ਸਿਰਫ਼ ਯਹੂਦੀ ਹੀ ਨਹੀਂ ਹੁੰਦੇ ਸਨ: ਇਸਾਯਾਹ ਦੀ ਕਿਤਾਬ ਵਿੱਚ ਅਚੀਮੰਡ ਸਲਤਨਤ ਦੇ ਰਾਜੇ ਸੀਪਰਸ ਮਹਾਨ, ਯਰੂਸ਼ਲਮ ਮੰਦਰ ਨੂੰ ਦੁਬਾਰਾ ਬਣਾਉਣ ਲਈ ਉਸਦੇ ਐਲਾਨ ਲਈ, ਇੱਕ ਮਸੀਹਾ ਦੇ ਤੌਰ ਤੇ ਉਸਦਾ ਜ਼ਿਕਰ ਕਰਦੀ ਹੈ।[3]

Thumb
ਸੈਮੂਅਲ ਨੇ ਡੇਵਿਡ, ਡੂਰਾ ਯੂਰੋਪੋਸ, ਸੀਰੀਆ, ਦੀ ਮਸਹ ਕਰਦੇ ਹੋਏ ਮਿਤੀ: ਤੀਜੀ ਸਦੀ ਈਸਵੀ

ਹਾ ਮਾਸ਼ੀਅਚ (המשיח, 'ਮਸੀਹਾ', 'ਮਸਹ ਕੀਤਾ ਹੋਇਆ'),[4] [lower-alpha 1] ਅਕਸਰ melekh mashiach (מלך המשיח 'ਰਾਜਾ ਮਸੀਹਾ') ਕਿਹਾ ਜਾਂਦਾ ਹੈ,[6] ਇੱਕ ਅਜਿਹਾ ਮਨੁੱਖੀ ਨੇਤਾ ਹੁੰਦਾ ਹੈ, ਜੋ ਕਿ ਸਰੀਰਕ ਤੌਰ 'ਤੇ ਰਾਜਾ ਦਾਊਦ ਅਤੇ ਰਾਜਾ ਸੁਲੇਮਾਨ ਦੇ ਰਾਹੀਂ ਜੱਦੀ ਦਾਊਦ ਵੰਸ਼ ਤੋਂ ਉਤਪੰਨ ਹੋਇਆ ਹੋਵੇ। ਸੋਚਿਆ ਜਾਂਦਾ ਹੈ ਕਿ ਉਹ ਭਵਿੱਖ ਦੀ ਸਿਰਫ ਇੱਕ ਆਮਦ ਉੱਪਰ ਪੂਰਵ-ਨਿਰਧਾਰਤ ਚੀਜ਼ਾਂ, ਜਿਸ ਵਿੱਚ ਇਜ਼ਰਾਈਲ ਦੇ ਕਬੀਲਿਆਂ ਦੀ ਏਕਤਾ,[7] ਸਾਰੇ ਯਹੂਦੀਆਂ ਦਾ ਏਰੀਟਜ਼ ਇਜ਼ਰਾਈਲ ਵਿੱਚ ਇਕੱਤਰ ਹੋਣਾ, ਯਰੂਸ਼ਲਮ ਵਿੱਚ ਮੰਦਰ ਦੀ ਮੁੜ ਉਸਾਰੀ, ਮਸੀਹੀ ਯੁੱਗ ਦੀ ਸ਼ੁਰੂਆਤ[8] ਆਲਮੀ ਵਿਸ਼ਵ ਵਿਆਪੀ ਸ਼ਾਂਤੀ, ਅਤੇ ਆਉਣ ਵਾਲੀ ਦੁਨੀਆ ਦਾ ਐਲਾਨ ਕਰਨਾ ਵੀ ਸ਼ਾਮਲ ਹਨ, ਨੂੰ ਪੂਰਾ ਕਰੇਗਾ।[1][2]

ਈਸਾਈਅਤ ਵਿੱਚ, ਵਿੱਚ ਮਸੀਹਾ ਨੂੰ ਕ੍ਰਾਈਸਟ ਕਿਹਾ ਜਾਂਦਾ ਹੈ, ਯੂਨਾਨੀ: χριστός ਤੋਂ, ਜੋ ਇਬਰਾਨੀ ਸ਼ਬਦ ਦਾ ਸਮਾਰਥੀ ਅਨੁਵਾਦ ਹੈ।[9] ਈਸਾਈਅਤ ਵਿੱਚ ਮਸੀਹਾ ਦੀ ਧਾਰਣਾ ਯਹੂਦੀ ਧਰਮ ਵਿੱਚ ਮਸੀਹਾ ਤੋਂ ਸ਼ੁਰੂ ਹੋਈ। ਪਰ, ਯਹੂਦੀ ਧਰਮ ਵਿੱਚ ਮਸੀਹਾ ਦੀ ਧਾਰਣਾ ਦੇ ਉਲਟ, ਈਸਾਈ ਧਰਮ ਵਿੱਚ ਮਸੀਹਾ ਪਰਮੇਸ਼ੁਰ ਦਾ ਪੁੱਤਰ ਹੈ। ਕ੍ਰਾਈਸਟ ਨਾਸਰਤ ਦੇ ਯਿਸੂ ਦਾ ਪ੍ਰਵਾਨਿਤ ਈਸਾਈ ਅਹੁਦਾ ਅਤੇ ਖ਼ਿਤਾਬ ਬਣ ਗਿਆ,[10] ਕਿਉਂਕਿ ਈਸਾਈ ਵਿਸ਼ਵਾਸ ਕਰਦੇ ਹਨ ਕਿ ਪੁਰਾਣੇ ਨੇਮ ਵਿੱਚ ਮਸੀਹਾ ਦੀਆਂ ਭਵਿੱਖਬਾਣੀਆਂ ਉਸਦੇ ਮਿਸ਼ਨ, ਮੌਤ ਅਤੇ ਪੁਨਰ-ਉਥਾਨ ਵਿੱਚ ਪੂਰੀਆਂ ਹੋਈਆਂ ਸਨ। ਇਨ੍ਹਾਂ ਵਿੱਚ ਖ਼ਾਸਕਰ ਦਾਊਦ ਦੀ ਵੰਸ਼ ਤੋਂ ਆਮਦ ਅਤੇ ਉਸ ਨੂੰ ਯਹੂਦੀਆਂ ਦਾ ਰਾਜਾ ਘੋਸ਼ਿਤ ਕਰਨ ਦੀਆਂ ਭਵਿੱਖਬਾਣੀਆਂ ਸ਼ਾਮਲ ਹਨ ਜੋ ਉਸ ਦੇ ਸੂਲੀ ਤੇ ਟੰਗਣ ਦੇ ਦਿਨ ਵਾਪਰੀਆਂ ਸਨ। ਉਹ ਵਿਸ਼ਵਾਸ ਕਰਦੇ ਹਨ ਕਿ ਕ੍ਰਾਈਸਟ ਬਾਕੀ ਦੀਆਂ ਮਸੀਹੀ ਭਵਿੱਖਬਾਣੀਆਂ ਨੂੰ ਪੂਰਾ ਕਰੇਗਾ, ਖਾਸ ਤੌਰ ਤੇ ਇਹ ਕਿ ਉਹ ਇੱਕ ਮਸੀਹੀ ਯੁੱਗ ਅਤੇ ਆਉਣ ਵਾਲੇ ਸੰਸਾਰ ਦਾ ਆਗਾਜ਼ ਆਪਣੀ ਦੂਜੀ ਆਮਦ ਤੇ ਕਰੇਗਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads