ਮੇਜਰ ਇਸਹਾਕ ਮੁਹੰਮਦ
From Wikipedia, the free encyclopedia
Remove ads
ਮੇਜਰ ਇਸਹਾਕ਼ ਮੁਹੰਮਦ ਵੱਡਾ ਸੂਝਵਾਨ, ਸਿਆਸਤਦਾਨ, ਨਾਟਕਕਾਰ, ਪੱਤਰਕਾਰ, ਵਕੀਲ, ਅਤੇ ਖੋਜੀ ਸੀ। ਉਹ 'ਮਜ਼ਦੂਰ ਕਿਸਾਨ ਪਾਰਟੀ' ਦਾ ਮੋਢੀ ਆਗੂ ਸੀ।
ਉਹ ਮਾਰਕਸਵਾਦੀ ਵਿਚਾਰਧਾਰਾ ਵਿੱਚ ਪ੍ਰਬੀਨ, ਦਲਿਤ ਚੇਤਨਾ ਨੂੰ ਕਲਮ ਬੰਦ ਕਰਨ ਵਾਲਾ ਪਾਕਿਸਤਾਨੀ ਨਾਟਕਕਾਰ ਸੀ। ਉਸ ਨੇ ਪੰਜਾਬੀ ਵਿੱਚ ਕੁਝ ਬਹੁਤ ਸੁੰਦਰ ਨਾਟਕ ਲਿਖੇ ਅਤੇ ਅਨਪੜ੍ਹ ਕਿਸਾਨਾਂ ਦੀ ਮਦਦ ਨਾਲ ਪਿੰਡਾਂ ਵਿੱਚ ਉਨ੍ਹਾਂ ਦਾ ਮੰਚਨ ਵੀ ਕੀਤਾ।[1]
ਜੀਵਨ
ਇਸਹਾਕ਼ ਮੁਹੰਮਦ ਦਾ ਜਨਮ ਅਪਰੈਲ 1920 ਵਿੱਚ ਜ਼ਿਲਾ ਜਲੰਧਰ ਦੇ ਪਿੰਡ ਅਖਾੜਾ ਦੇ ਜ਼ਿਮੀਂਦਾਰ ਘਰਾਣੇ ਵਿੱਚ ਹੋਇਆ। ਇਸਹਾਕ ਮੁਹੰਮਦ ਨੇ ਦਸਵੀਂ ਉੜਮੁੜ ਟਾਂਡਾ ਤੋਂ,ਐਫ਼ ਏ. ਡੀ.ਏ.ਵੀ. ਕਾਲਜ ਜਲੰਧਰ ਅਤੇ ਬੀ.ਏ. ਐਮ.ਏ.ਓ. ਕਾਲਜ ਅੰਮ੍ਰਿਤਸਰ ਤੋਂ 1941 ਵਿੱਚ ਕੀਤੀ।
ਲਿਖਤਾਂ
ਇਸਹਾਕ਼ ਮੁਹੰਮਦ ਨੇ ਪੰਜਾਬੀ ਡਰਾਮੇ ਨੂੰ ਦੋ ਲਿਖਤਾਂ ਕੁਕਨੁਸ ਤੇ ਮੁਸਲੀ ਅਤੇ ਉਰਦੂ ਵਿੱਚ ਡਰਾਮਾ ਖ਼ਾਨਾ ਆਬਾਦੀ ਲਿਖੇ। ਉਨ੍ਹਾਂ ਦੇ ਉਰਦੂ ਡਰਾਮੇ ਖ਼ਾਨਾ ਆਬਾਦੀ ਦਾ ਪ੍ਰੋਫ਼ੈਸਰ ਸ਼ਾਰਬ ਹੋਰਾਂ ਨੇ ਖ਼ਾਨਾ ਅਬਾਦੀ ਦੇ ਨਾਂ ਨਾਲ ਈ ਪੰਜਾਬੀ ਤਰਜਮਾ ਕੀਤਾ ਹੈ।
ਨਾਟਕ
ਪੰਜਾਬੀ ਨਾਟਕ
- ਕੁਕਨਸ
- ਮੁਸੱਲੀ
ਉਰਦੂ ਨਾਟਕ
- ਖ਼ਾਨਾ ਅਬਾਦੀ
ਹਵਾਲੇ
Wikiwand - on
Seamless Wikipedia browsing. On steroids.
Remove ads