ਮੇਲੈਨ ਵਾਕਰ

From Wikipedia, the free encyclopedia

ਮੇਲੈਨ ਵਾਕਰ
Remove ads

ਮੇਲੈਨ ਵਾਕਰ(ਜਨਮ 1 ਜਨਵਰੀ 1983, ਕਿੰਗਸਟਨ) 400 ਮੀਟਰ ਹਰਡਲਜ਼ ਦੀ ਮਹਿਲਾ ਅਥਲੀਟ ਹੈ, ਜੋ ਕਿ ਜਮਾਇਕਾ ਵੱਲੋਂ ਪ੍ਰਦਰਸ਼ਨ ਕਰਦੀ ਹੈ। ਮੇਲੈਨ ਵਾਕਰ ਸਾਬਕਾ 400 ਮੀਟਰ ਹਰਡਲਜ਼ ਦੀ ਓਲੰਪਿਕ ਜੇਤੂ ਵੀ ਹੈ।[1]ਉਸਨੇ 2008 ਓਲੰਪਿਕ ਖੇਡਾਂ ਵਿੱਚ 52.64 ਦਾ ਸਮਾਂ ਲੈ ਕੇ ਓਲੰਪਿਕ ਰਿਕਾਰਡ ਬਣਾਇਆ ਹੈ ਅਤੇ 2009 ਵਿਸ਼ਵ 52.42 ਸੈਕਿੰਡ ਦਾ ਉਸਦਾ ਦੂਸਰਾ ਰਿਕਾਰਡ ਹੈ, ਭਾਵ ਕਿ ਪਹਿਲੇ ਦੋ ਓਲੰਪਿਕ ਰਿਕਾਰਡ ਮੇਲੈਨ ਵਾਕਰ ਦੇ ਨਾਂਮ ਦਰਜ ਹਨ। ਦੂਸਰਾ ਰਿਕਾਰਡ ਉਸਨੇ ਬਰਲਿਨ ਵਿਖੇ ਬਣਾਇਆ ਸੀ।[1]ਮੇਲੈਨ ਵਾਕਰ ਨੇ ਹਰਡਲਜ਼ ਤੋਂ ਇਲਾਵਾ ਰੀਲੇਅ ਦੌਡ਼ਾਂ ਅਤੇ 100 ਮੀਟਰ ਦੌਡ਼ ਵਿੱਚ ਵੀ ਕਈ ਤਮਗੇ ਹਾਸਿਲ ਕੀਤੇ ਹਨ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
Remove ads
Remove ads

ਜੀਵਨ

ਮੇਲੈਨ ਵਾਕਰ ਦਾ ਜਨਮ 1 ਜਨਵਰੀ 1983 ਨੂੰ ਕਿੰਗਸਟਨ ਵਿਖੇ ਹੋਇਆ ਸੀ। ਮੇਲੈਨ ਸੈਂਟ ਜਾਗੋ ਹਾਈ ਸਕੂਲ ਦੀ ਸਾਬਕਾ ਵਿਦਿਆਰਥਣ ਹੈ। ਉਸਦੇ ਨਾਂਮ 2008 ਓਲੰਪਿਕ ਖੇਡਾਂ ਵਿੱਚ 52.64 ਸੈਕਿੰਡ ਦਾ ਨਵਾਂ ਵਿਸ਼ਵ ਰਿਕਾਰਡ ਦਰਜ ਹੈ। ਵਾਕਰ ਨੇ ਜਮਾਇਕਾ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਕੈਲੀਜ਼ ਸਪੈਂਸਰ ਨੂੰ ਪਛਾਡ਼ਦੇ ਹੋਏ 54.70 ਸੈਕਿੰਡ ਨਾਲ ਇਹ ਪ੍ਰਤੀਯੋਗਤਾ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ ਉਸਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ।[2]

20 ਅਗਸਤ 2009 ਨੂੰ ਉਸਨੇ ਇਤਿਹਾਸ ਦਾ ਦੂਸਰਾ ਬਿਹਤਰੀਨ ਸਮਾਂ 52.42 ਸੈਕਿੰਡ ਲੈ ਕੇ 2009 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 400 ਮੀਟਰ ਹਰਡਲਜ਼ ਵਿੱਚ ਜਿੱਤ ਹਾਸਿਲ ਕੀਤੀ ਸੀ। ਇਹ ਪ੍ਰਤੀਯੋਗਤਾ ਬਰਲਿਨ ਵਿਖੇ ਹੋਈ ਸੀ।[3] ਇਸ ਤੋਂ ਬਾਅਦ ਬਰਲਿਨੋ ਨੇ ਮੇਲੈਨ ਨੂੰ ਇੱਕ ਅਹਿਮ ਮੁਕਾਬਲੇ ਵਿੱਚ ਪਛਾਡ਼ ਦਿੱਤਾ ਸੀ।[4]

ਨਿੱਜੀ ਸਰਵੋਤਮ

  • 60 ਮੀਟਰ ਹਰਡਲਜ਼ – 8.05 ਸੈਕਿੰਡ (2006)
  • 100 ਮੀਟਰ ਹਰਡਲਜ਼ – 12.75 ਸੈਕਿੰਡ (2006)
  • 400 ਮੀਟਰ ਹਰਡਲਜ਼ – 52.42 ਸੈਕਿੰਡ (2009)
  • 60 ਮੀਟਰ – 7.40 ਸੈਕਿੰਡ (2005)
  • 200 ਮੀਟਰ – 23.67 ਸੈਕਿੰਡ (1998)
  • 400 ਮੀਟਰ – 51.61 ਸੈਕਿੰਡ (2008)
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads