ਮੇਵਾ ਸਿੰਘ ਲੋਪੋਕੇ

From Wikipedia, the free encyclopedia

ਮੇਵਾ ਸਿੰਘ ਲੋਪੋਕੇ
Remove ads

ਭਾਈ ਮੇਵਾ ਸਿੰਘ (1880 - 11 ਜਨਵਰੀ 1915) ਗ਼ਦਰ ਲਹਿਰ ਦਾ ਅਤੇ ਕਨੇਡਾ ਵਿੱਚ ਮਨੁੱਖੀ ਹੱਕਾਂ ਲਈ ਸੰਘਰਸ਼ ਦਾ ਆਗੂ ਸੀ। ਉਹ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਲਈ ਬਣੀ ਗ਼ਦਰ ਪਾਰਟੀ ਦੀ ਵੈਨਕੂਵਰ ਸ਼ਾਖਾ ਦਾ ਇੱਕ ਮੈਂਬਰ ਸੀ। 21 ਅਕਤੂਬਰ, 1914 ਨੂੰ ਮੇਵਾ ਸਿੰਘ ਨੇ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਇੰਸਪੈਕਟਰ, ਡਬਲਯੂ. ਸੀ. ਹਾਪਕਿਨਸਨ ਦੀ ਹੱਤਿਆ ਕਰ ਦਿੱਤੀ। ਇਹ ਹਿੰਸਾ ਦੀ ਇੱਕ ਰਾਜਨੀਤਿਕ ਕਾਰਵਾਈ ਜਿਸ ਲਈ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।[1]ਸਿੱਖ ਕੈਨੇਡੀਅਨਾਂ ਦੀ ਨਜ਼ਰ ਵਿਚ ਮੇਵਾ ਸਿੰਘ ਨੇ ਹਾਪਕਿਨਸਨ ਦੀ ਹੱਤਿਆ ਕਰਕੇ ਬਹਾਦਰੀ ਦਾ ਕੰਮ ਕੀਤਾ ਸੀ ਅਤੇ ਉਹ ਸ਼ਹੀਦ ਸੀ। ਉਸ ਨੂੰ ਉਹ ਹਰ ਸਾਲ ਯਾਦ ਕਰਦੇ ਹਨ।

ਵਿਸ਼ੇਸ਼ ਤੱਥ ਮੇਵਾ ਸਿੰਘ, ਜਨਮ ...
Remove ads

ਜ਼ਿੰਦਗੀ

ਭਾਈ ਮੇਵਾ ਸਿੰਘ ਜੀ ਦਾ ਜਨਮ 1880 ਨੂੰ ਪਿੰਡ ਲੋਪੋਕੇ (ਭਾਰਤ), ਜ਼ਿਲ੍ਹਾ ਅੰਮ੍ਰਿਤਸਰ, ਬਰਤਾਨਵੀ ਪੰਜਾਬ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਨੰਦ ਸਿੰਘ ਔਲਖ ਸੀ। ਉਹ 1906 ਵਿੱਚ ਵੈਨਕੂਵਰ ਗਿਆ ਸੀ। ਉਹ ਨਿਊ ਵੈਸਟਮਿਨਸਟਰ ਦੀ ਫਰੇਜਰ ਮਿਲ ਵਿੱਚ ਗਰੀਨ ਚੇਨ ਤੇ ਕੰਮ ਕਰਨ ਲੱਗ ਪਿਆ। 1907 ਵਿੱਚ ਭਾਈ ਮੇਵਾ ਸਿੰਘ ਨੇ ਦੇਖਿਆ ਕਿ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਭਾਰਤੀ ਪਰਵਾਸੀਆਂ ਦਾ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਸੀ। ਉਸਨੇ 1907 ਵਿੱਚ ਏਸ਼ੀਆਈ ਲੋਕਾਂ ਦੇ ਵਿਰੁਧ ਭੜਕੀ ਹਿੰਸਾ ਵੀ ਦੇਖੀ।[2] ਇੱਥੇ ਉਸ ਦਾ ਮੇਲ ਭਾਈ ਭਾਗ ਸਿੰਘ ਭੀਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ ਤੇ ਹੋਰ ਅਨੇਕਾਂ ਪੰਜਾਬੀਆਂ ਨਾਲ ਹੋ ਗਿਆ। ਉਨ੍ਹਾਂ ਨੇ ਰਲ-ਮਿਲ ਕੇ ਨਾਰਥ ਅਮਰੀਕਾ ਦੇ ਪਹਿਲੇ ਗੁਰੂ ਘਰ ਦੀ ਸਥਾਪਨਾ ਕੀਤੀ। ਇਸ ਉਪਰੰਤ 28 ਜੂਨ 1908 ਨੂੰ ਖੰਡੇ-ਬਾਟੇ ਦੀ ਪਾਹੁਲ ਲੈ ਕੇ ਉਹ ਅੰਮ੍ਰਿਤਧਾਰੀ ਸਿੰਘ ਸਜ ਗਿਆ ਅਤੇ ਨਵੇਂ ਬਣੇ ਗੁਰਦੁਆਰੇ ਦੀ ਸੇਵਾ-ਸੰਭਾਲ ਵਿਚ ਸਰਗਰਮ ਭੂਮਿਕਾ ਨਿਭਾਉਣ ਲੱਗ ਪਿਆ। ਗੁਰਦੁਆਰੇ ਵਿੱਚ ਉਹ ਪਾਠੀ ਦੇ ਤੌਰ ਤੇ ਵੀ ਸੇਵਾ ਨਿਭਾਉਂਦਾ।

Remove ads

ਗ਼ਦਰ ਪਾਰਟੀ ਦੀ ਸ਼ਮੂਲੀਅਤ ਅਤੇ ਪਹਿਲੀ ਗ੍ਰਿਫਤਾਰੀ

ਵੈਨਕੂਵਰ ਵਿਚ ਛੋਟੇ ਜਿਹੇ ਪੰਜਾਬੀ ਭਾਈਚਾਰੇ ਦੇ ਮੈਂਬਰ ਵਜੋਂ ਮੇਵਾ ਸਿੰਘ ਸਥਾਨਕ ਸਿੱਖਾਂ ਨੂੰ ਵੰਡਣ ਵਾਲ਼ੀ ਰਾਜਨੀਤਿਕ ਲਕੀਰ ਦੇ ਦੋਵਾਂ ਪਾਸਿਆਂ ਦੇ ਲੋਕਾਂ ਨਾਲ ਜਾਣੂ ਹੋ ਗਿਆ।[3] ਇਕ ਪਾਸੇ ਗਦਰ ਪਾਰਟੀ ਦੇ ਕਾਰਕੁਨ ਸਨ, ਅਤੇ ਦੂਜੇ ਪਾਸੇ ਡਬਲਯੂ. ਸੀ. ਹਾਪਕਿਨਸਨ ਅਤੇ ਵੈਨਕੂਵਰ ਇਮੀਗ੍ਰੇਸ਼ਨ ਵਿਭਾਗ ਨੂੰ ਜਾਣਕਾਰੀ ਦੇਣ ਵਾਲ਼ੇ ਮੁੱਠੀ ਭਰ ਸੂਹੀਏ।[4] ਵੈਨਕੂਵਰ ਗੁਰਦੁਆਰੇ ਵਿੱਚ ਸਾਥੀ ਮਿੱਲ ਮਜ਼ਦੂਰ ਅਤੇ ਗ੍ਰੰਥੀ ਬਲਵੰਤ ਸਿੰਘ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਗ ਸਿੰਘ ਦੇ ਰਾਹੀਂ ਮੇਵਾ ਸਿੰਘ ਨੇ ਗ਼ਦਰ ਪਾਰਟੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।[5] ਕੈਨੇਡਾ ਦੀ ਨਸਲੀ ਸਰਕਾਰ ਸਿੱਖਾਂ ਤੇ ਕੈਨੇਡਾ ਆਉਣ ਤੇ ਪਾਬੰਦੀਆਂ ਲਾ ਰਹੀ ਸੀ। ਭਾਰਤੀ ਮੂਲ ਦੇ ਲੋਕਾਂ ਨਾਲ਼ ਨਸਲੀ ਵਿਤਕਰੇ ਦਾ ਕਾਰਨ ਭਾਰਤ ਦੀ ਗ਼ੁਲਾਮੀ ਸੀ। ਇਸ ਲ਼ੀ ਉੱਤਰੀ ਅਮਰੀਕਾ ਵਿਚ ਵਸਦੇ ਭਾਰਤੀਆਂ ਨੇ ਅਪ੍ਰੈਲ 1913 ਵਿਚ ਗ਼ਦਰ ਪਾਰਟੀ ਦੀ ਸਥਾਪਿਤ ਕੀਤੀ ਸੀ ਜਿਸਨੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਹਥਿਆਰਬੰਦ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ।[6] 1908-1918 ਦੇ ਅਰਸੇ ਦੌਰਾਨ ਕੈਨੇਡੀਅਨ ਇਮੀਗ੍ਰੇਸ਼ਨ ਵੈਨਕੂਵਰ ਵਿੱਚ ਅਧਿਕਾਰੀਆਂ ਨੇ ਉੱਤਰੀ ਅਮਰੀਕਾ ਵਿੱਚ ਭਾਰਤੀ ਰਾਸ਼ਟਰਵਾਦੀਆਂ ਦੀ ਨਿਗਰਾਨੀ ਵਿੱਚ ਵੱਡੀ ਭੂਮਿਕਾ ਨਿਭਾਈ।[7] ਵੈਨਕੂਵਰ ਵਿਖੇ ਇਮੀਗ੍ਰੇਸ਼ਨ ਅਫ਼ਸਰ ਹਾਪਕਿਨਸਨ ਸੀ। ਉਹ ਉਹ ਪੰਜਾਬ ਵਿੱਚ ਤੇ ਫਿਰ ਕਲਕੱਤੇ ਵਿੱਚ ਪੁਲਿਸ ਦੀ ਨੌਕਰੀ ਕਰਦਾ ਰਿਹਾ ਸੀ। ਉਹ ਅੰਗ੍ਰੇਜ਼ ਪਿਤਾ ਤੇ ਭਾਰਤੀ ਮਾਂ ਦਾ ਪੁੱਤਰ ਹੋਣ ਕਾਰਨ ਪੰਜਾਬੀ ਵੀ ਸਮਝ ਤੇ ਬੋਲ ਲੈਂਦਾ ਸੀ। ਉਸ ਨੇ ਭਾਰਤੀਆਂ ਨੂੰ ਪਾੜਨ ਲਈ ਬੇਲਾ ਸਿੰਘ ਨੂੰ ਮੁਖ਼ਬਰ ਬਣਾ ਲਿਆ, ਜਿਸ ਦਾ ਕੰਮ ਭਾਰਤੀਆਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਕੇ ਰਿਪੋਰਟਾਂ ਦੇਣਾ ਸੀ।[7] [8]


5 ਸਤੰਬਰ 1914 ਨੂੰ ਬੇਲਾ ਸਿੰਘ ਨੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਭਰੇ ਦੀਵਾਨ ਵਿੰਚ ਸੰਗਤਾਂ ਤੇ ਗੋਲੀਆਂ ਚਲਾ ਕੇ ਭਾਈ ਬਦਨ ਸਿੰਘ ਤੇ ਭਾਈ ਭਾਗ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਪੰਜ ਪੰਜਾਬੀਆਂ ਨੂੰ ਫੱਟੜ ਕਰ ਦਿੱਤਾ। ਪੰਜਾਬੀ ਸੰਗਤਾਂ ਵਿੱਚ ਰੋਸ ਦੀ ਲਹਿਰ ਵੱਧ ਗਈ। ਭਾਈ ਮੇਵਾ ਸਿੰਘ ਨੇ ਬਦਲਾ ਲੈਣ ਲਈ ਬੇਲਾ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਸਮੇਂ ਗਵਾਹੀ ਦੇਣ ਜਾ ਰਹੇ ਹਾਪਕਿਨਸਨ ਦੀ ਹੱਤਿਆ ਕਰ ਦਿੱਤੀ।


ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਵੈਨਕੂਵਰ ਕੈਨੇਡਾ ਵਿੱਚ ਫਾਂਸੀ ਦਿਤੀ ਗਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads