ਮੈਗਨਾ ਕਾਰਟਾ
From Wikipedia, the free encyclopedia
Remove ads
ਮੈਗਨਾ ਕਾਰਟਾ ਲਿਬਰਟੈਟਮ ( Magna Carta Libertatum "ਮਹਾਨ ਚਾਰਟਰ ਦੀ ਆਜ਼ਾਦੀ" ਲਈ ਮੱਧਕਾਲੀ ਲਾਤੀਨੀ ਹੈ), ਆਮ ਤੌਰ ਤੇ, Magna Carta ਕਹਿੰਦੇ ਹਨ (ਇਸ ਨੂੰ "ਮਹਾਨ ਚਾਰਟਰ" ਵੀ ਕਿਹਾ ਜਾਂਦਾ ਹੈ),[lower-alpha 1] ਇੱਕ ਚਾਰਟਰ ਹੈ ਜਿਸ ਨੂੰ ਇੰਗਲੈਂਡ ਦੇ ਰਾਜਾ ਜੌਹਨ ਨੇ ਵਿੰਡਸਰ ਦੇ ਨੇੜੇ ਰੰਨੀਮੀਡ ਦੇ ਸਥਾਨ ਤੇ 15 ਜੂਨ 1215.[lower-alpha 2] ਨੂੰ ਸਵੀਕਾਰ ਕੀਤਾ ਸੀ। ਪਹਿਲਾਂ ਕੈਂਟਰਬਰੀ ਦੇ ਆਰਚਬਿਸ਼ਪ ਨੇ ਬੇਪਰਵਾਹ ਰਾਜਾ ਅਤੇ ਬਾਗੀ ਬੈਰੋਨਾਂ ਦੇ ਇੱਕ ਸਮੂਹ ਦੇ ਵਿਚਕਾਰ ਸ਼ਾਂਤੀ ਬਣਾਉਣ ਲਈ ਇਸ ਦਾ ਖਰੜਾ ਤਿਆਰ ਕੀਤਾ ਸੀ ਅਤੇ ਇਸ ਵਿੱਚ ਚਰਚ ਦੇ ਹੱਕਾਂ ਦੀ ਸੁਰੱਖਿਆ, ਬੈਰੋਨਾਂ ਨੂੰ ਗ਼ੈਰ-ਕਾਨੂੰਨੀ ਕੈਦ ਤੋਂ ਬਚਾਉਣ, ਜ਼ਲਦ ਇਨਸਾਫ਼ ਦੀ ਸਹੂਲਤ, ਅਤੇ ਤਾਜ ਨੂੰ ਜਗੀਰਦਾਰੀ ਦੇ ਭੁਗਤਾਨਾਂ ਦੀ ਸੀਮਾ ਦਾ ਇੰਤਜਾਮ ਕੀਤਾ ਗਿਆ ਸੀ, ਜਿਨ੍ਹਾਂ ਨੂੰ 25 ਬੈਰੋਨਾਂ ਦੀ ਕੌਂਸਲ ਦੁਆਰਾ ਲਾਗੂ ਕੀਤਾ ਜਾਣਾ ਸੀ। ਕੋਈ ਵੀ ਪੱਖ ਆਪਣੀਆਂ ਵਚਨਬੱਧਤਾਵਾਂ ਤੇ ਪੱਕਾ ਨਹੀਂ ਸੀ ਰਿਹਾ, ਅਤੇ ਇਹ ਚਾਰਟਰ ਪੋਪ ਇਨੋਸੈਂਟ III ਦੁਆਰਾ ਰੱਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬੈਰੋਨਾਂ ਦਾ ਪਹਿਲਾ ਯੁੱਧ ਹੋਇਆ ਸੀ। ਜੌਹਨ ਦੀ ਮੌਤ ਤੋਂ ਬਾਅਦ, ਉਸ ਦੇ ਜਵਾਨ ਪੁੱਤਰ ਹੈਨਰੀ III ਦੀ ਰੀਜੈਂਸੀ ਸਰਕਾਰ ਨੇ 1216 ਵਿਚ ਇਸ ਦਸਤਾਵੇਜ਼ ਨੂੰ ਮੁੜ ਜਾਰੀ ਕਰ ਦਿੱਤਾ, ਆਪਣੇ ਕਾਜ ਲਈ ਸਿਆਸੀ ਸਮਰਥਨ ਦਾ ਨਿਰਮਾਣ ਕਰਨ ਦੀ ਅਸਫਲ ਕੋਸ਼ਿਸ਼ ਵਿਚ ਇਸਦੇ ਕੁਝ ਵਧੇਰੇ ਰੈਡੀਕਲ ਤੱਤ ਨੂੰ ਕੱਢ ਦਿੱਤਾ। 1217 ਵਿਚ ਜੰਗ ਦੇ ਅੰਤ ਵਿਚ, ਇਸ ਨੂੰ ਲੈਮਬੈਥ ਵਿੱਚ ਤਿਆਰ ਕੀਤੀ ਗਈ ਸ਼ਾਂਤੀ ਸੰਧੀ ਦਾ ਇਕ ਹਿੱਸਾ ਬਣਾਇਆ, ਜਿਥੇ ਦਸਤਾਵੇਜ਼ ਨੂੰ ਮੈਗਨਾ ਕਾਰਟਾ ਨਾਮ ਮਿਲਿਆ, ਜਿਸਦਾ ਮੰਤਵ ਇਸ ਨੂੰ ਜੰਗਲ ਦੇ ਛੋਟੇ ਚਾਰਟਰ ਤੋਂ ਵੱਖ ਕਰਨਾ ਸੀ, ਜੋ ਉਸੇ ਸਮੇਂ ਜਾਰੀ ਕੀਤਾ ਗਿਆ ਸੀ। ਫੰਡਾਂ ਦੀ ਘਾਟ ਨੂੰ ਦੇਖਦੇ ਹੋਏ ਹੈਨਰੀ ਨੇ ਨਵੇਂ ਟੈਕਸਾਂ ਦੀ ਅਦਾਇਗੀ ਦੇ ਬਦਲੇ 1225 ਵਿੱਚ ਦੁਬਾਰਾ ਚਾਰਟਰ ਨੂੰ ਜਾਰੀ ਕੀਤਾ; ਉਸ ਦੇ ਪੁੱਤਰ ਐਡਵਰਡ ਪਹਿਲੇ ਨੇ 1297 ਵਿਚ ਇਸ ਤਰ੍ਹਾਂ ਦੀ ਕਾਰਵਾਈ ਫਿਰ ਕੀਤੀ, ਇਸ ਵਾਰ ਇਸ ਨੂੰ ਇੰਗਲੈਂਡ ਦੇ ਕਾਨੂੰਨ ਦੇ ਹਿੱਸੇ ਵਜੋਂ ਪ੍ਰਮਾਣਿਤ ਕੀਤਾ।
ਇਹ ਚਾਰਟਰ ਅੰਗਰੇਜ਼ੀ ਰਾਜਨੀਤਕ ਜੀਵਨ ਦਾ ਹਿੱਸਾ ਬਣ ਗਿਆ ਸੀ ਅਤੇ ਆਮ ਤੌਰ ਤੇ ਹਰ ਬਾਦਸ਼ਾਹ ਇਸ ਨੂੰ ਆਪਣੇ ਤਰੀਕੇ ਨਾਲ ਨਵਾਂ ਬਣਾਇਆ ਜਾਂਦਾ ਸੀ, ਹਾਲਾਂਕਿ ਸਮਾਂ ਲੰਘਦਾ ਰਿਹਾ ਅਤੇ ਇੰਗਲੈਂਡ ਦੀ ਨਵੀਂ ਨਵੀਂ ਸੰਸਦ ਨੇ ਨਵੇਂ ਕਾਨੂੰਨ ਪਾਸ ਕੀਤੇ, ਇਸਨੇ ਕੁਝ ਅਮਲੀ ਮਹੱਤਵ ਗੁਆ ਲਿਆ। 16 ਵੀਂ ਸਦੀ ਦੇ ਅੰਤ ਵਿਚ ਮੈਗਨਾ ਕਾਰਟਾ ਵਿਚ ਦਿਲਚਸਪੀ ਹੋਰ ਵੱਧ ਗਈ ਸੀ। ਉਸ ਸਮੇਂ ਵਕੀਲਾਂ ਅਤੇ ਇਤਿਹਾਸਕਾਰਾਂ ਦਾ ਮੰਨਣਾ ਸੀ ਕਿ ਇੱਕ ਪ੍ਰਾਚੀਨ ਅੰਗਰੇਜ਼ੀ ਸੰਵਿਧਾਨ ਹੋਇਆ ਕਰਦਾ ਸੀ, ਜੋ ਐਂਗਲੋ-ਸੈਕਸਨਾਂ ਦੇ ਦਿਨਾਂ ਵਿੱਚ ਹੋਇਆ ਕਰਦਾ ਸੀ, ਜੋ ਕਿ ਅੰਗਰੇਜ਼ ਲੋਕਾਂ ਦੀਆਂ ਆਜ਼ਾਦੀਆਂ ਦੀ ਰੱਖਿਆ ਕਰਦਾ ਸੀ। ਉਨ੍ਹਾਂ ਨੇ ਦਲੀਲ ਦਿੱਤੀ ਕਿ 1066 ਦੇ ਨੋਰਮੈਨ ਹਮਲੇ ਨੇ ਇਨ੍ਹਾਂ ਅਧਿਕਾਰਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਮੈਗਨਾ ਕਾਰਟਾ ਨੇ ਉਨ੍ਹਾਂ ਨੂੰ ਬਹਾਲ ਕਰਨ ਦੀ ਇਕ ਜਨਤਕ ਕੋਸ਼ਿਸ਼ ਕੀਤੀ ਸੀ, ਜਿਸ ਨੇ ਚਾਰਟਰ ਨੂੰ ਪਾਰਲੀਮੈਂਟ ਦੀਆਂ ਸਮਕਾਲੀ ਤਾਕਤਾਂ ਅਤੇ ਹੈਬੀਅਸ ਕਾਰਪਸ ਵਰਗੇ ਕਾਨੂੰਨੀ ਅਸੂਲਾਂ ਲਈ ਇਕ ਜ਼ਰੂਰੀ ਬੁਨਿਆਦ ਬਣਾ ਦਿੱਤਾ ਸੀ। ਭਾਵੇਂ ਇਸ ਇਤਿਹਾਸਕ ਵਰਣਨ ਵਿੱਚ ਗੰਭੀਰ ਕਮੀਆਂ ਸੀ, ਸਰ ਐਡਵਰਡ ਕੋਕ ਵਰਗੇ ਜਿਊਰਿਸਟਾਂ ਨੇ 17 ਵੀਂ ਸ਼ਤਾਬਦੀ ਦੇ ਸ਼ੁਰੂ ਵਿਚ ਮੈਗਨਾ ਕਾਰਟਾ ਦੀ ਵਿਆਪਕ ਢੰਗ ਨਾਲ ਵਰਤੋਂ ਕੀਤੀ ਸੀ, ਅਤੇ ਸਟੂਅਰਟ ਬਾਦਸ਼ਾਹਾਂ ਦੁਆਰਾ ਪ੍ਰਸਤਾਵਿਤ ਬਾਦਸ਼ਾਹਾਂ ਦੇ ਦੈਵੀ ਅਧਿਕਾਰਾਂ ਵਿਰੁੱਧ ਦਲੀਲਬਾਜ਼ੀ ਕੀਤੀ ਗਈ ਸੀ। ਜੇਮਜ਼ ਪਹਿਲੇ ਅਤੇ ਉਸ ਦੇ ਬੇਟੇ ਚਾਰਲਸ ਪਹਿਲੇ ਦੋਨਾਂ ਨੇ ਮੈਗਨਾ ਕਾਰਟਾ ਦੀ ਚਰਚਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਇਸ ਮੁੱਦੇ ਨੂੰ 1640ਵਿਆਂ ਦੀ ਅੰਗਰੇਜ਼ੀ ਘਰੇਲੂ ਜੰਗ ਅਤੇ ਚਾਰਲਸ ਦੀ ਫਾਂਸੀ ਨੇ ਖੋਰਾ ਲਾ ਦਿੱਤਾ।
Remove ads
ਇਤਿਹਾਸ
13ਵੀਂ ਸਦੀ
ਪਿਛੋਕੜ

Notes
- The document's Latin name is spelled either Magna Carta or Magna Charta, (the pronunciation is the same) and, in English, with or without the definite article "the". Latin does not have a definite article equivalent to "the". The Oxford English Dictionary recommends usage without the definite article.[1] The spelling Charta originates in the 18th century, as a restoration of classical Latin charta for the Medieval Latin spelling carta.[2] While "Charta" remains an acceptable variant spelling it never became prevalent in English usage.[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads